ਮਜ਼ਦੂਰ ਪਰਿਵਾਰ ਦੀ ਧੀ ਦੀ ਸੁਰੀਲੀ ਆਵਾਜ਼ ਨੇ ਮੋਹਿਆ ਲੋਕਾਂ ਦਾ ਦਿਲ, ਬਣਨਾ ਚਾਹੁੰਦੀ ਹੈ ਵੱਡੀ ਗਾਇਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਰਖਿਆਂ ਤੋਂ ਵਿਰਾਸ ‘ਚ ਜੋਤ ਨੂੰ ਮਿਲਿਆ ਹੈ ਸੰਗੀਤ

Jot Gill

ਮੋਗਾ (ਦਲੀਪ ਕੁਮਾਰ)  ਬੇਹਿੰਮਤੇ ਨੇ ਜੋ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉਗਣ ਵਾਲੇ ਉਗ ਪੈਂਦੇ ਸੀਨਾ ਪਾੜ ਕੇ ਪੱਥਰਾਂ ਦਾ, ਇਹ ਗੱਲ ਸੱਚ ਢੁੱਕਦੀ ਹੈ  ਜ਼ਿਲਾ ਮੋਗਾ ਦੇ ਪਿੰਡ ਮਨਾਵਾਂ ਦੀ 20 ਸਾਲਾ ਜੋਤ ਗਿੱਲ ਤੇ ਜਿਸਨੂੰ ਸੰਗੀਤ ਪੁਰਖਾਂ ਤੋਂ ਵਿਰਾਸਤ ਵਿਚ ਮਿਲਿਆ ਹੈ।

ਮਜ਼ਦੂਰ ਪਰਿਵਾਰ ਵਿੱਚ ਜੰਮੀ ਜੋਤ ਦੀ ਸੁਰੀਲੀ ਆਵਾਜ਼ ਦਾ ਹਰ ਕੋਈ ਮੁਰੀਦ ਬਣ ਜਾਂਦਾ ਹੈ। ਆਸੇ ਪਾਸੇ ਦੇ ਕਈ ਪਿੰਡਾਂ ਵਿੱਚ ਜੋਤ ਨੂੰ ਸਨਮਾਨ ਵੀ ਮਿਲਿਆ ਹੈ ਤੇ ਕੁਝ ਦਿਨ ਪਹਿਲਾਂ ਇੰਸਟਾਗ੍ਰਾਮ ਤੇ ਉਸਦੀ ਅਵਾਜ ਦਾ ਜਾਦੂ ਹੁਣ ਪੂਰੇ ਪੰਜਾਬ 'ਚ ਇੰਟਰਨੈਟ ਦੇ ਜ਼ਰੀਏ ਵਾਇਰਲ ਹੋ ਰਿਹਾ ਹੈ। 

ਜੋਤ ਦੇ ਪਿਤਾ ਜੱਗਾ ਗਿੱਲ ਜੋ ਗਾਣਿਆਂ ਦੇ ਬੋਲ ਲਿਖਦੇ ਨੇ ਜੋਤ ਉਨਾਂ ਬੋਲਾਂ ਚ ਆਪਣੇ ਸੁਰਾਂ ਨਾਲ ਜਾਨ ਪਾ ਦਿੰਦੀ ਹੈ।   ਹਾਲ ਹੀ ਵਿਚ ਬਣੀ ਫ਼ਿਲਮ ਰਵੀ ਪੁੰਜ ਦੀ ਫ਼ਿਲਮ ਲੰਕਾ ਦੇ ਲਈ ਗੀਤ ਜੋਤ ਦੇ ਪਿਤਾ ਨੇ ਲਿਖੇ ਹਨ ਜਦਕਿ ਸੁਰ ਜੋਤ ਦੇ ਹਨ।

ਇਹ ਫ਼ਿਲਮ ਅਗਲੇ ਮਹੀਨੇ ਰਿਲੀਜ਼ ਹੋਣ ਜਾ ਰਹੀ ਹੈ ਪਰ ਜੋਤ ਗਿੱਲ ਦੀ ਇੰਟਰਨੈੱਟ ਮੀਡੀਆ ਤੇ ਕੁੱਝ ਦਿਨ ਪਹਿਲਾਂ ਹੀ ਇੰਟਰੀ ਹੋਈ ਹੈ ਪਰ ਮਨਾਵਾ ਪਿੰਡ ਦੇ ਆਸੇ ਪਾਸੇ ਦੇ ਦਰਜਨਾਂ ਪਿੰਡ  ਜੋਤ ਦੀ ਗਾਇਕੀ ਦੇ ਮੁਰੀਦ ਹਨ।

ਘਰੋਂ ਕਮਜ਼ੋਰ ਹੋਣ  ਕਰਕੇ  ਅਤੇ ਪਰਿਵਾਰ ਦੇ ਰਹਿਣ ਲਈ ਚੰਗਾ ਘਰ ਵੀ ਨਹੀਂ ਹੈ ਪਰ ਸੰਗੀਤ ਦੀ ਰੁਚੀ ਇਸ ਤਰਾਂ ਹੈ ਕਿ ਉਸਨੂੰ ਟੁੱਟੇ ਫੂੱਟੇ ਘਰ ਵਿੱਚ ਜਦੋਂ ਸਵਰੇ ਸ਼ਾਮ ਸੰਗੀਤ ਦੇ ਸੁਰ ਗੂੰਜਦੇ ਹਨ ਤਾਂ ਆਸੇ ਪਾਸੇ ਦੇ ਲੋਕ ਖਿੱਚੇ ਆਉਂਦੇ ਹਨ।  ਘਰ ਵਿੱਚ ਤੰਗੀ ਹੋਣ ਕਰਕੇ ਜੋਤ ਨੂੰ ਕਦੇ ਵੱਡਾ ਮੰਚ ਨਹੀਂ ਮਿਲ ਸਕਿਆ। 

ਜੋਤ ਨੇ ਕੁੱਝ ਦਿਨ ਪਹਿਲਾਂ ਹੀ ਕਿਸੇ ਦੇ ਕਹਿਣ ਤੇ ਇੰਸਟਾਗ੍ਰਾਮ ਤੇ ਆਪਣਾ ਅਕਾਊਂਟ ਬਣਾਇਆ ਹੈ। ਇੰਸਟਾਗ੍ਰਾਮ ਉਤੇ ਕੀਤੀ ਗਈ ਪੋਸਟ ਹੁਣ ਵਸਟਸਪ ਗਰੁੱਪਾਂ ਚ ਵਾਇਰਲ ਹੋ ਰਹੀ ਹੈ। ਜੋਤ ਦੀ ਆਵਾਜ਼ ਨੂੰ ਬਹੁਤ ਪਸੰਦ ਕੀਤੀ ਜਾ ਰਿਹਾ ਹੈ। ਪ੍ਰਸਿੱਧ ਗਾਇਕਾ ਨੇਹਾ ਕੱਕੜ ਨੂੰ ਆਪਣਾ ਮਾਰਗ ਦਰਸ਼ਣ ਮੰਨਣ ਵਾਲੀ ਜੋਤ ਗਾਇਕੀ ਵਿੱਚ ਉਨ੍ਹਾਂ ਵਾਂਗ ਉਬਰਨਾ ਚਾਹੁੰਦੀ ਹੈ।