ਭਾਈ ਕਾਹਨ ਸਿੰਘ ਨਾਭਾ ਦੀ ਮਿਊਜ਼ੀਕਲ ਕਾਵਿ ਰਚਨਾ ‘ਗੁਰ-ਸਿੱਖ’ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਈ ਕਾਹਨ ਸਿੰਘ ਨਾਭਾ ਦੀ ਮਿਊਜ਼ੀਕਲ ਕਾਵਿ ਰਚਨਾ ‘ਗੁਰ-ਸਿੱਖ’ ਜਾਰੀ

ਭਾਈ ਕਾਹਨ ਸਿੰਘ ਨਾਭਾ ਦੀ ਕਾਵਿ ਰਚਨਾ ਜਾਰੀ ਕੀਤੇ ਜਾਣ ਦਾ ਦਿ੍ਰਸ਼।

ਪਟਿਆਲਾ, 29 ਜੂਨ (ਤੇਜਿੰਦਰ ਫ਼ਤਿਹਪੁਰ) : 20ਵੀਂ ਸਦੀ ਦੇ ਮਹਾਨ ਪੰਜਾਬੀ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਦੀ ਮਿਊਜ਼ੀਕਲ ਕਾਵਿ ਰਚਨਾ ਉਪਰ ਆਧਾਰਤ ਵੀਡੀਉ ‘ਗੁਰ-ਸਿੱਖ’, ਅੱਜ ਕਰਨਲ ਐਮ.ਐਸ ਬਰਨਾਲਾ ਵਲੋਂ ਅਰਬਨ ਅਸਟੇਟ ਪਟਿਆਲਾ ਵਿਖੇ ਜਾਰੀ ਕੀਤੀ ਗਈ। ਦਿੱਲੀ ਦੀ ਮਿਊਜ਼ਿਕ ਕੰਪਨੀ ਜੀ.ਐਮ.ਆਈ. ਡਿਜੀਟਲ ਵਲੋਂ ਤਿਆਰ ਕੀਤੇ ਇਸ ਕਾਵਿ ਰਚਨਾ, ਡਿਵੋਸ਼ਨਲ ਮਿਊਜ਼ੀਕਲ ਪ੍ਰਾਜੈਕਟ ਨੂੰ ਡਾ. ਜਗਮੇਲ ਸਿੰਘ ਭਾਠੂਆਂ ਵਲੋਂ ਗਾਇਨ ਕੀਤਾ ਗਿਆ, ਸੰਗੀਤ ਬਲਵਿੰਦਰ ਆਸੀ ਵਲੋਂ ਅਤੇ ਇਸ ਦੀ ਵਿਆਖਿਆ ਉਘੀ ਐਂਕਰ ਈਮਨਪ੍ਰੀਤ ਵਲੋਂ ਕੀਤੀ ਗਈ ਹੈ। ਭਾਈ ਕਾਹਨ ਸਿੰਘ ਨਾਭਾ ਦੇ ਵਾਰਸ ਮੇਜਰ ਏ.ਪੀ ਸਿੰਘ ਨੇ ਇਸ ਉਦਮ ਦੀ ਭਰਪੂਰ ਸ਼ਲਾਘਾ ਕੀਤੀ।


ਇਸ ਮੌਕੇ ਪੰਜਾਬ ਯੁਨੀਵਰਸਿਟੀ ਪਟਿਆਲਾ ਦੀ ਅਸਿਸਟੈਂਟ ਪ੍ਰੋਫ਼ੈਸਰ ਡਾ.ਰਵਿੰਦਰ ਕੌਰ ਰਵੀ ਨੇ ਕਿਹਾ ਕਿ ਜਲਦ ਹੀ ਭਾਈ ਕਾਹਨ ਸਿੰਘ ਨਾਭਾ ਦੀਆਂ ਸਿੱਖ ਸਿਧਾਂਤਾਂ ਦੀ ਵਿਆਖਿਆ ਨਾਲ ਸਬੰਧਤ ਚੋਣਵੀਆਂ ਕਾਵਿ ਰਚਨਾਵਾਂ ਨੂੰ ਇਕ ਪੁਸਤਕ ਦੇ ਰੂਪ ਵਿਚ ਵੀ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਕਰਨਲ ਬਰਨਾਲਾ ਤੋਂ ਇਲਾਵਾ ਡਾ. ਜਗਮੇਲ ਭਾਠੂਆਂ, ਐਂਕਰ ਈਮਨਪ੍ਰੀਤ ਅਤੇ ਡਾ. ਰਵਿੰਦਰ ਕੌਰ ਰਵੀ ਹਾਜ਼ਰ ਸਨ।