ਦਸੂਹਾ 'ਚ ਟਰੱਕ ਨੇ ਸਕੂਲੀ ਬੱਸ ਨੂੰ ਮਾਰੀ ਜ਼ੋਰਦਾਰ ਟੱਕਰ, 1 ਵਿਦਿਆਰਥੀ ਦੀ ਮੌਤ
ਤਿੰਨ ਬੱਚੇ ਗੰਭੀਰ ਜ਼ਖਮੀ
photo
ਦਸੂਹਾ: ਦਸੂਹਾ ’ਚ ਅੱਜ ਸਵੇਰੇ ਭਿਆਨਕ ਹਾਦਸਾ ਵਾਪਰ ਗਿਆ। ਬੱਚਿਆਂ ਨਾਲ ਭਰੀ ਸਕੂਲੀ ਬੱਸ ਦਾ ਭਿਆਨਕ ਐਕਸੀਡੈਂਟ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਇੱਕ ਬੇਕਾਬੂ ਹੋਏ ਟਰੱਕ ਨੇ ਬੱਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਨਾਲ ਹਾਦਸਾ ਵਾਪਰਿਆ।
ਮੌਕੇ ‘ਤੇ 12 ਬੱਚੇ ਫੱਟੜ ਹੋ ਗਏ ਹਨ ਜਿਨ੍ਹਾਂ ਨੂੰ ਹਸਪਤਾਲ ਪਹੁੰਚਿਆ ਗਿਆ ਹੈ। ਬੱਸ ਵਿਚ ਕੁੱਲ 40 ਛੋਟੇ-ਛੋਟੇ ਬੱਚੇ ਸਵਾਰ ਸਨ ਬੱਸ ਹਾਦਸੇ ’ਚ 9ਵੀਂ ਜਮਾਤ ’ਚ ਪੜ੍ਹਦੇ ਬੱਚੇ ਦੀ ਮੌਤ ਹੋਣ ਦੀ ਦੁਖ਼ਭਰੀ ਖ਼ਬਰ ਮਿਲੀ ਹੈ ਜਦਕਿ 3 ਦੀ ਹਾਲਤ ਗੰਭੀਰ ਹੈ।
ਮ੍ਰਿਤਕ ਬੱਚੇ ਦੀ ਪਛਾਣ ਹਰਮਨ ਸੈਣੀ ਪੁੱਤਰ ਪ੍ਰਦੀਪ ਸਿੰਘ ਵਾਸੀ ਲੋਦੀ ਚੱਕ ਟਾਂਡਾ ਵਜੋਂ ਹੋਈ ਹੈ। ਛੋਟੇ-ਛੋਟੇ ਮਾਸੂਮ ਬੱਚੇ ਮਾਪਿਆਂ ਨੂੰ ਵਾਜਾਂ ਮਾਰ ਕੇ ਰੋ ਰਹੇ ਸਨ। ਹਾਦਸੇ ਨੂੰ ਦੇਖ ਕੇ ਬੱਚੇ ਸਹਿਮੇ ਹੋਏ ਸਨ। ਐਕਸੀਡੈਂਟ ਵਿਚ ਬੱਸ ਦਾ ਕੰਡਕਟਰ ਵੀ ਜ਼ਖਮੀ ਦੱਸਿਆ ਜਾ ਰਿਹਾ ਹੈ।