SC ਸਕਾਲਰਸ਼ਿਪ ਘਪਲੇ ਦੀ ਜਾਂਚ ‘ਚ ਕੈਪਟਨ ਅਮਰਿੰਦਰ ਪੈਦਾ ਕਰ ਰਹੇ ਨੇ ਅੜਚਨ - ਸੁਖਬੀਰ ਬਾਦਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਿਨ੍ਹਾਂ ਵਲੋਂ ਬੇਅਦਬੀ ਕਰਵਾਈ ਗਈ ਹੈ ਉਨ੍ਹਾਂ ਦਾ ਕੱਖ ਨਾ ਰਹੇ।

Sukhbir Badal

ਬਠਿੰਡਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਬਠਿੰਡਾ ਪਹੁੰਚੇ। ਉੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਸੁਖਬੀਰ ਸਿੰਘ ਬਾਦਲ ਵਲੋਂ ਪੰਜਾਬ ਸਰਕਾਰ ’ਤੇ ਨਿਸ਼ਾਨੇ ਸਾਧੇ ਗਏ। ਸੁਖਬੀਰ ਬਾਦਲ ਨੇ ਕਿਹਾ ਕਿ ਸਭ ਤੋਂ ਵੱਡਾ ਝੂਠਾ ਮੁੱਖ ਮੰਤਰੀ ਅੱਜ ਤੱਕ ਪੈਂਦਾ ਹੋਇਆ ਹੈ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਹੈ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਨੇ ਆਹਮੋ-ਸਾਹਮਣੇ ਹੋ ਕੇ ਹਥਿਆਰ ਆਪਣੇ ਮੋਢਿਆ ’ਤੇ ਟੰਗ ਲਏ ਹਨ ਅਤੇ ਹੁਣ ਇਹ ਦੇਖ਼ਣਾ ਹੋਵੇਗਾ ਕਿ ਸਭ ਤੋਂ ਪਹਿਲਾਂ ਦੋਵਾਂ ’ਚੋਂ ਮਰਦਾ ਕੌਣ ਹੈ। ਪੰਜਾਬ ਬਿਜਲੀ ਸਮਝੌਤੇ ’ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੀ.ਪੀ.ਏ. ਬਿਜਲੀ ਸਮਝੌਤੇ ਪੰਜਾਬ ਸਰਕਾਰ ਨੇ 4 ਸਾਲਾਂ ’ਚ ਰੱਦ ਕਿਉਂ ਨਹੀਂ ਕੀਤੇ।

ਸਮਝੌਤੇ ਰੱਦ ਕਰਨ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਫਰਕ ਨਹੀਂ ਪੈਂਦਾ,ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ 2 ਰੁਪਏ 86 ਪੈਸੇ ’ਤੇ ਬਿਜਲੀ ਸਮਝੌਤੇ ਕੀਤੇ ਸਨ ਪਰ ਕਾਂਗਰਸ ਦੇ ਪੰਜਾਬ ਸਰਕਾਰ ਇਨ੍ਹਾਂ ਸਮਝੌਤਿਆਂ ਨੂੰ ਰੱਦ ਕਰ ਦਿੰਦੀ ਹੈ ਤਾਂ ਪਹਿਲਾਂ ਇਹ ਦੱਸੋ ਕਿ ਪੰਜਾਬ ਦੇ ਲੋਕਾਂ ਨੂੰ ਬਿਜਲੀ ਕਿੱਥੋਂ ਪੈਦਾ ਕਰਕੇ ਦੇਣਗੇ।

ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਇੰਡਸਟਰੀ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ, ਜੋਂ ਅੱਜ ਬਿਜਲੀ ਸਮਝੌਤੇ ਰੱਦ ਕਰਨ ਦੀ ਗੱਲ ਕਰ ਰਹੇ ਨੇ ਪਿਛਲੇ ਸਾਢੇ ਚਾਰ ਸਾਲਾਂ ਤੋਂ ਕਿਉਂ ਨਹੀਂ ਕੁੱਝ ਕੀਤਾ ,ਨਾਲੇ ਇਹ ਫਾਰਮੈਟ ਮਨਮੋਹਨ ਸਿੰਘ ਜਦੋਂ ਦੇਸ਼ ਪ੍ਰਧਾਨ ਮੰਤਰੀ ਸੀ ਉਸ ਸਮੇਂ ਹੋਇਆ ਸੀ। ਬਿਜਲੀ ਮਹਿਕਮੇ ਨੇ ਦੱਸਿਆ ਪਿਛਲੀ ਵਾਰ ਇਹਨਾਂ ਨੇ 13,14 ਰੁਪਏ ਯੂਨਿਟ ਦੇ ਹਿਸਾਬ ਨਾਲ ਬਿਜਲੀ ਖਰੀਦੀ ਹੈ ਫਿਰ ਇਸ ਦਾ ਮਤਲਬ ਹੁਣ 20 ਰੁਪਏ ਦੇ ਹਿਸਾਬ ਨਾਲ ਬਿਜਲੀ ਖਰੀਦਣਗੇ।

ਸੁਖਬੀਰ ਬਾਦਲ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਜੋ ਸਿਆਸਤ ਕਰ ਰਿਹਾ ਹੈ ਜਾਂ ਜਿਨ੍ਹਾਂ ਵਲੋਂ ਬੇਅਦਬੀ ਕਰਵਾਈ ਗਈ ਹੈ ਉਨ੍ਹਾਂ ਦਾ ਕੱਖ ਨਾ ਰਹੇ। ਅੱਗੇ ਬੋਲਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਐੱਸ.ਸੀ. ਸਕਾਲਰਸ਼ਿਪ ਘਪਲੇ ’ਚ ਕੇਂਦਰ ਸਰਕਾਰ ਵਲੋਂ ਸੀ.ਬੀ.ਆਈ. ਜਾਂਚ ਕਰਵਾਈ ਜਾ ਰਹੀ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਸ ਜਾਂਚ ’ਚ ਰੋੜਾ ਬਣ ਰਹੇ ਹਨ। ਤਾਂਕਿ ਕਾਂਗਰਸ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਬਚ ਸਕੇ। ਤੁਸੀਂ ਦੇਖੋ ਕੈਪਟਨ ਦਾ ਕੀ ਹਾਲ ਹੈ।

ਜਾਖੜ ਨੂੰ ਪ੍ਰਧਾਨ ਤੋਂ ਲਾਹ ਦਿੱਤਾ, ਬੈਂਸ ਭਰਾ ਨੇ ਉਹਨਾਂ ‘ਤੇ ਪਰਚੇ ਹੋ ਗਏ, ਜੋ ਪਰਮਾਤਮਾ ਦੇ ਨਾਮ ‘ਤੇ ਸਿਆਸਤ ਕਰੇਗਾ ਉਹ ਬਖਸ਼ਿਆ ਨਹੀਂ ਜਵੇਗਾ। ਕਰੋੜਾਂ ਰੁਪਏ ਦੇ ਘਪਲੇ ’ਤੇ ਪੰਜਾਬ ਸਰਕਾਰ ਵਲੋਂ ਸਰਕਾਰੀ ਜ਼ਮੀਨਾਂ ਨੂੰ ਵੇਚਿਆ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ’ਚ ਸ਼੍ਰੋਮਣੀ ਅਕਾਲੀ ਦਲ ਵਲੋਂ ਇਹ ਮੁੱਦਾ ਚੁੱਕਿਆ ਜਾਵੇਗਾ।