ਪਰੌਂਠਿਆਂ ਦੀ ਰੇਹੜੀ ਲਾ ਕੇ 4 ਧੀਆਂ ਪਾਲ ਰਹੀ ਵਿਧਵਾ ਔਰਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਤੀ ਦੀ ਮੌਤ ਤੋਂ ਬਾਅਦ ਨਹੀਂ ਅੱਡੇ ਕਿਸੇ ਅੱਗੇ ਹੱਥ

A widowed woman raising 4 daughters

ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ)  ਭੁੱਖਾ ਢਿੱਡ, ਖਾਲੀ ਜੇਬ੍ਹ ਤੇ ਨੰਗਾ ਸਿਰ, ਇਨਸਾਨ ਨੂੰ ਰੋਟੀ ਦੀ ਅਹਿਮੀਅਤ ਸਿਖਾ ਦਿੰਦਾ ਹੈ, ਤੇ ਜੇ ਆਪਣੇ ਨਾਲ 4 ਧੀਆਂ ਦਾ ਢਿੱਡ ਵੀ ਭਰਨਾ ਹੋਵੇ, ਤਾਂ ਫਿਰ ਕੀ ਹਾੜ ਤੇ ਕੀ ਸਿਆਲ।

ਅੰਮ੍ਰਿਤਰ ਦੀ ਵੀਨਾ ਰਾਣੀ ਦੀ ਵੀ ਇਹੀ ਕਹਾਣੀ ਹੈ। ਪਤੀ ਦੀ ਮੌਤ ਮਗਰੋਂ ਸਹੁਰੇ ਨਾਲ ਮਿਲ ਕੇ ਮਿਹਨਤ ਕੀਤੀ ਪਰ ਸਹੁਰੇ ਦੀ ਮੌਤ ਮਗਰੋਂ ਜੇਠ ਨੇ ਧੋਖੇ ਨਾਲ ਨਾਮ ਸਾਰੀ ਜਾਇਦਾਦ ਕਰਵਾਕੇ ਘਰੋਂ ਕੱਢ ਦਿੱਤਾ। ਜਿਸ ਮਗਰੋਂ ਵੀਨਾ ਨੇ ਹਿੰਮਤ ਨਹੀਂ ਹਾਰੀ, ਤੇ ਧੀਆਂ ਨੂੰ ਪਾਲਣ ਲਈ ਪਰੌਂਠਿਆਂ ਦੀ ਰੇਹੜੀ ਸ਼ੁਰੂ ਕੀਤੀ।

ਵੀਨਾ ਰਾਣੀ ਨੇ ਸਪੋਕਸਮੈਨ  ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸਨੂੰ ਅੱਠ ਸਾਲ ਹੋ ਗਏ ਪਰੌਂਠਿਆਂ ਦੀ ਰੇਹੜੀ ਲਗਾਉਂਦਿਆ ਨੂੰ ਪਹਿਲਾਂ ਉਹ ਲੋਕਾਂ ਦੇ ਘਰ ਵਿਚ ਕੰਮ ਕਰਕੇ ਘਰ ਦਾ ਗੁਜ਼ਾਰਾ ਕਰਦੀ ਸੀ ਪਰ ਪਤੀ ਦੀ ਮੌਤ ਤੋਂ ਬਾਅਦ ਉਸਨੇ ਪਰੌਠਿਆਂ ਦੀ ਰੇਹੜੀ ਲਗਾਉਣੀ ਸ਼ੁਰੂ ਕੀਤੀ।

 ਵੀਨਾ ਨੇ  ਕਿਹਾ ਕਿ ਗਰੀਬੀ ਇੰਨੀ ਹੈ ਕਿ ਉਹ ਆਪਣੀਆਂ ਧੀਆਂ ਨੂੰ ਸਹੀ ਤਰ੍ਹਾਂ ਸਿੱਖਿਆ ਵੀ ਨਹੀਂ ਦਵਾ ਸਕੀ। ਉਸਨੇ ਆਪਣੀਆਂ ਤਿੰਨਾਂ ਧੀਆਂ ਦੇ ਵਿਆਹ ਮਿਹਨਤ ਮਜ਼ਦੂਰੀ ਕਰਕੇ ਹੀ ਕੀਤੇ ਤੇ ਛੋਟੀ ਧੀ ਉਸ ਨਾਲ ਹੀ ਕੰਮ ਕਰਵਾਉਂਦੀ ਹੈ।

ਮਾਵਾਂ ਧੀਆਂ ਸਵੇਰੇ ਸੱਤ ਵਜੇ ਰੇਹੜੀ ਤੇ ਆ ਕੇ ਰਾਤ ਨੂੰ 11 ਵੱਜ ਤੱਕ ਪੂਰੀ ਮਿਹਨਤ ਕਰਦੀਆਂ ਹਨ। ਜੇਕਰ ਤੁਸੀਂ ਇਨਾਂ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ, 814-814-651-5019  ਨੰਬਰ ਤੇ ਸੰਪਰਕ ਕਰ ਸਕਦੇ ਹੋ।