ਦਰਦਨਾਕ ਹਾਦਸਾ: ਗੁਰਦੁਆਰਾ ਸਾਹਿਬ ਦੇ ਸਰੋਵਰ ਵਿੱਚ ਡੁੱਬਣ ਕਾਰਨ 3 ਬੱਚਿਆਂ ਦੀ ਗਈ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੋ ਬੱਚਿਆਂ ਨੂੰ ਸੁਰੱਖਿਅਤ ਕੱਢਿਆ ਬਾਹਰ

photo

 

ਚੰਡੀਗੜ੍ਹ: ਜਲਾਲਾਬਾਦ ਤੋਂ ਇਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੋਂ ਦੇ ਪਿੰਡ ਪੀਰ ਮੁਹੰਮਦ ਵਿਖੇ ਗੁਰਦੁਆਰਾ ਸਾਹਿਬ ਦੇ ਸਰੋਵਰ ਵਿੱਚ ਡੁੱਬਣ ਕਾਰਨ ਤਿੰਨ ਬੱਚਿਆਂ ਦੀ ਦਰਦਨਾਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬੱਚਿਆਂ ਦਾ ਅਚਾਨਕ ਪੈਰ ਤਿਲਕ ਗਿਆ।

 

ਜਿਸ ਕਾਰਨ ਉਹਨਾਂ  ਸਰੋਵਰ ਵਿਚ ਡਿੱਗ ਗਏ ਤੇ ਡੁੱਬਣ ਕਾਰਨ ਉਹਨਾਂ ਦੀ ਜਾਨ ਚਲੀ ਗਈ। ਕੁੱਲ 5 ਬੱਚੇ ਸਰੋਵਰ ਵਿੱਚ ਡਿੱਗੇ ਸਨ ਜਿਹਨਾਂ ਵਿੱਚੋਂ 2 ਨੂੰ ਬਚਾ ਲਿਆ ਗਿਆਮ੍ਰਿਤਕ ਬੱਚੇ ਆਪਸ ਵਿੱਚ ਰਿਸ਼ਤੇਦਾਰੀ ਦੇ ਭੈਣ ਭਰਾ ਹਨ ਜਿਹਨਾਂ ਵਿੱਚ 2 ਲੜਕੀਆਂ ਅਤੇ 1 ਲੜਕਾ ਹੈ।