ਕੁਰਾਲੀ 'ਚ ਆਵਾਰਾ ਪਸ਼ੂ ਬਣ ਰਹੇ ਨੇ ਸੜਕ ਹਾਦਸਿਆਂ ਦਾ ਵੱਡਾ ਕਾਰਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੁਰਾਲੀ-ਚੰਡੀਗੜ੍ਹ-ਰੋਪੜ ਮੁੱਖ ਮਾਰਗ 'ਤੇ ਆਵਾਰਾ ਪਸ਼ੂ ਵੱਡੀ ਗਿਣਤੀ ਵਿਚ ਆਮ ਘੁੰਮਦੇ ਹਨ, ਜਿਨ੍ਹਾਂ ਕਰ ਕੇ ਰਾਹਗੀਰਾਂ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨੀਆਂ...

Stray Cattles in Kurali

ਕੁਰਾਲੀ,  ਕੁਰਾਲੀ-ਚੰਡੀਗੜ੍ਹ-ਰੋਪੜ ਮੁੱਖ ਮਾਰਗ 'ਤੇ ਆਵਾਰਾ ਪਸ਼ੂ ਵੱਡੀ ਗਿਣਤੀ ਵਿਚ ਆਮ ਘੁੰਮਦੇ ਹਨ, ਜਿਨ੍ਹਾਂ ਕਰ ਕੇ ਰਾਹਗੀਰਾਂ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਰਾਤ ਸਮੇਂ ਇਹ ਆਵਾਰਾ ਗਾਵਾਂ ਸੜਕ ਦੇ ਵਿਚਕਾਰ ਹੀ ਬੈਠ ਜਾਂਦੀਆਂ ਹਨ, ਜਿਸ ਕਰ ਕੇ ਰਾਤ ਦੇ ਹਨੇਰੇ ਕਾਰਨ ਸੜਕ 'ਤੇ ਘੁੰਮਦੀਆ ਆਵਾਰਾ ਗਾਵਾਂ ਨਾਲ ਰਾਹਗੀਰਾਂ ਦੀਆਂ ਕਾਰਾਂ, ਗੱਡੀਆਂ  ਟਕਰਾਉਣ ਨਾਲ ਹਾਦਸਾਗ੍ਰਸਤ ਹੋ ਜਾਂਦੀਆਂ ਹਨ, ਜਿਸ ਕਰ ਕੇ ਰਾਹਗੀਰਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋ ਜਾਂਦਾ ਹੈ।

ਜਾਣਕਾਰੀ ਅਨੁਸਾਰ ਸ਼ਹਿਰ ਨੇੜੇ ਕੁਰਾਲੀ-ਰੋਪੜ ਮਾਰਗ 'ਤੇ ਬਣੇ ਪੁਲ ਵਿਚਕਾਰ ਆਵਾਰਾ ਪਸ਼ੂ ਝੁੰਡ ਬਣਾ ਕੇ ਬੈਠ ਜਾਂਦੇ ਹਨ ਜਿਸ ਕਰ ਕੇ ਦੋਨੋਂ ਪਾਸੇ ਜਾਮ ਲੱਗ ਜਾਂਦਾ ਹੈ ਤੇ ਆਵਾਜਾਈ ਵਿਚ ਵੱਡਾ ਵਿਘਨ ਪੈਂਦਾ ਹੈ। ਇਸ ਮੁਸ਼ਕਲ ਵਲ ਨਗਰ ਕੌਂਸਲ ਦੇ ਅਧਿਕਾਰੀ ਧਿਆਨ ਨਹੀਂ ਦਿੰਦੇ। ਸ਼ਹਿਰ ਵਾਸੀਆਂ ਤੇ ਰਾਹਗੀਰਾਂ ਨੇ ਨਗਰ ਕੌਂਸਲ ਕੁਰਾਲੀ ਦੇ ਅਧਿਕਾਰੀਆਂ ਤੇ ਸਰਕਾਰ ਤੋਂ ਮੰਗ ਕੀਤੀ ਕਿ ਸ਼ਹਿਰ ਅੰਦਰ ਘੁੰਮਦੇ ਆਵਾਰਾ ਪਸ਼ੂਆਂ ਦਾ ਹੱਲ ਕਢਿਆ ਜਾਵੇ।