ਲੁਧਿਆਣਾ: ਸਿਵਲ ਸਰਵਿਸਿਜ਼ ਪ੍ਰੀਲਿਮਸ ਦੀ ਪ੍ਰੀਖਿਆ ਦੇਣ ਪੁੱਜਾ ਸਭ ਤੋਂ ਛੋਟੇ ਕੱਦ ਦਾ ਉਮੀਦਵਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੱਦ ਛੋਟਾ ਪਰ ਹੌਸਲਾ ਪਹਾੜ ਨਾਲੋਂ ਵੀ ਵੱਡਾ

photo

 

ਅਬੋਹਰ : ਕਹਿੰਦੇ ਹਨ ਜਿਨ੍ਹਾਂ 'ਚ ਕੁਝ ਕਰਨ ਦਾ ਜਾਨੂੰਨ ਹੁੰਦਾ ਹੈ, ਉਹ ਫਿਰ ਮੁਸ਼ਕਿਲਾਂ ਦੀ ਪਰਵਾਹ ਨਹੀਂ ਕਰਦੇ ਤੇ ਅਪਣੀ ਹਿੰਮਤ ਨਾਲ ਅੱਗੇ ਵਧਦੇ ਹਨ। ਅਜਿਹਾ ਹੀ ਕੁਝ ਅਬੋਹਰ ਦੇ ਰਹਿਣ ਵਾਲੇ ਸ਼ੌਪਤ ਕੁਮਾਰ  ਨੇ ਕੀਤਾ ਹੈ।

ਇਹ ਵੀ ਪੜ੍ਹੋ: ਕੈਨੇਡਾ 'ਚ ਗੈਂਗਸਟਰ ਅਮਰਪ੍ਰੀਤ ਸਮਰਾ ਦਾ ਗੋਲੀਆਂ ਮਾਰ ਕੇ ਕਤਲ ਕਤਲ

ਸ਼ੌਪਤ ਕੁਮਾਰ  ਜਿਸ ਦਾ ਕੱਦ 3 ਫੁੱਟ 1 ਇੰਚ  ਆਈ. ਏ. ਐੱਸ. ਬਣਨ ਦਾ ਸੁਫ਼ਨਾ ਲੈ ਕੇ ਐਤਵਾਰ ਨੂੰ ਸਰਕਾਰੀ ਕੰਨਿਆ ਕਾਲਜ ’ਚ ਬਣੇ ਪ੍ਰੀਖਿਆ ਕੇਂਦਰ ’ਚ ਸਿਵਲ ਸਰਵਿਸਿਜ਼ ਪ੍ਰੀਲਿਮਸ ਦੀ ਪ੍ਰੀਖਿਆ ਦੇਣ ਲਈ ਲੁਧਿਆਣਾ ਪੁੱਜਿਆ।

ਇਹ ਵੀ ਪੜ੍ਹੋ: ਉਦਘਾਟਨ ਤੋਂ ਬਾਅਦ ਲਾਈਟ ਅਤੇ ਲੇਜ਼ਰ ਸ਼ੋਅ ਨੇ ਨਵੀਂ ਪਾਰਲੀਮੈਂਟ ਦੀ ਖੂਬਸੂਰਤੀ ਨੂੰ ਵਧਾਇਆ

 ਬੇਸ਼ੱਕ ਸ਼ੌਪਤ ਦਾ ਕੱਦ ਬੇਹੱਦ ਛੋਟਾ ਹੈ ਪਰ ਉਨ੍ਹਾਂ ਦਾ ਹੌਸਲਾ ਪਹਾੜ ਜਿੱਡਾ ਹੈ, ਜੋ ਕਾਬਿਲੇ-ਤਾਰੀਫ਼ ਹੈ। ਅਬੋਹਰ ਕੋਲ ਪਿੰਡ ਚਰੋੜ ਖੇੜਾ ਦੇ ਰਹਿਣ ਵਾਲੇ 27 ਸਾਲਾ ਸ਼ੌਪਤ ਕੁਮਾਰ ਦੇ ਨਾਲ ਉਸ ਦਾ ਭਰਾ ਹਰਦਿਆਲ ਕੁਮਾਰ ਵੀ ਆਇਆ ਸੀ। ਉਸ ਨੇ ਦਸਿਆ ਕਿ ਸ਼ੌਪਤ ਦਾ ਕੱਦ ਬਚਪਨ ’ਚ 7 ਸਾਲ ਤੋਂ ਬਾਅਦ ਵਧਿਆ ਨਹੀਂ। ਗੰਗਾਨਗਰ ਦੇ ਇਕ ਨਿੱਜੀ ਕਾਲਜ ਤੋਂ ਗ੍ਰੈਜੂਏਸ਼ਨ ਕਰਨ ਵਾਲੇ ਸ਼ੌਪਤ ਨੇ ਵੀ ਕਦੇ ਆਪਣੇ ਛੋਟੇ ਕੱਦ ਨੂੰ ਰਾਹ ਦਾ ਰੋੜਾ ਨਹੀਂ ਬਣਨ ਦਿਤਾ ਅਤੇ ਪੂਰੇ ਆਤਮ-ਵਿਸ਼ਵਾਸ ਨਾਲ ਹਰ ਖੇਤਰ ’ਚ ਅੱਗੇ ਵਧਿਆ ਹੈ।