ਪੁਲਿਸ ਨੇ ਪਾਇਲ ਵਿਖੇ ਫ਼ੀਡ ਫ਼ੈਕਟਰੀ 'ਚੋਂ ਹੋਈ ਲੁੱਟ ਦੀ ਗੁੱਥੀ ਸੁਲਝਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਜ਼ਿਲ੍ਹਾ ਖੰਨਾ ਅਧੀਨ ਆÀੁਂਦੀ ਪਾਇਲ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਪ੍ਰਾਪਤ ਹੋਈ, ਜਦੋਂ ਕੁੱਝ

File Photo

ਪਾਇਲ/ਖੰਨਾ, 28 ਜੂਨ (ਖੱਟੜਾ/ ਏ.ਐਸ.ਖੰਨਾ): ਪੁਲਿਸ ਜ਼ਿਲ੍ਹਾ ਖੰਨਾ ਅਧੀਨ ਆÀੁਂਦੀ ਪਾਇਲ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਪ੍ਰਾਪਤ ਹੋਈ, ਜਦੋਂ ਕੁੱਝ ਦਿਨ ਪਹਿਲਾਂ ਪਾਇਲ ਵਿਖੇ ਸੋਨਾ ਕੈਟਲ ਫ਼ੀਡ ਫ਼ੈਕਟਰੀ ਦੇ ਮਾਲਕਾਂ ਕੋਲੋਂ ਰਿਵਾਲਵਰ ਦੀ ਨੋਕ ਉਤੇ ਨਗਦੀ ਸਮੇਤ ਰਿਵਾਲਵਰ ਦੀ ਦਿਨ- ਦਿਹਾੜੇ ਹੋਈ ਲੁੱਟ ਦੀ ਵੱਡੀ ਵਾਰਦਾਤ ਦੀ ਗੁੱਥੀ ਨੂੰ ਸੁਲਝਾ ਕੇ ਦੋਸ਼ੀਆਂ ਨੂੰ ਕਾਬੂ ਕਰ ਲਿਆ।

ਐਸ.ਐਸ.ਪੀ. ਖੰਨਾ ਹਰਪ੍ਰੀਤ ਸਿੰਘ ਵਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਦਸਿਆ ਗਿਆ ਕਿ ਐਸਪੀ ਆਈਜਗਵਿੰਦਰ ਸਿੰਘ ਚੀਮਾ , ਡੀਐਸਪੀ ਪਾਇਲ ਸ੍ਰੀ ਹਰਦੀਪ ਸਿੰਘ ਚੀਮਾਂ, ਮੁੱਖ ਅਫ਼ਸਰ ਥਾਣਾ ਪਾਇਲ ਕਰਨੈਲ ਸਿੰਘ,  ਗੁਰਮੇਲ ਸਿੰਘ ਇੰਚਾਰਜ ਸੀਆਈਏ ਵਲੋਂ ਮਾਮਲੇ ਨੂੰ ਹੱਲ ਕਰ ਕੇ ਸਫ਼ਲਤਾ ਪ੍ਰਾਪਤ ਕੀਤੀ ਹੈ। ਪੁਲਿਸ ਪਾਰਟੀ ਵਲੋਂ ਖ਼ਾਸ ਮੁਖ਼ਬਰ ਦੀ ਇਤਲਾਹ ਉਤੇ ਗੁਰਦੁਆਰਾ ਸ਼੍ਰੀ ਰਾੜਾ ਸਾਹਿਬ ਪਾਸ ਨਾਕਾਬੰਦੀ ਕੀਤੀ ਹੋਈ ਸੀ।

ਜਿਸ ਦੌਰਾਨ ਸਵਿਫਟ ਕਾਰਨੂੰ ਸ਼ੱਕ ਦੇ ਆਧਾਰ ਉਤੇ ਰੋਕਿਆ ਗਿਆ ਤਾਂ ਕਾਰ ਚਾਲਕ ਸਮੇਤ ਕਾਰ ਸਵਾਰ ਵਿਅਕਤੀਆਂ ਨੇ ਅਪਣਾ ਨਾਮ ਭਲਿੰਦਰ ਸਿੰਘ, ਦਵਿੰਦਰ ਸਿੰਘ ਅਤੇ ਅਮਰਿੰਦਰ ਸਿੰਘ ਨੋਨੀ ਦਸਿਆ। ਜਿਨ੍ਹਾਂ ਦੀ ਤਲਾਸ਼ੀ ਲੈਣ ਉਪਰੰਤ ਅਮਰਿੰਦਰ ਸਿੰਘ ਪਾਸੋਂ ਰਿਵਾਲਵਰ 32 ਬੋਰ ਸਮੇਤ 3 ਕਾਰਤੂਸ ਬਰਾਮਦ ਹੋਏ ਤੇ ਦਵਿੰਦਰ ਸਿੰਘ ਪਾਸੋਂ ਰਿਵਾਲਵਰ 22 ਬੋਰ 2 ਕਾਰਤੂਸ ਬਰਾਮਦ ਹੋਏ।

ਇਸ ਤੋਂ ਇਲਾਵਾ ਦੋਸ਼ੀਆਂ ਪਾਸੋਂ ਲੁੱਟ ਦੀ ਰਕਮ ਵੀ ਬਰਾਮਦ ਕੀਤੀ ਗਈ ਹੈ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁੱਛ ਪੜਤਾਲ ਦੌਰਾਨ ਦਵਿੰਦਰ ਸਿੰਘ ਨੇ ਦਸਿਆ ਕਿ ਇਸ ਵਾਰਦਾਤ ਵਿਚ ਉਨ੍ਹਾਂ ਦਾ ਇਕ ਹੋਰ ਸਾਥੀ ਵੀ ਸ਼ਾਮਲ ਹੈ। ਕਾਬੂ ਕੀਤੇ ਗਏ ਦੋਸ਼ੀਆਂ ਪਾਸੋਂ ਹੋਰ ਡੂੰਘਾਈ ਨਾਲ ਪੁੱਛ ਪੜਤਾਲ ਜਾਰੀ ਹੈ।