ਕਰੋਨਾ ਸੰਕਟ 'ਚ ਕਰਨ ਗਿਲਹੋਤਰਾ ਵੱਲੋਂ ਗੋਲਫ ਕਲੱਬ ਨੂੰ 12500 ਜੂਸ ਦੀਆਂ ਬੋਤਲਾਂ ਦਿੱਤੀਆਂ ਗਈਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੈਂਬਰ ਦੇ ਚੇਅਰਮੈਨ ਕਰਨ ਗਿਲਹੋਤਰਾ ਜਿੱਥੇ ਆਪਣੇ ਖੇਤਰ ਫਾਜ਼ਿਲਕਾ ਵਿਚ ਕਰੋਨਾ ਵਾਇਰਸ ਦੇ ਸੰਕਟ ਦੇ ਸਮੇਂ ਵਿਚ ਸਮੇਂ-ਸਮੇਂ ਤੇ ਰਾਹਤ ਸਮੱਗਰੀ ਭੇਜ ਰਹੇ ਹਨ।

Photo

ਫਾਜਿਲਕਾ : ਪੀਐੱਚਡੀ ਚੈਂਬਰ ਆਫ ਕਮਰਸ ਐਂਡ ਇੰਡਸਟਰੀ, ਪੰਜਾਬ ਚੈਂਬਰ ਦੇ ਚੇਅਰਮੈਨ ਕਰਨ ਗਿਲਹੋਤਰਾ ਜਿੱਥੇ ਆਪਣੇ ਖੇਤਰ ਫਾਜ਼ਿਲਕਾ ਵਿਚ ਕਰੋਨਾ ਵਾਇਰਸ ਦੇ ਸੰਕਟ ਦੇ ਸਮੇਂ ਵਿਚ ਸਮੇਂ-ਸਮੇਂ ਤੇ ਰਾਹਤ ਸਮੱਗਰੀ ਭੇਜ ਰਹੇ ਹਨ। ਉੱਥੇ ਹੀ ਆਪਣੀ ਕਰਮ ਭੂਮੀ ਚੰਡੀਗੜ੍ਹ ਵਿਚ ਵੀ ਲਗਾਤਾਰ ਸੇਵਾ ਵਿਚ ਲੱਗੇ ਹੋਏ ਹਨ।

ਹਾਲ ਹੀ ਵਿਚ ਸ੍ਰੀ ਗਿਲਹੋਤਰਾ ਅਤੇ ਸ੍ਰੀ ਸਚਦੇਵਾ ਨੇ ਚੰਡੀਗੜ੍ਹ ਗੋਲਫ ਕਲੱਬ ਦੇ ਕੈਂਡੀਡੇਟ ਅਤੇ ਹੋਰ ਸਟਾਫ ਮੈਂਬਰਾਂ ਨੂੰ ਕੋਕਾ ਕੋਲਾ ਕੰਪਨੀ ਦੇ ਸਹਿਯੋਗ ਨਾਲ 12500 ਜੂਸ ਦੀਆਂ ਬੋਤਲਾਂ ਦਿੱਤੀਆਂ ਹਨ। ਇਸ ਬਾਰੇ ਚੇਅਰਮੈਨ ਗਿਲਹੋਤਰਾ ਨੇ ਦੱਸਿਆ ਕਿ ਕਰੋਨਾ ਸੰਕਟ ਦੇ ਕਾਰਨ ਗੋਲਫ ਕਲੱਬ ਦੇ ਸਹਾਇਕ ਕਰਮਚਾਰੀ ਖਾਸ ਤੌਰ ਤੇ ਕੈਂਡੀਡੇਟ ਬੁਰੀ ਤਰ੍ਹਾਂ ਪ੍ਰਭਾਵਿਤ ਹਨ,

ਕਿਉਂਕਿ ਉਨ੍ਹਾਂ ਨੇ ਹਾਲੇ ਵੀ ਸਰਕਾਰ ਵੱਲੋ ਗੋਲਫ ਕੋਰਸ ਵਿਚ ਭਾਗੀਦਾਰਾਂ ਦੇ ਨਾਲ ਜਾਣ ਦੀ ਆਗਿਆ ਨਹੀਂ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪੀਐੱਚਡੀ ਜ਼ਿਲਾ ਪ੍ਰਸ਼ਾਸਨ ਅਤੇ ਕਲੱਬ ਵਰਗੇ ਸੰਗਠਨ ਆਦਿ ਦੇ ਸਮਰਥਨ ਨਾਲ ਅਜਿਹੇ ਜਰੂਰਤਮੰਦ ਲੋਕਾਂ ਤੱਕ ਪਹੁੰਚਾਉਂਣ ਦੀ ਕੋਸ਼ਿਸ ਕੀਤੀ ਜਾਂਦੀ ਹੈ। ਅੱਜ ਤੱਕ ਪੰਜਾਬ ਸੂਬੇ ਵਿਚ ਕੋਕਾ ਕੋਲਾ ਦੇ ਸਹਿਯੋਗ ਨਾਲ ਪੀਐੱਚਡੀ ਚੈਂਬਰ ਦੁਆਰਾ ਲੱਖਾਂ ਫਲਾਂ ਦੇ ਜੂਸ ਦੀਆਂ ਬੋਤਲਾਂ ਵੰਡੀਆਂ ਗਈਆਂ ਹਨ।

ਉਨ੍ਹਾਂ ਨੇ ਦੱਸਿਆ ਕਿ ਅੱਜ 12500 ਜੂਸ ਦੀਆਂ ਬੋਤਲਾਂ ਪੀਐੱਚਡੀ ਚੈਂਬਰ ਪੰਜਾਬ ਸੈਂਟਰ ਰੂਪਿੰਦਰ ਸਚਦੇਵਾ ਅਤੇ ਕਰਨ ਗਿਲਹੋਤਰਾ ਦੇ ਵੱਲੋਂ ਗੋਲਫ ਕਲੱਬ ਦੇ ਅਧਿਅਕਸ਼ ਸੰਦੀਪ ਸਿੰਧੂ, ਅਰਵਿੰਦ ਬਜ਼ਾਜ, ਅਤੇ ਕੈਪਟਨ ਸ੍ਰੀ ਸਠਾਰੂ ਨੂੰ ਸੌਂਪੀਆਂ ਗਈਆਂ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।