ਉਹ ਵੀ ਸਮਾਂ ਸੀ ਜਦੋਂ ਮਾ. ਤਾਰਾ ਸਿੰਘ ਵੇਲੇ ਅਕਾਲੀ ਦਲ ਦੀ ਗਰਜ 'ਤੇ ਦਿੱਲੀ ਥਰ ਥਰ ਕੰਬਣ ਲੱਗ ਜਾਂਦੀ ਸੀ : ਜਸਟਿਸ ਨਿਮਰਲ ਸਿੰਘ

ਏਜੰਸੀ

ਖ਼ਬਰਾਂ, ਪੰਜਾਬ

ਉਹ ਵੀ ਸਮਾਂ ਸੀ ਜਦੋਂ ਮਾ. ਤਾਰਾ ਸਿੰਘ ਵੇਲੇ ਅਕਾਲੀ ਦਲ ਦੀ ਗਰਜ 'ਤੇ ਦਿੱਲੀ ਥਰ ਥਰ ਕੰਬਣ ਲੱਗ ਜਾਂਦੀ ਸੀ : ਜਸਟਿਸ ਨਿਮਰਲ ਸਿੰਘ

image

 

ਫ਼ਤਿਹਗੜ੍ਹ ਸਾਹਿਬ, 28 ਜੁਲਾਈ (ਗੁਰਬਚਨ ਸਿੰਘ ਰੁਪਾਲ) : ਸ਼੍ਰੋਮਣੀ ਅਕਾਲੀ ਦਲ ਦਾ ਸ਼ਾਨਾਂਮੱਤਾ ਇਤਿਹਾਸ ਹੈ | ਉਹ ਵੀ ਸਮਾਂ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਹਮੇਸ਼ਾ ਕੋਈ ਵੀ ਫ਼ੈਸਲਾ ਕਰਨ ਲੱਗਿਆ ਪਾਤਸ਼ਾਹ ਦੇ ਦਿਤੇ ਫ਼ਲਸਫ਼ੇ ਨੂੰ  ਧਿਆਨ ਵਿਚ ਰਖਿਆ ਜਾਂਦਾ ਸੀ ਸਿਧਾਂਤ ਨੂੰ  ਮੁੱਖ ਰਖਿਆ ਜਾਂਦਾ ਤੇ ਬਾਦਸ਼ਾਹੀ ਲੈਣ ਨੂੰ  ਜ਼ਰੂਰੀ ਨਹੀਂ ਸੀ ਸਮਝਿਆ ਜਾਂਦਾ |
ਅਕਾਲੀ ਦਲ ਦੇ ਇਤਿਹਾਸ ਵਿਚੋਂ ਦੋ ਚਾਰ ਉਦਾਹਰਣ ਮਾਤਰ ਮਿਸਾਲ ਦਿੰਦੇ ਹੋਏ ਅਕਾਲੀ ਦਲ ਦੇ (ਸੰਯੁਕਤ) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰਘ ਨੇ ਸਪੋਕਸਮੈਨ  ਨਾਲ ਗੱਲਬਾਤ ਕਰਦਿਆਂ ਦਸਿਆ ਕਿ ਸਿੱਖ ਲੀਡਰਸ਼ਿਪ ਦਾ ਕਿੰਨਾ ਸਤਿਕਾਰ ਕੀਤਾ ਜਾਂਦਾ ਸੀ, ਇਸ ਦੀ ਇਕ ਮਿਸਾਲ ਹੈ ਕਿ ਕਿਵੇਂ ਮਾਸਟਰ ਤਾਰਾ ਸਿੰਘ ਦਾ 71ਵਾਂ ਜਨਮ ਦਿਨ ਆਇਆ ਤੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੇ ਖ਼ੁਦ ਆ ਕੇ ਉਨ੍ਹਾਂ ਦੀ ਕੁਰਬਾਨੀ ਤੇ ਇਮਾਨਦਾਰੀ ਦੀ ਸ਼ਲਾਘਾ ਕੀਤੀ | ਉਨ੍ਹਾਂ ਦਸਿਆ ਕਿ ਇਸ ਮੌਕੇ 'ਤੇ ਦਿੱਲੀ ਦੀ ਸਿੱਖ ਸੰਗਤ ਵਲੋਂ 71 ਤੋਲੇ ਸੋਨੇ ਦਾ ਹਾਰ ਤੇ ਇਕ ਕਾਰ ਭੇਟ ਕੀਤੀ ਗਈ | ਪਰ ਇਹ ਜਾਣ ਕੇ ਬਹੁਤ ਅਫ਼ਸੋਸ ਤੇ ਦੁੱਖ ਹੁੰਦਾ ਹੈ ਕਿ ਜਦੋਂ ਮੌਜੂਦਾ ਅਕਾਲੀ ਦਲ ਦਾ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸਮੁੱਚੀ ਲੀਡਰਸ਼ਿਪ ਨੂੰ  ਲੈ ਕੇ (ਇਕ ਮਿਉਂਸਪਲਟੀ ਜਾਂ ਕਾਰਪੋਰੇਸ਼ਨ ਵਰਗੀ ਸਟੇਟ) ਦੇ ਮੁੱਖ ਮੰਤਰੀ ਕੋਲ ਵਰ੍ਹਦੇ ਮੀਂਹ ਵਿਚ ਮੈਮੋਰੰਡਮ ਦੇਣ ਜਾਂਦਾ ਹੈ ਤਾਂ ਉਹ ਲੀਡਰਸ਼ਿਪ ਦੇ ਵਫ਼ਦ ਨੂੰ  ਦਰਵਾਜ਼ੇ ਤੇ ਮਿਲਣ ਤਕ ਨਹੀਂ ਆਉਂਦਾ |
