ਕੋਰੋਨਾ ਜਾਂਚ ਲਈ ਰਜਿੰਦਰਾ ਹਸਪਤਾਲ 'ਚ ਆਈ ਔਰਤ ਮੌਕਾ ਦੇਖ ਹੋਈ ਫ਼ਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਵਿਡ ਕੇਅਰ ਸੈਂਟਰਲ ਮੈਰੀਟੋਰੀਅਸ ਸਕੂਲ 'ਚੋਂ ਕੋਰੋਨਾ ਜਾਂਚ ਲਈ ਸਰਕਾਰੀ ਰਜਿੰਦਰਾ ਹਸਪਤਾਲ ਵਿਚ ਲਿਆਂਦੀ

coronavirus

ਪਟਿਆਲਾ, 28 ਜੂਨ (ਤੇਜਿੰਦਰ ਫ਼ਤਿਹਪੁਰ): ਕੋਵਿਡ ਕੇਅਰ ਸੈਂਟਰਲ ਮੈਰੀਟੋਰੀਅਸ ਸਕੂਲ 'ਚੋਂ ਕੋਰੋਨਾ ਜਾਂਚ ਲਈ ਸਰਕਾਰੀ ਰਜਿੰਦਰਾ ਹਸਪਤਾਲ ਵਿਚ ਲਿਆਂਦੀ ਔਰਤ ਫ਼ਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਫ਼ਰਾਰ ਹੋਈ ਔਰਤ ਦੀ ਖ਼ਬਰ ਫੈਲਦਿਆਂ ਹੀ ਹਸਪਤਾਲ ਅਤੇ ਇਲਾਕੇ ਵਿਚ ਹਫੜਾ ਦਫੜੀ ਦਾ ਮਾਹੌਲ ਬਣ ਗਿਆ। ਇਸ ਸਬੰਧੀ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਵਲੋਂ ਇਸ ਦੀ ਸ਼ਿਕਾਇਤ ਮਾਡਲ ਟਾਊਨ ਚੌਂਕੀ ਵਿਚ ਕਰਵਾ ਦਿਤੀ ਹੈ ਤੇ ਪੁਲਿਸ ਵਲੋਂ ਇਸ ਔਰਤ ਦੀ ਭਾਲ ਸ਼ੁਰੂ ਕਰ ਦਿਤੀ ਗਈ ਹੈ। ਪੁਲਿਸ ਅਨੁਸਾਰ ਇਸ ਔਰਤ ਦੇ ਪਰਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਔਰਤ ਦੀ ਭਾਲ ਕਰ ਲਈ ਜਾਵੇਗੀ।