Sidhu Moosewala news : ਸਿੱਧੂ ਦੀ ਥਾਰ ਨੂੰ ਦੇਖ ਭਾਵੁਕ ਹੁੰਦੇ ਨੇ ਫੈਨ ਤੇ ਪਰਵਾਰਿਕ ਮੈਂਬਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Sidhu Moosewala news : ਪਿਤਾ ਨੇ ਕਿਹਾ ਕਿ ਗੱਡੀ ਨੂੰ ਇੱਥੇ ਇਸ ਲਈ ਖੜਾ ਕੀਤਾ ਹੋਇਆ ਹੈ ਤਾਂ ਜੋ ਹਾਲਾਤਾਂ ਦਾ ਪਤਾ ਲੱਗ ਸਕੇ 

Sidhu Thar

Sidhu Moosewala news :  ਅੱਜ 29 ਮਈ ਉਹ ਦਿਨ ਹੈ, ਜਦੋਂ 2 ਸਾਲ ਪਹਿਲਾਂ ਦੁਨੀਆਂ ਭਰ ’ਚ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਅੱਜ ਗਾਇਕ ਮੂਸੇਵਾਲਾ ਦੀ ਦੂਜੀ ਬਰਸੀ ਹੈ ਪਰ ਇਸ ਵਾਰ ਸਿੱਧੂ ਮੂਸੇਵਾਲਾ ਦੀ ਬਰਸੀ ਵੱਡੇ ਪੱਧਰ ਉਤੇ ਨਹੀਂ ਮਨਾਈ। ਸਿੱਧੂ ਮੂਸੇ ਵਾਲਾ ਉਹ ਕਲਾਕਾਰ ਜਿਸ ਨੇ ਆਪਣੀ ਛੋਟੀ ਉਮਰ ’ਚ ਵੱਡਾ ਨਾਮ ਕਮਾਇਆ ਤੇ ਇਸ ਦੁਨੀਆ ਤੋਂ ਅਲਵਿਦਾ ਕਹਿ ਗਿਆ ਉਸਦੇ ਜਾਣ ਪਿੱਛੋਂ ਉਸਦੇ ਫੈਨ ਹਵੇਲੀ ’ਚ ਆਉਂਦੇ ਹਨ। ਉਸ ਥਾਰ ਨੂੰ ਦੇਖ ਕੇ ਭਾਵਕ ਹੋ ਜਾਂਦੇ ਨੇ ਜਿਸ ਥਾਰ ’ਚ ਸਿੱਧੂ ਮੂਸੇ ਵਾਲੇ ਦੀ ਲਾਸਟ ਰਾਈਡ ਹੋਈ ਸੀ। 

ਅੱਜ ਪਰਿਵਾਰਿਕ ਮੈਂਬਰ ਨੇ ਗੱਲਬਾਤ ਕਰਦੇ ਦੱਸਿਆ ਕਿ ਅੱਜ ਸਾਡੇ ਲਈ ਕਾਲਾ ਦਿਨ ਹੈ ਅਤੇ ਇਸ ਗੱਡੀ ਨੂੰ ਇਸ ਲਈ ਇੱਥੇ ਖੜਾ ਕੀਤਾ ਹੋਇਆ ਹੈ ਤਾਂ ਜੋ ਹਾਲਾਤਾਂ ਦਾ ਪਤਾ ਲੱਗ ਸਕੇ ਕਿ ਜਿਸ ਕਲਾਕਾਰ ਨੇ ਛੋਟੀ ਉਮਰ ’ਚ ਬੁਲੰਦੀਆਂ ਨੂੰ ਛੂਹ ਲਿਆ ਸੀ ਉਸ ਨੂੰ ਕਿਸ ਕਦਰ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ। ਉਹਨਾਂ ਇਹ ਵੀ ਦੱਸਿਆ ਕਿ ਸਿੱਧੂ ਦੇ ਪਿਤਾ ਇਸ ਥਾਰ ਨੂੰ ਦੇਖ ਕੇ ਕਦੇ ਕਦੇ ਬਹੁਤ ਜ਼ਿਆਦਾ ਭਾਵੁਕ ਵੀ ਹੋ ਜਾਂਦੇ ਹਨ।

(For more news apart from Fans and family members are emotional after seeing Sidhu's thar News in Punjabi, stay tuned to Rozana Spokesman)