ਦੁਬਈ 'ਚ ਪੰਜਾਬੀ ਨੌਜਵਾਨ ਦੀ ਹੋਈ ਮੌਤ, ਮਾਪਿਆਂ ਦੀ ਪਹਿਲਾਂ ਹੀ ਹੋ ਚੁੱਕੀ ਹੈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁੱਤ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ ਲਈ ਪਰਿਵਾਰ ਨੇ ਸਰਕਾਰ ਨੂੰ ਲਾਈ ਗੁਹਾਰ

PHOTO

 

 

 ਮੁਹਾਲੀ: ਚੰਗੇ ਭਵਿੱਖ ਦੀ ਕਾਮਨਾ ਲੈ ਕੇ ਦੁਬਈ ਗਏ ਪੰਜਾਬੀ ਨੌਜਵਾਨ ਦੀ ਭੇਤਭਰੇ ਹਾਲਾਤਾਂ 'ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਮ੍ਰਿਤਕ ਹਰਪਾਲ ਸਿੰਘ ਪੁੱਤਰ ਬਲਵਿੰਦਰ ਸਿੰਘ (24) ਵਾਸੀ ਜੋਤੀਸ਼ਾਹ ਵਜੋਂ ਹੋਈ ਹੈ।  ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਹਰਪਾਲ ਦੇ ਮਾਤਾ-ਪਿਤਾ ਬਹੁਤ ਚਿਰ ਪਹਿਲਾਂ ਹੀ ਗੁਜਰ ਚੁੱਕੇ ਹਨ। ਹਰਪਾਲ ਇਕੱਲਾ ਹੀ ਸੀ, ਜਿਸ ਦਾ ਅਸੀਂ ਹੀ ਪਾਲਣ-ਪੋਸ਼ਣ ਕੀਤਾ।

 

 

ਜਨਵਰੀ 2018 ਨੂੰ ਇਹ ਦੁਬਈ ਵਿਖੇ ਚਲਾ ਗਿਆ ਅਤੇ ਕਿਸੇ ਕੰਪਨੀ ’ਚ ਕੰਮ ਕਰਨ ਲੱਗ ਪਿਆ ਸੀ। ਦੁਬਈ ਵਿਚ ਉਹ ਆਪਣੇ ਦੋਸਤਾਂ ਨਾਲ ਰਹਿ ਰਿਹਾ ਸੀ। ਉਹਨਾਂ ਕਿਹਾ ਕਿ  ਹਰਪਾਲ ਦੀ ਮੌਤ ਬਾਰੇ ਸਾਨੂੰ ਬੁੱਧਵਾਰ ਸ਼ਾਮ ਹੀ ਫੋਨ ਆਇਆ ਸੀ।

 

ਅਸੀਂ ਹਰਪਾਲ ਸਿੰਘ ਦੀ ਮ੍ਰਿਤਕ ਦੇਹ ਵਾਪਸ ਮੰਗਵਾਉਣ ਲਈ ਸਾਰੇ ਸਬੂਤ ਸਰਬੱਤ ਦਾ ਭਲਾ ਚੈਰੀਟੇਬਲ ਟਰਸੱਟ ਦੇ ਮੁਖੀ ਐੱਸ. ਪੀ. ਸਿੰਘ ਓਬਰਾਏ ਨੂੰ ਭੇਜ ਚੁੱਕੇ ਹਾਂ ਅਤੇ ਉਨ੍ਹਾਂ ਦੇ ਨਾਲ-ਨਾਲ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਕਿ ਸਾਡੇ ਲੜਕੇ ਦੀ ਮ੍ਰਿਤਕ ਦੇਹ ਵਾਪਸ ਲਿਆਂਦੀ ਜਾਣ ਦੇ ਪ੍ਰਬੰਧ ਕੀਤੇ ਜਾਣ ਤਾਂ ਜੋ ਅਸੀਂ ਉਸ ਦੀਆਂ ਅੰਤਿਮ ਰਸਮਾਂ ਕਰ ਸਕੀਏ।