ਵਿਰਾਸਤ-ਏ-ਖ਼ਾਲਸਾ ਦੇ ਆਡੀਟਾਰੀਅਮ 'ਚ ਕਰਵਾਇਆ ਗਿਆ ‘ਉਜੱਵਲ ਭਾਰਤ ਉਜੱਵਲ ਭਵਿੱਖ’ ਪ੍ਰੋਗਰਾਮ

ਏਜੰਸੀ

ਖ਼ਬਰਾਂ, ਪੰਜਾਬ

ਮੁੱਖ ਮਹਿਮਾਨ ਵਜੋਂ ਵਿਧਾਇਕ ਡਾ.ਚਰਨਜੀਤ ਸਿੰਘ ਨੇ ਕੀਤੀ ਸ਼ਿਰਕਤ 

MLA Dr. Charanjit Singh

ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਤਹਿਤ ‘ਉਜੱਵਲ ਭਾਰਤ ਉਜੱਵਲ ਭਵਿੱਖ’ ਪ੍ਰੋਗਰਾਮ ਅੱਜ ਵਿਰਾਸਤ-ਏ-ਖ਼ਾਲਸਾ ਦੇ ਆਡੀਟਾਰੀਅਮ ਵਿਚ ਹੋ ਰਿਹਾ ਹੈ। ਇਸ ਮੌਕੇ ਊਰਜਾ ਦੀ ਸੰਭਾਲ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਨੁੱਕੜ ਨਾਟਕ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਣਗੇ।  ਦੱਸ ਦੇਈਏ ਕਿ ਅਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਦੇ ਤਹਿਤ ‘ਉੱਜਵਲ ਭਾਰਤ ਉੱਜਵਲ ਭਵਿੱਖ’ ਦੇ ਪ੍ਰੋਗਰਾਮ 25 ਤੋਂ 31 ਜੁਲਾਈ ਤੱਕ ਪੰਜਾਬ ਦੇ ਹਰੇਕ ਜ਼ਿਲ੍ਹੇ ਵਿੱਚ ਆਯੋਜਿਤ ਕੀਤੇ ਜਾ ਰਹੇ ਹਨ।

29 ਜੁਲਾਈ ਨੂੰ ਵਿਰਾਸਤ-ਏ-ਖ਼ਾਲਸਾ ਦੇ ਆਡੀਟਾਰੀਅਮ ਵਿਚ ਬਿਜਲੀ ਮਹਾਂਉਤਸਵ ਸਬੰਧੀ ਉਜਵਲ ਭਾਰਤ ਉਜਵਲ ਭਵਿੱਖ ਆਯੋਜਿਤ ਪ੍ਰੋਗਰਾਮ ਵਿਚ ਪੀ.ਐਸ.ਪੀ.ਸੀ.ਐਲ, ਐਨ.ਪੀ.ਟੀ.ਆਈ, ਬਿਜਲੀ ਮੰਤਰਾਲਾ, ਭਾਰਤ ਸਰਕਾਰ ਅਤੇ ਜ਼ਿਲ੍ਹਾ ਪ੍ਰਸਾਸ਼ਨ ਰੂਪਨਗਰ ਦੀ ਅਗਵਾਈ ਹੇਠ ਬਿਜਲੀ ਮਹਾਂਉਤਸਵ ਮਨਾਇਆ ਜਾ ਰਿਹਾ ਹੈ । ਜਿਸ ਵਿਚ ਮੁੱਖ ਮਹਿਮਾਨ ਵਜੋ ਡਾ.ਚਰਨਜੀਤ ਸਿੰਘ ਵਿਧਾਇਕ ਸ੍ਰੀ ਚਮਕੌਰ ਸਾਹਿਬ ਸ਼ਿਰਕਤ ਕਰਨ ਪਹੁੰਚੇ।