ਡ੍ਰੋਨ ਦੇ ਖਤਰਿਆਂ ਬਾਰੇ ਪੀਐੱਮ ਮੋਦੀ ਨੂੰ ਪਹਿਲਾਂ ਹੀ ਸੁਚੇਤ ਕਰ ਚੁੱਕੇ ਸਨ ਕੈਪਟਨ ਅਮਰਿੰਦਰ 

ਏਜੰਸੀ

ਖ਼ਬਰਾਂ, ਪੰਜਾਬ

ਬੀਤੇ ਦੋ ਸਾਲਾਂ ਤੋਂ ਪੰਜਾਬ ਵਿਚ 70-80 ਵਾਰ ਡ੍ਰੋਨ ਦੇਖੇ ਜਾ ਚੁੱਕੇ ਹਨ ਅਤੇ ਕੁੱਝ ਮਾਮਲਿਆਂ ਵਿਚ ਉਹਨਾਂ ਨੂੰ ਗਿਰਾਇਆ ਵੀ ਗਿਆ ਹੈ।

Captain Amarinder Singh

ਚੰਡੀਗੜ੍ਹ - ਜੰਮੂ ਏਅਰ ਫੋਰਸ ਸਟੇਸ਼ਨ 'ਤੇ ਧਮਾਕਿਆਂ ਤੋਂ ਕਈ ਮਹਿਨੇ ਪਹਿਲਾਂ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਡ੍ਰੋਨ ਅਤੇ ਯੂਏਵੀ ਦੇ ਜ਼ਰੀਏ ਗੰਭੀਰ ਘਟਨਾਵਾਂ ਨੂੰ ਲੈ ਕੇ ਪਹਿਲਾਂ ਹੀ ਜਾਣਕਾਰੀ ਦੇ ਦਿੱਤੀ ਸੀ। ਇਕ ਨਿਊਜ਼ ਅਖ਼ਬਾਰ ਮੁਤਾਬਿਕ ਪੰਜਾਬ ਦੇ ਸੀਨੀਅਰ ਸੁਰੱਖਿਆ ਅਧਿਕਾਰੀਆਂ ਦੇ ਹਵਾਲੇ ਨਾਲ ਲਿਖਿਆ ਗਿਆ ਹੈ ਕਿ ਨਵੰਬਰ ਵਿਚ ਭੇਜੇ ਗਏ ਇਸ ਪੱਤਰ ਵਿਚ ਇਹਨਾਂ ਖ਼ਤਰਿਆਂ ਨੂੰ ਵਿਸਤਾਰ ਨਾਲ ਦੱਸਦੇ ਹੋਏ ਇਹਨਾਂ ਖਿਲਾਫ਼ ਤਿਆਰੀ 'ਤੇ ਜ਼ੋਰ ਦਿੱਤਾ ਗਿਆ ਸੀ।

ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ ਅਤੇ ਇਹਨਾਂ ਮੁੱਦਿਆਂ 'ਤੇ ਗੱਲ ਕੀਤੀ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬੀਤੇ ਦੋ ਸਾਲਾਂ ਤੋਂ ਪੰਜਾਬ ਵਿਚ 70-80 ਵਾਰ ਡ੍ਰੋਨ ਦੇਖੇ ਜਾ ਚੁੱਕੇ ਹਨ ਅਤੇ ਕੁੱਝ ਮਾਮਲਿਆਂ ਵਿਚ ਉਹਨਾਂ ਨੂੰ ਗਿਰਾਇਆ ਵੀ ਗਿਆ ਹੈ। ਪੀਐੱਮ ਮੋਦੀ ਨੂੰ ਭੇਜੇ ਗਏ ਪੱਤਰ ਤੋਂ ਬਾਅਦ ਸੂਬੇ ਦੇ ਖੂਫੀਆ ਪੱਮੁੱਖਾਂ, ਪੰਜਾਬ ਪੁਲਿਸ ਅਤੇ ਸੀਮਾ ਸੁਰੱਖਿਆ ਬਲ ਦੇ ਵਿਚਕਾਰ ਉੱਚ ਪੱਧਰੀ ਗੱਲਬਾਤ ਹੋਈ ਸੀ। 21 ਨਵੰਬਰ 2020 ਨੂੰ ਲਿਖੇ ਗਏ ਇਸ ਪੱਤਰ ਵਿਚ ਅਮਰਿੰਦਰ ਸਿੰਘ ਨੇ ਹੁਸ਼ਿਆਰਨਗਰ ਵਿਚ ਅਗਸਤ 2019 ਵਿਚ ਇਕ ਚੀਨੀ ਡ੍ਰੋਨ ਦੇ ਜ਼ਰੀਏ ਰਾਈਫਲ ਅਤੇ ਪਿਸਤੌਲ ਗਿਰਾਉਣ ਦਾ ਜ਼ਿਕਰ ਸੀ।

