ਡੀ ਐਸ ਪੀ ਵਜੋਂ ਕੰਮ ਕਰ ਰਹੇ 20 ਪੁਲਿਸ ਅਫ਼ਸਰਾਂ ਨੂੰ ਮਿਲਿਆ ਐਸ ਪੀ ਰੈਂਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਪੁਲਿਸ ਵਿਚ ਡੀ ਐਸ ਪੀ ਵਜੋਂ ਕਰ ਰਹੇ 20 ਪੁਲਿਸ ਅਫ਼ਸਰਾਂ ਨੂੰ ਐਸ ਪੀ ਰੈਂਕ ਦੇ ਕੇ ਪਦਉੱਨਤ ਕੀਤਾ ਗਿਆ ਹੈ।

Punjab Police

ਚੰਡੀਗੜ੍ਹ, 28 ਜੂਨ (ਗੁਰਉਪਦੇਸ਼ ਭੁੱਲਰ): ਪੰਜਾਬ ਪੁਲਿਸ ਵਿਚ ਡੀ ਐਸ ਪੀ ਵਜੋਂ ਕਰ ਰਹੇ 20 ਪੁਲਿਸ ਅਫ਼ਸਰਾਂ ਨੂੰ ਐਸ ਪੀ ਰੈਂਕ ਦੇ ਕੇ ਪਦਉੱਨਤ ਕੀਤਾ ਗਿਆ ਹੈ। ਇਨ੍ਹਾਂ ਵਿਚ 7 ਮਹਿਲਾ ਪੁਲਿਸ ਅਫ਼ਸਰ ਸ਼ਾਮਲ ਹਨ। ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਸਤੀਸ਼ ਚੰਦਰਾ ਵਲੋਂ ਜਾਰੀ ਹੁਕਮਾਂ ਮੁਤਾਬਕ ਇਨ੍ਹਾਂ ਵਿਚ ਜਗਵਿੰਦਰ ਸਿੰਘ, ਅਵਨੀਤ ਕੌਰ ਸਿੱਧੂ, ਰਾਜਪਾਲ ਸਿੰਘ, ਗੁਰਬਾਜ ਸਿੰਘ, ਹਰਵੀਨ ਸਰਾਓ, ਹਰਵੰਤ ਕੌਰ, ਅਮਨਦੀਪ ਸਿੰਘ, ਰੁਪਿੰਦਰ ਕੌਰ, ਗੁਰਪ੍ਰੀਤ ਸਿੰਘ, ਰਿਚਾ ਅਗਨੀਹੋਤਰੀ, ਰੁਪਿੰਦਰ ਕੌਰ ਸਰਾ, ਮੁਖਤਿਆਰ ਰਾਏ, ਮਨਪ੍ਰੀਤ ਸਿੰਘ,ਵਿਸ਼ਲਜੀਤ, ਗੁਰਜੋਤ ਸਿੰਘ, ਜਸਬੀਰ ਸਿੰਘ, ਅਕਾਸ਼ਦੀਪ ਸਿੰਘ, ਬਾਲ ਕਿਸ਼ਨ ਸਿੰਗਲਾ,ਹਰਕਮਲ ਕੌਰ ਤੇ ਮੁਕੇਸ਼ ਕੁਮਾਰ ਸ਼ਾਮਲ ਹਨ।