ਹਸਪਤਾਲ 'ਚ ਗੰਦਗੀ ਦੇਖ ਭੜਕੇ ਸਿਹਤ ਮੰਤਰੀ, ਵਾਈਸ ਚਾਂਸਲਰ ਨੂੰ ਉਸੇ ਗੰਦੇ ਬੈੱਡ 'ਤੇ ਸੌਣ ਨੂੰ ਕਿਹਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲਗਾਤਾਰ ਹਸਪਤਾਲਾਂ ਦਾ ਅਚਨਤੇਚ ਦੌਰਾ ਕਰ ਰਹੇ ਹਨ ਸਿਹਤ ਮੰਤਰੀ

photo

 

ਫਰੀਦਕੋਟ: ਪੰਜਾਬ ਦੇ ਨਵੇਂ ਸਿਹਤ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਸ਼ੁੱਕਰਵਾਰ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਚੈਕਿੰਗ ਲਈ ਪੁੱਜੇ। ਇਸ ਦੌਰਾਨ ਉਹ ਸਕਿਨ ਵਾਰਡ ਵਿੱਚ ਚੈਕਿੰਗ ਲਈ ਗਏ। ਉਥੇ ਫਟੇ ਹੋਏ ਗੱਦੇ ਨੂੰ ਦੇਖ ਕੇ ਮੰਤਰੀ ਗੁੱਸੇ ਵਿਚ ਆ ਗਏ।

 

 

ਇਹ ਦੇਖ ਕੇ ਕਾਲਜ ਮੈਨੇਜਮੈਂਟ ਨੇ ਬਹਾਨੇ ਬਣਾਉਣੇ ਸ਼ੁਰੂ ਕਰ ਦਿੱਤੇ। ਇਸ ਨਾਲ ਮੰਤਰੀ ਹੋਰ ਗੁੱਸੇ ਵਿਚ ਆ ਗਏ। ਉਹਨਾਂ ਨੇ ਉਥੇ ਮੌਜੂਦ ਬਾਬਾ ਫਰੀਦ ਯੂਨੀਵਰਸਿਟੀ, ਫਰੀਦਕੋਟ ਦੇ ਵਾਈਸ ਚਾਂਸਲਰ (ਵੀ.ਸੀ.) ਨੂੰ ਫਟੇ ਹੋਏ  ਗੰਦੇ ਬੈੱਡ 'ਤੇ ਲੇਟਣ ਲਈ ਕਿਹਾ। ਵੀਸੀ ਮੰਜੇ 'ਤੇ ਲੇਟ ਗਿਆ। ਇਸ ਤੋਂ ਬਾਅਦ ਸਿਹਤ ਮੰਤਰੀ ਨੇ ਸਟੋਰ ਰੂਮ ਦਾ ਜਾਇਜ਼ਾ ਵੀ ਲਿਆ।

 

ਸਿਹਤ ਮੰਤਰੀ ਜੋੜੇਮਾਜਰਾ ਨੂੰ ਇਸੇ ਮਹੀਨੇ ਸਿਹਤ ਮੰਤਰੀ ਬਣਾਇਆ ਗਿਆ ਹੈ। ਉਦੋਂ ਤੋਂ ਉਹ ਲਗਾਤਾਰ  ਹਸਪਤਾਲਾਂ ਦਾ ਅਚਨਤੇਚ ਦੌਰਾ ਕਰ ਰਹੇ ਹਨ। ਸਵੇਰੇ ਉਨ੍ਹਾਂ ਬਠਿੰਡਾ ਦੇ ਹਸਪਤਾਲ ਦਾ ਦੌਰਾ ਕੀਤਾ। ਇਸ ਤੋਂ ਬਾਅਦ ਉਹ ਜਾਂਚ ਲਈ ਫਰੀਦਕੋਟ ਦੇ ਗੁਰੂ ਗੋਬਿੰਦ ਹਸਪਤਾਲ ਪੁੱਜੇ। ਸਿਹਤ ਮੰਤਰੀ ਨੇ ਕਿਹਾ ਕਿ ਉਹ ਖੁਦ ਦੇਖਣਾ ਚਾਹੁੰਦੇ ਹਨ ਕਿ ਪੰਜਾਬ ਦੇ ਹਸਪਤਾਲਾਂ ਦੀ ਹਾਲਤ ਕਿਵੇਂ ਹੈ। ਇਸ ਦੇ ਲਈ ਉਹ ਅਧਿਕਾਰੀਆਂ ਦੀਆਂ ਕਾਗਜ਼ੀ ਰਿਪੋਰਟਾਂ 'ਤੇ ਨਿਰਭਰ ਨਹੀਂ ਹੋਣਗੇ। ਇਸ ਲਈ ਅਧਿਕਾਰੀਆਂ ਨੂੰ ਜ਼ਮੀਨੀ ਪੱਧਰ 'ਤੇ ਸਥਿਤੀ ਨੂੰ ਸੁਧਾਰਨਾ ਹੋਵੇਗਾ।