ਸੰਯੁਕਤ ਕਿਸਾਨ ਮੋਰਚਾ ਅਤੇਸਮਰਥਕਾਂਤੇਚੰਡੀਗੜ੍ਹਪੁਲਿਸਵਲੋਂਦਰਜਕੀਤੇਝੂਠੇਕੇਸਬਿਨਾਂਸ਼ਰਤਵਾਪਸਲੈਣੇਪੈਣਗੇ 

ਏਜੰਸੀ

ਖ਼ਬਰਾਂ, ਪੰਜਾਬ

ਸੰਯੁਕਤ ਕਿਸਾਨ ਮੋਰਚਾ ਅਤੇ ਸਮਰਥਕਾਂ 'ਤੇ ਚੰਡੀਗੜ੍ਹ ਪੁਲਿਸ ਵਲੋਂ ਦਰਜ ਕੀਤੇ ਝੂਠੇ ਕੇਸ ਬਿਨਾਂ ਸ਼ਰਤ ਵਾਪਸ ਲੈਣੇ ਪੈਣਗੇ 

image


ਸੁਨਹਿਰਾ ਕਿਸਾਨ ਮਹਾਂ ਸੰਮੇਲਨ ਵਿਚ ਫ਼ਿਰਕੂ ਤਾਕਤਾਂ ਵਿਰੁਧ ਜੁੜਿਆ ਵੱਡਾ ਇਕੱਠ

ਪ੍ਰਮੋਦ ਕੌਸ਼ਲ
ਲੁਧਿਆਣਾ, 28 ਜੂਨ: ਚੰਡੀਗੜ੍ਹ ਪੁਲਿਸ ਵਲੋਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਅਤੇ ਕੁੱਝ ਕਲਾਕਾਰਾਂ ਸਮੇਤ ਕਿਸਾਨ ਅੰਦੋਲਨ ਦੇ ਸਮਰਥਕਾਂ ਵਿਰੁਧ ਕਈ ਐਫ਼ਆਈਆਰ ਦਰਜ ਕੀਤੀਆਂ ਗਈਆਂ ਹਨ | ਐਫ਼ਆਈਆਰਜ਼ ਉਤੇ ਸਪੱਸ਼ਟ ਤੌਰ 'ਤੇ ਝੂਠੇ ਦੋਸ਼ ਹਨ ਅਤੇ ਇਹ ਸਪਸ਼ਟ ਹੈ ਕਿ ਇਹ ਹਿਤਾਸ਼ ਪ੍ਰਸ਼ਾਸਨ ਹੈ, ਜੋ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਨੂੰ  ਝੂਠੇ ਕੇਸਾਂ ਵਿਚ ਫਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ | ਜੇ ਕਿਸੇ ਵਿਅਕਤੀ ਨੇ ਉਸ ਦਿਨ ਚੰਡੀਗੜ੍ਹ ਵਿਚ ਦਾਖ਼ਲ ਵੀ ਨਹੀਂ ਕੀਤਾ ਹੈ, ਤਾਂ ਉਸ ਵਿਅਕਤੀ ਵਿਰੁਧ ਉਦਾਹਰਣ ਦੇ ਤੌਰ 'ਤੇ ਐਫ਼ਆਈਆਰ ਕਿਵੇਂ ਦਰਜ ਕੀਤੀ ਜਾ ਸਕਦੀ ਹੈ? ਸੰਯੁਕਤ ਕਿਸਾਨ ਮੋਰਚੇ ਦੀ ਮੰਗ ਹੈ ਕਿ ਸਾਰੇ ਕੇਸ ਤੁਰਤ ਵਾਪਸ ਲਏ ਜਾਣ | 
ਅੱਜ ਸੁਨਹਿਰਾ ਕਿਸਾਨ ਮਹਾਂ ਸੰਮੇਲਨ ਵਿਚ ਕਿਸਾਨਾਂ ਦੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਸਪਸ਼ਟ ਸੰਕੇਤ ਦਿੰਦੀ ਹੈ ਕਿ ਦੇਸ਼ ਦੇ ਕਿਸਾਨ ਅਪਣੀ ਰੋਜ਼ੀ-ਰੋਟੀ ਅਤੇ ਅਪਣੇ ਅਧਿਕਾਰਾਂ ਨੂੰ  ਤਰਜੀਹ ਦੇਣਾ ਚਾਹੁੰਦੇ ਹਨ | ਸੁਨਹਿਰਾ ਵਿਖੇ Tਕਿਸਾਨ ਮਜ਼ਦੂਰ ਭਾਈਚਾਰਾ ਮਹਾਂ ਸੰਮੇਲਨU ਵਿਚ ਅੱਜ ਮੋਰਚੇ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ | 

