ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਦੋ ਹੋਰ ਕੋਰੋਨਾ ਦੇ ਮਰੀਜ਼ ਪਾਜ਼ੇਟਿਵ ਪਾਏ ਗਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਦੋ ਹੋਰ ਕੋਰੋਨਾ ਦੇ ਮਰੀਜ਼ ਪਾਜ਼ੇਟਿਵ ਪਾਏ ਗਏ

1

ਜ਼ਿਲ੍ਹੇ ਵਿਚ ਹੁਣ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਹੋਈ 36, ਜਦਕਿ ਕੁਲ ਮਰੀਜ਼ਾਂ ਦੀ ਗਿਣਤੀ ਪੁੱਜੀ 94

ਫਿਰੋਜਪੁਰ, 29 ਜੂਨ (ਸੁਭਾਸ਼ ਕੱਕੜ):  ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਅੱਜ ਕਰੋਨਾ ਦੇ 2 ਨਵੇਂ ਮਰੀਜ ਪਾਜ਼ੇਟਿਵ ਆਉਣ ਨਾ ਜ਼ਿਲ੍ਹੇ ਵਿਚ ਕੁਲ ਮਰੀਜਾਂ ਦੀ ਗਿਣਤੀ 94 ਤਕ ਪਹੁੰਚ ਗਈ ਹੈ ਜਦ ਕਿ ਇਨ੍ਹਾਂ ਵਿਚੋਂ 55 ਵਿਅਕਤੀ ਕੋਰੋਨਾ ਵਿਰੁਧ ਜੰਗ ਜਿੱਤ ਚੁੱਕੇ ਹਨ ਅਤੇ ਤਿੰਨ ਵਿਅਕਤੀ ਇਸ ਜੰਗ ਵਿਚ ਹਾਰ ਕੇ ਦੁਨੀਆਂ ਨੂੰ ਅਲਵਿਦਾ ਕਹਿ ਚੁੱਕੇ ਹਨ। ਜਿਸ ਕਾਰਨ ਜ਼ਿਲ੍ਹੇ ਵਿਚ ਬਾਕੀ ਐਕਟਿਵ ਮਰੀਜ਼ਾਂ ਦੀ ਗਿਣਤੀ 36 ਰਹਿ ਗਈ ਹੈ। ਸਿਵਲ ਸਰਜਨ ਫ਼ਿਰੋਜ਼ਪੁਰ ਅਨੁਸਾਰ ਇਨ੍ਹਾ ਵਿਚ 1 ਨਾਨ ਰੈਜ਼ਿਡੈਂਟ ਵੀ ਸ਼ਾਮਲ ਹਨ।

 ਸਿਵਲ ਸਰਜਨ ਅਨੁਸਾਰ ਜ਼ਿਲ੍ਹੇ ਵਿਚ ਅੱਜ ਤਕ ਕੁਲ 9790 ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 8878 ਦੀ ਰਿਪੋਰਟ ਨੈਗੇਟਿਵ ਆਈਆਂ ਹਨ, 94 ਪਾਜ਼ੇਟਿਵ ਆਈਆਂ ਹਨ ਅਤੇ 630 ਸੈਂਪਲਾਂ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ। 36 ਐਕਟਿਵ ਮਰੀਜ਼ਾਂ ਦਾ ਵੇਰਵਾ ਦਿੰਦੇ ਹੋਏ, ਉਨ੍ਹਾਂ ਦਸਿਆ ਕਿ ਇਨ੍ਹਾਂ ਵਿਚੋਂ 18 ਆਈਸੋਲੇਸ਼ਨ ਵਾਰਡ ਵਿਚ ਉਪਚਾਰਾਧੀਨ ਹਨ, 8 ਹੋਰਨਾਂ ਜ਼ਿਲ੍ਹਿਆ ਵਿਚ ਦਾਖ਼ਲ ਹਨ ਅਤੇ  ਹੋਮ ਆਈਸੋਲੇਸ਼ਨ ਮਰੀਜ਼ਾਂ ਦੀ ਗਿਣਤੀ 10 ਹੈ। ਅੱਜ ਦੇ ਦੋਨੋਂ ਮਰੀਜ਼ ਪਹਿਲਾਂ ਦੇ ਮਰੀਜ਼ਾਂ ਦੇ ਕੰਟੈਕਟ ਪਰਸਨਜ਼ ਹਨ।