Pandoh Dam News : ਹਿਮਾਚਲ 'ਚ ਮੀਂਹ ਦਾ ਕਹਿਰ, BBMB ਨੇ ਪੰਡੋਹ ਡੈਮ ਦੇ 5 ਗੇਟ ਖੋਲ੍ਹੇ, ਪਾਣੀ ਛੱਡਣ ਨਾਲ ਬਿਆਸ ਨਦੀ ਦਾ ਵਧਿਆ ਪਾਣੀ
Pandoh Dam News : ਨਦੀ ਦੇ ਨੇੜਲੇ ਇਲਾਕਿਆਂ ਨੂੰ ਚੇਤਾਵਨੀ ਜਾਰੀ, ਪੰਜਾਬ ਨੂੰ ਖੜੀ ਹੋ ਸਕਦੀ ਹੈ ਨਵੀਂ ਮੁਸੀਬਤ
Pandoh Dam News in Punjabi : ਹਿਮਾਚਲ ਪ੍ਰਦੇਸ਼ ‘ਚ ਮਾਨਸੂਨ ਦੀ ਬਾਰਿਸ਼ ਨੇ ਤਬਾਹੀ ਮਚਾਈ ਹੋਈ ਹੈ। ਪਿਛਲੇ ਦਿਨਾਂ ਵਿੱਚ ਤਾਪਮਾਨ ਵੱਧ ਗਿਆ ਹੈ ਤੇ ਪਹਾੜਾਂ ਤੋਂ ਲਗਾਤਾਰ ਗਲੇਸ਼ੀਅਰ ਪਿਘਲ ਰਹੇ ਹਨ, ਜਿਸ ਕਰਕੇ ਨਦੀਆਂ ’ਚ ਪਾਣੀ ਦਾ ਪੱਧਰ ਵੱਧ ਗਿਆ ਹੈ। ਜਿਸ ਕਾਰਨ ਵਿਗੜਦੇ ਹਾਲਤ ਨੂੰ ਦੇਖਦੇ ਹੋਏ BBMB ਨੇ ਪੰਡੋਹ ਡੈਮ ਦੇ 5 ਗੇਟ ਖੋਲ੍ਹ ਦਿੱਤੇ ਹਨ। ਹੁਣ ਤੱਕ 44 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ । ਪਾਣੀ ਛੱਡਣ ਨਾਲ ਬਿਆਸ ਨਦੀ ਦਾ ਪਾਣੀ ਵੱਧ ਗਿਆ ਹੈ। BBMB ਵਲੋਂ ਨਦੀ ਦੇ ਨੇੜਲੇ ਇਲਾਕਿਆਂ ਨੂੰ ਚੇਤਾਵਨੀ ਜਾਰੀ ਕੀਤੀ ਗਈ ਹੈ।
ਇਧਰ , ਆਉਣ ਵਾਲੇ ਦਿਨਾਂ 'ਚ ਪੰਜਾਬ ਨੂੰ ਨਵੀਂ ਮੁਸੀਬਤ ਖੜੀ ਹੋ ਸਕਦੀ ਹੈ । ਮੌਜੂਦਾ ਬਣੇ ਹਾਲਾਤ ਨੂੰ ਵੇਖਦੇ ਹੋਏ ਪੰਜਾਬ ਦੇ ਕਈ ਇਲਾਕਿਆਂ ’ਚ ਹੜ੍ਹਾਂ ਦਾ ਖਤਰਾ ਬਣ ਸਕਦਾ ਹੈ।
(For more news apart from BBMB opens 5 gates Pandoh Dam News in Punjabi, stay tuned to Rozana Spokesman)