ਇਸ ਤੋਂ ਇਲਾਵਾ ਫਿਰੋਜ਼ਪੁਰ ਅਤੇ ਤਰਨਤਾਰਨ ਸੈਕਟਰਸ ਵਿਚ ਪਹਿਲੇ ਡ੍ਰੋਨ ਦੇਖੇ ਜਾਣ ਦੇ ਬਾਰੇ ਵਿਚ ਵੀ ਦੱਸਿਆ ਗਿਆ ਸੀ। ਮੁੱਖ ਮੰਤਰੀ ਨੇ ਦੱਸਿਆ ਕਿ ਸੀਮਾ ਪਾਰ ਤੋਂ 5 ਕਿਲੋਮੀਟਰ ਆ ਕੇ ਮਿੱਥੀ ਹੋਈ ਜਗ੍ਹਾ 'ਤੇ ਲੰਬੀ ਦੂਰੀ ਦੇ ਹਥਿਆਰ ਗਿਰਾਉਣ ਰਾਸ਼ਟਰੀ ਸੁਰੱਖਿਆ ਦੇ ਲਈ ਚਿੰਤਾ ਦਾ ਵਿਸ਼ਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਵੱਖਰੇ ਹਿੱਤਧਾਰਕਾਂ ਦੇ ਨਾਲ ਇਕ ਉੱਚ ਪੱਧਰੀ ਬੈਠਕ ਕਰਨ ਨੂੰ ਕਿਹਾ ਸੀ ਤਾਂਕਿ ਡ੍ਰੋਨ ਦੇ ਖ਼ਤਰੇ 'ਤੇ ਚਰਚਾ ਕੀਤੀ ਜਾ ਸਕੇ।

ਨਾਲ ਹੀ ਉਹਨਾਂ ਕਿਹਾ ਸੀ ਕਿ ਇਸ ਚਰਚਾ ਦੇ ਜ਼ਰੀਏ ਅਜਿਹੇ ਰਡਾਰ ਸਿਸਟਮ ਜਿਵੇਂ ਇੰਨਫ੍ਰਾਸਟ੍ਰਕਚਰ ਲਗਾਏ ਜਾਣ ਤਾਂ ਇਸ ਤਰ੍ਹਾਂ ਦੇ ਉੱਡਣ ਵਾਲੇ ਉਪਕਰਣਾਂ ਦਾ ਪਤਾ ਲੱਗ ਸਕੇਂ। ਇਕ ਰਿਪੋਰਟ ਅਨੁਸਾਰ ਇਹ ਸ਼ੱਕ ਜਤਾਇਆ ਜਾ ਰਿਹਾ ਸੀ ਕਿ ਇਹ ਧਮਾਕੇ ਡ੍ਰੋਨ ਦੇ ਜ਼ਰੀਏ ਕੀਤਾ ਗਏ ਹਨ ਪਰ ਹੁਣ ਤੱਕ ਡ੍ਰੋਨ ਨੂੰ ਲੈ ਕੇ ਕੋਈ ਵੱਡਾ ਸੁਰਾਗ ਨਹੀਂ ਮਿਲਿਆ।