ਜਸਟਿਸ ਨਿਰਮਲ ਸਿੰਘ ਨੇ ਦੁੱਖ ਪ੍ਰਗਟ ਕਰਦਿਆਂ ਅੱਗੇ ਕਿਹਾ ਕਿ ਉਹ ਵੀ ਸਮਾਂ ਸੀ ਜਦੋਂ ਅਕਾਲੀ ਦਲ ਪੰਜਾਬ ਵਿਚ ਮੋਰਚਾ ਲਾਉਂਦਾ ਤਾਂ ਦਿੱਲੀ ਕੰਬਣ ਲੱਗ ਜਾਂਦੀ ਸੀ | ਉਨ੍ਹਾਂ ਦਸਿਆ ਕਿ ਸਵਰਗੀ ਅਕਾਲੀ ਲੀਡਰ ਸਰਦਾਰ ਧੰਨਾ ਸਿੰਘ ਗੁਲਸ਼ਨ ਅਪਣੀ ਕਿਤਾਬ Tਅੱਜ ਦਾ ਪੰਜਾਬ ਤੇ ਸਿੱਖ ਰਾਜਨੀਤੀ'' ਵਿਚ ਲਿਖਦੇ ਹਨ ਕਿ ਇਕ ਵਾਰ ਕੇਂਦਰ ਸਰਕਾਰ ਵਲੋਂ ਜਦੋਂ ਸੰਵਿਧਾਨ ਦੁਆਰਾ ਦਿਤੀ ਰਿਜ਼ਰਵੇਸ਼ਨ ਮੁਤਾਬਕ ਮਜ਼੍ਹਬੀ ਸਿੱਖ ਰਾਮਦਾਸੀਏ ਸਿੱਖ ਜੁਲਾਹਿਆਂ ਤੇ ਕਬੀਰ ਪੰਥੀਆਂ ਨੂੰ  ਰਿਜ਼ਰਵੇਸ਼ਨ ਤੋਂ ਬਾਹਰ ਰਖਿਆ ਗਿਆ ਤਾਂ ਮਾਸਟਰ ਤਾਰਾ ਸਿੰਘ ਨੇ ਇਸ ਧੱਕੇਸ਼ਾਹੀ ਵਿਰੁਧ ਪਹਿਲਾ ਸ਼ਹੀਦੀ ਜਥਾ ਅਨੰਦਪੁਰ ਸਾਹਿਬ ਤੋਂ ਦਿੱਲੀ ਵਲ ਨੂੰ  ਤੋਰਿਆ ਜੋ ਅਜੇ ਦਿੱਲੀ ਵੀ ਨਹੀਂ ਪਹੁੰਚਿਆ ਸੀ ਤਾਂ ਉਸ ਸਮੇਂ ਦੇ ਗ੍ਰਹਿ ਮੰਤਰੀ ਕਾਟਜੂ ਵਲੋਂ ਨੋਟੀਫ਼ੀਕੇਸ਼ਨ ਜਾਰੀ ਕਰ ਕੇ ਸਿੱਖ ਦਲਿਤਾਂ ਲਈ ਵੀ ਰਿਜ਼ਰਵੇਸ਼ਨ ਲਾਗੂ ਕਰ ਦਿਤੀ ਗਈ ਸੀ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਤਰ੍ਹਾਂ ਗੁਰੂ ਆਸ਼ੇ ਦਾ ਸਿਧਾਂਤਕ ਫ਼ਲਸਫ਼ਾ ਲੈ ਕੇ ਚਲਦਾ ਸੀ | ਮੌਜੂਦਾ ਤਰਸਯੋਗ ਹਾਲਤ ਨੂੰ  ਦੇਖਦੇ ਹੋਏ ਸਾਡੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿ: ਹਰਪ੍ਰੀਤ ਸਿੰਘ ਨੂੰ  ਵੀ ਮਜਬੂਰ ਹੋ ਕੇ ਕਹਿਣਾ ਪਿਆ ਹੈ ਕਿ ਜਿਸ ਅਕਾਲੀ ਦਲ ਦੀ ਗਰਜ ਤੇ ਦਿੱਲੀ ਥਰ ਥਰ ਕੰਬਦੀ ਹੁੰਦੀ ਸੀ
ਆਉ ਉਸ ਅਕਾਲੀ ਦਲ ਨੂੰ  ਸੁਰਜੀਤ ਕਰੀਏ ਜਿਹੜਾ ਦਿੱਲੀ ਹਕੂਮਤ ਦੇ ਤਖ਼ਤ ਦੀਆਂ ਕੰਧਾਂ ਨੂੰ  ਕਾਂਬਾ ਛੇੜ ਦਿੰਦਾ ਸੀ ਅਤੇ ਪੰਜਾਬ ਦੇ ਹੱਕਾਂ ਖ਼ਾਤਰ ਲੋਕਾਂ ਨਾਲ ਹੋ ਰਹੀ ਬੇਇਨਸਾਫ਼ੀ ਵਿਰੁਧ ਲੜਦਾ ਹੁੰਦਾ ਸੀ | ਇਸ ਮੌਕੇ ਦਲ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਥਾਬਲ, ਜਥੇਦਾਰ ਗੁਰਮੀਤ ਸਿੰਘ ਧਾਲੀਵਾਲ ਮੁੱਖ ਸਲਾਹਕਾਰ ਅਤੇ ਮਾਸਟਰ ਅਜੀਤ ਸਿੰਘ ਮੱਕੜ ਵੀ ਮੌਜੂਦ ਸਨ |     

67S - RUP1L 28 - P8OTO 7