ਗਊਆਂ ਦਾ ਭਰਿਆ ਟਰਾਲਾ ਫੜਿਆ, 8 ਦੀ ਦਮ ਘੁੱਟਣ ਨਾਲ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਜ ਦਸੂਹਾ ਵਿਖੇ ਗਊਆਂ ਦਾ ਭਰਿਆ ਟਰੱਕ ਮਿਲਣ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ।

File Photo

ਦਸੂਹਾ, 28 ਜੂਨ (ਪਪ): ਅੱਜ ਦਸੂਹਾ ਵਿਖੇ ਗਊਆਂ ਦਾ ਭਰਿਆ ਟਰੱਕ ਮਿਲਣ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਯੂਥ ਕਾਂਗਰਸ ਦੇ ਪ੍ਰਧਾਨ ਸੰਨੀ ਰਾਜਪੂਤ ਵਲੋਂ ਇਹ ਗਊਆਂ ਦਾ ਭਰਿਆ ਟਰਾਲਾ ਫੜਿਆ ਗਿਆ, ਜਦ ਟਰਾਲੇ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚ ਕੁਲ ਦੱਸ ਗਊਆਂ ਸਨ, ਜਿਸ ਵਿਚੋਂ ਅੱਠ ਗਾਈਆਂ ਮਰੀਆਂ ਸਨ ਅਤੇ ਦੋ ਜਿਊਂਦੀਆਂ ਸਨ । ਮੌਕੇ ਉਤੇ ਵੈਟਰਨਰੀ ਹਸਪਤਾਲ ਦੀ ਟੀਮ ਵਲੋਂ ਪੁਸ਼ਟੀ ਕੀਤੀ ਗਈ ਕਿ ਅੱਠ ਗਊਆਂ ਪਹਿਲਾਂ ਹੀ ਮਰੀਆਂ ਸਨ । ਇਸ ਸਬੰਧ ਵਿਚ ਟਰੱਕ ਦਾ ਡਰਾਈਵਰ ਅਤੇ ਕੰਡਕਟਰ ਪੁਲਿਸ ਦੀ ਹਿਰਾਸਤ ਵਿਚ ਲੈ ਲਿਆ ਗਿਆ ।