Goldy PP ਨੇ Fortuner ਗੱਡੀ ਨੂੰ ਲੈ ਕੀਤੇ ਵੱਡੇ ਖੁਲਾਸੇ, ਇੱਕ ਇੱਕ ਗੱਲ ਦਾ ਦਿੱਤਾ ਜਵਾਬ
ਲੋਕਾਂ ਦਾ ਕੰਮ ਤਾਂ ਸਿਰਫ ਬੋਲਣਾ
ਚੰਡੀਗੜ੍ਹ: ਹਾਲ ਹੀ ’ਚ ਛਿੜੇ ਮੁੱਦੇ ਨੂੰ ਲੈ ਕੇ ਗੋਲਡੀ PP ਨੇ ਲਾਈਵ ਹੋ ਕੇ ਕਈ ਵੱਡੇ ਖੁਲਾਸੇ ਕੀਤੇ ਹਨ। ਕਾਫੀ ਦਿਨ ਪਹਿਲਾਂ ਇਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿਚ ਇਕ ਆਦਮੀ ਪੁਲਿਸ ਮਹਿਕਮੇ ਦੇ ਜਾਬਾਜ਼ ਪੁਲਿਸ ਅਧਕਾਰੀਆਂ ਤੇ ਇਲਜ਼ਾਮ ਲਗਾ ਰਿਹਾ ਸੀ ਕਿ ਇਹ NRI ਵੀਰਾਂ ਦੇ ਪੈਸੇ ਖਾਂਦੇ ਹਨ।
ਉਹਨਾਂ ਇਹ ਵੀ ਇਲਜ਼ਾਮ ਲਗਾਏ ਸਨ ਕਿ ਗੋਲਡੀ ਨੇ NRI ਵੀਰਾਂ ਦੇ ਪੈਸਿਆਂ ਨਾਲ ਇਕ ਨਵੀਂ ਗੱਡੀ ਵੀ ਲੈ ਲਈ ਹੈ ਜਿਸ ਤੇ ਅੱਜ ਗੋਲਡੀ ਨੇ ਲਾਇਵ ਹੋ ਕੇ ਸਾਰੀਆਂ ਗੱਲਾਂ ਦੇ ਜੁਆਬ ਦਿੱਤੇ। ਗੋਲਡੀ ਦਾ ਕਹਿਣਾ ਹੈ ਕਿ ਕਿਸੇ ਨੂੰ ਕੁੱਝ ਵੀ ਕਹਿਣ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਹੈ ਤੇ ਉਸ ਬਾਰੇ ਜਾਣ ਲੈਣਾ ਚਾਹੀਦਾ ਹੈ।
ਉਹਨਾਂ ਨੇ ਅਪਣੇ ਫੋਨ ਵਿਚ ਉਸ ਵਿਅਕਤੀ ਦੀ ਗੱਡੀ ਵੀ ਦਿਖਾਈ ਜਿਸ ਨੂੰ ਲੈ ਕੇ ਇੰਨੀਆਂ ਗੱਲਾਂ ਬਣਾਈਆਂ ਗਈਆਂ ਸਨ। ਗੋਲਡੀ ਨੇ ਬੇਨਤੀ ਕੀਤੀ ਕਿ ਉਹਨਾਂ ਨੂੰ ਅਜਿਹੇ ਮਸਲਿਆਂ ਵਿਚ ਨਾ ਉਲਝਾਇਆ ਜਾਵੇ। ਇਹ ਨਾ ਹੋਵੇ ਕਿ ਉਹ ਘਰ ਵਿਚ ਬੰਦ ਹੋ ਜਾਣ।
ਪਰ ਇਸ ਨਾਲ ਉਹਨਾਂ ਦਾ ਕੁੱਝ ਨਹੀਂ ਜਾਣਾ ਤੇ ਗਰੀਬ ਲੋਕਾਂ ਦਾ ਕੁੱਝ ਨਹੀਂ ਰਹਿਣਾ। ਉਹਨਾਂ ਨੂੰ ਸ਼ਾਂਤਮਈ ਢੰਗ ਨਾਲ ਸੇਵਾ ਕਰਨ ਦਿੱਤੀ ਜਾਵੇ। ਪੈਸਿਆਂ ਦੇ ਹਿਸਾਬ-ਕਿਤਾਬ ਨੂੰ ਲੈ ਕੇ ਉਹਨਾਂ ਕਿਹਾ ਕਿ ਉਹਨਾਂ ਨੂੰ ਜਿੱਥੇ ਵੀ ਬੁਲਾਇਆ ਜਾਵੇਗਾ ਉਹ ਜਾਣ ਲਈ ਤਿਆਰ ਹਨ ਤੇ ਉਹ ਇਕ ਇਕ ਰੁਪਏ ਦਾ ਹਿਸਾਬ ਦੇਣਗੇ ਤੇ ਇਸ ਦਾ ਰਿਕਾਰਡ ਵੀ ਉਹਨਾਂ ਕੋਲ ਲਿਖਿਆ ਪਿਆ ਹੈ।
ਜਿਹੜੇ ਉਹਨਾਂ ਦੀ ਸਪੋਟ ਕਰਦੇ ਹਨ ਉਹਨਾਂ ਦਾ ਗੋਲਡੀ ਨੇ ਦਿਲੋਂ ਧੰਨਵਾਦ ਕੀਤਾ ਤੇ ਜਿਹੜੇ ਇਲਜ਼ਾਮ ਲਗਾਉਂਦੇ ਹਨ ਉਹਨਾਂ ਨੂੰ ਬੇਨਤੀ ਕੀਤੀ ਕਿ ਉਹ ਅਜਿਹਾ ਨਾ ਕਰਨ ਨਹੀਂ ਤਾਂ ਗਰੀਬ ਪਰਿਵਾਰਾਂ ਨੇ ਰੁਲ ਜਾਣਾ ਹੈ। ਉਹਨਾਂ ਦੀ ਸਾਰ ਕੋਈ ਵਿਰਲਾ ਹੀ ਲੈਂਦਾ ਹੈ ਇਸ ਲਈ ਜੇ ਕੋਈ ਸੇਵਾ ਕਰਦਾ ਹੈ ਤਾਂ ਉਸ ਤੇ ਇਲਜ਼ਾਮ ਲਗਾਉਣ ਦੀ ਬਜਾਏ ਉਸ ਦਾ ਸਾਥ ਦਿਓ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।