ਮੇਵਾਤ ਦੇ ਕਿਸਾਨਾਂ ਨੇ ਸਖ਼ਤ ਸੰਦੇਸ਼ ਦਿਤਾ ਕਿ ਉਹ ਭਾਜਪਾ-ਆਰਐਸਐਸ ਨੂੰ  ਕਿਸਾਨ ਅੰਦੋਲਨ ਨੂੰ  ਤੋੜਨ ਨਹੀਂ ਦੇਣਗੇ | ਇਸ ਲਹਿਰ ਜ਼ਰੀਏ ਸ਼ਾਂਤੀ, ਫ਼ਿਰਕੂ ਸਦਭਾਵਨਾ, ਭਾਈਚਾਰਕ ਸਾਂਝ, ਏਕਤਾ ਅਤੇ ਨਿਆਂ ਦੀਆਂ ਕਦਰਾਂ ਕੀਮਤਾਂ ਨੂੰ  ਕਾਇਮ ਰੱਖਿਆ ਜਾਵੇਗਾ |
ਮੇਵਾਤ ਖੇਤਰ ਵਿਚ ਸ਼ਾਮਲ ਜ਼ਿਲਿ੍ਹਆਂ ਵਿਚੋਂ ਹਰਿਆਣਾ ਵਿਚ ਨੂਹ, ਰਾਜਸਥਾਨ ਵਿਚ ਅਲਵਰ ਅਤੇ ਭਰਤਪੁਰ ਅਤੇ ਉੱਤਰ ਪ੍ਰਦੇਸ ਵਿਚ ਮਥੁਰਾ ਵਿਚ ਮੁਸਲਮਾਨ ਕਿਸਾਨਾਂ ਦੀ ਵੱਡੀ ਆਬਾਦੀ ਹੈ |  ਇਸ ਮਹਾਂ ਸੰਮੇਲਨ ਦਾ ਆਯੋਜਨ ਇਸ ਖੇਤਰ ਵਿਚ ਵਾਪਰੀਆਂ ਦੋ ਹਾਦਸਿਆਂ ਦੇ ਪਿਛੋਕੜ ਵਿਚ ਕੀਤਾ ਗਿਆ ਸੀ | ਸਥਾਨਕ ਲੋਕਾਂ ਵਿਚ ਲੜਾਈ ਦੌਰਾਨ ਇਕ ਨੌਜਵਾਨ ਆਸਿਫ਼ ਦੀ ਹਤਿਆ ਕਰ ਦਿਤੀ ਗਈ ਸੀ |  ਆਰਐਸਐਸ-ਬੀਜੇਪੀ ਅਤੇ ਉਨ੍ਹਾਂ ਦੇ ਗੁੰਡਿਆਂ ਨੇ ਇਸ ਨੂੰ  ਇਕ ਝੂਠਾ ਫ਼ਿਰਕਾਪ੍ਰਸਤ ਰੰਗ ਦੇਣ ਦੀ ਕੋਸ਼ਿਸ਼ ਕੀਤੀ ਅਤੇ ਦੋਸ਼ੀਆਂ ਦਾ ਸਮਰਥਨ ਕਰਨ ਲਈ ਇਕ ਮਹਾਂ ਪੰਚਾਇਤ ਦਾ ਆਯੋਜਨ ਵੀ ਕੀਤਾ, ਤਾਂ ਜੋ ਇਕਜੁਟ ਹੋ ਰਹੇ ਕਿਸਾਨਾਂ ਦੇ ਸੰਘਰਸ਼ ਨੂੰ  ਭੰਗ ਕੀਤਾ ਜਾ ਸਕੇ | ਦੂਸਰੀ ਘਟਨਾ ਇਕ ਥਾਣੇ ਵਿਚ ਬੇਰਹਿਮੀ ਨਾਲ ਕੁੱਟਮਾਰ ਕਰਨ ਤੋਂ ਬਾਅਦ ਇਕ ਹੋਰ ਨੌਜਵਾਨ ਜੁਨੈਦ ਦਾ ਕਤਲ ਸੀ |  ਇਸ ਦੇ ਵਿਰੋਧ ਤੋਂ ਬਾਅਦ ਐਫ਼ਆਈਆਰ ਦਰਜ ਕੀਤੀ ਗਈ, ਬਹੁਤ ਸਾਰੇ ਕਿਸਾਨਾਂ ਨੂੰ  ਗਿ੍ਫ਼ਤਾਰ ਕਰ ਲਿਆ ਗਿਆ ਅਤੇ ਭਾਜਪਾ-ਜੇਜੇਪੀ ਹਰਿਆਣਾ ਸਰਕਾਰ ਦੁਆਰਾ ਉਨ੍ਹਾਂ ਵਿਰੁਧ ਕੇਸ ਦਰਜ ਕੀਤੇ ਗਏ | ਇਸ ਪਿਛੋਕੜ ਵਿਚ ਹੀ ਇਹ ਪ੍ਰੋਗਰਾਮ ਭੜਕਾਊ ਗਤੀਵਿਧੀਆਂ ਵਿਰੁਧ ਭਾਈਚਾਰਕ ਸਾਂਝ ਵਧਾਉਣ ਲਈ ਕੀਤਾ ਗਿਆ ਸੀ |
ਵੱਖ-ਵੱਖ ਥਾਵਾਂ 'ਤੇ ਭਾਜਪਾ ਆਗੂਆਂ ਵਿਰੁਧ ਪ੍ਰਦਰਸਨ ਜਾਰੀ ਹੈ |  ਕਿਸਾਨਾਂ ਵਲੋਂ ਕਾਲੇ-ਝੰਡਿਆਂ ਨਾਲ ਪ੍ਰਦਰਸ਼ਨ ਕਾਰਨ ਲੁਧਿਆਣਾ ਵਿਚ ਪਾਰਟੀ ਵਲੋਂ ਕੀਤੀ ਜਾਣ ਵਾਲੀ ਇਕ ਅਹਿਮ ਮੀਟਿੰਗ ਨਹੀਂ ਹੋ ਸਕੀ | ਇਸ ਅੰਦੋਲਨ ਵਿਚ ਸ਼ਹੀਦ ਹੋਏ ਪ੍ਰਦਰਸਨਕਾਰੀਆਂ ਦੀ ਗਿਣਤੀ 526 ਤੋਂ ਉਪਰ ਪਹੁੰਚ ਚੁੱਕੀ ਹੈ |  ਸੰਯੁਕਤ ਕਿਸਾਨ ਮੋਰਚੇ ਨੇ ਸਮੁੱਚੇ ਮੀਡੀਆ ਨੂੰ  ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਸ਼ਹੀਦਾਂ ਬਾਰੇ ਰਿਪੋਰਟਿੰਗ ਜਾਰੀ ਰੱਖਣ | ਹਾਲਾਂਕਿ ਭਾਰਤ ਸਰਕਾਰ ਨੇ ਸੰਸਦ ਵਿਚ ਜਵਾਬ ਵਿਚ ਕਿਹਾ ਸੀ ਕਿ ਉਨ੍ਹਾਂ ਕੋਲ ਸ਼ਹੀਦ ਕਿਸਾਨਾਂ ਦੇ ਵੇਰਵੇ ਨਹੀਂ ਹਨ | ਵੱਡੀਆਂ ਗਿਣਤੀਆਂ 'ਚ ਕਿਸਾਨ ਮੋਰਚਿਆਂ 'ਤੇ ਪਹੁੰਚ ਰਹੇ ਹਨ | ਗਾਜ਼ੀਪੁਰ ਬਾਰਡਰ ਤੇ ਜਲਦੀ ਹੀ ਇਕ ਵਿਸ਼ਾਲ ਟਰੈਕਟਰ ਰੈਲੀ ਦੀ ਯੋਜਨਾ ਬਣਾਈ ਜਾ ਰਹੀ ਹੈ |

Ldh_Parmod_28_3 & 3 1: ਸੰਯੁਕਤ ਕਿਸਾਨ ਮੋਰਚਾ ਵਲੋਂ ਫ਼ਿਰਕੂ ਸਦਭਾਵਨਾ ਲਈ ਮੇਵਾਤ ਵਿਖੇ ਕਰਵਾਏ ਗਏ ਕਿਸਾਨਾਂ ਦਾ ਮਹਾਂਸੰਮੇਲਨ ਦੀਆਂ ਮੂੰਹੋਂ ਬੋਲਦੀਆਂ ਤਸਵੀਰਾਂ |