ਮੁੱਖ ਮੰਤਰੀ ਭਗਵੰਤ ਮਾਨ ਭਲਕੇ 50 ਹੈਡਮਾਸਟਰਾਂ ਨੂੰ ਟ੍ਰੇਨਿੰਗ ਲਈ ਕਰਨਗੇ ਰਵਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਈ.ਆਈ.ਐਮ.ਅਹਿਮਦਾਬਾਦ ਵਿਖੇ ਭੇਜਿਆ ਜਾ ਰਿਹਾ ਹੈ 50 ਹੈੱਡ ਮਾਸਟਰਾਂ ਦਾ ਬੈਚ

Bhagwant Mann

ਚੰਡੀਗੜ੍ਹ :  ਮੁੱਖ ਮੰਤਰੀ ਪੰਜਾਬ ਸ.ਭਗਵੰਤ ਮਾਨ ਭਲਕੇ ਸੂਬੇ ਦੇ ਸਰਕਾਰੀ ਸਕੂਲਾਂ ਦੇ 50 ਹੈਡਮਾਸਟਰਾਂ ਨੂੰ ਟ੍ਰੇਨਿੰਗ ਲਈ ਰਵਾਨਾ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ 50 ਹੈਡਮਾਸਟਰਾਂ ਨੂੰ ਵਿਸ਼ੇਸ਼ ਟ੍ਰੇਨਿੰਗ ਹਾਸਲ ਕਰਨ ਲਈ ਆਈ.ਆਈ.ਐਮ.ਅਹਿਮਦਾਬਾਦ ਵਿਖੇ ਭੇਜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਈ.ਆਈ.ਐਮ.ਅਹਿਮਦਾਬਾਦ ਦੁਨੀਆਂ ਭਰ ਵਿੱਚ ਮੈਨੇਜਮੈਂਟ ਦੀ  ਟ੍ਰੇਨਿੰਗ ਲਈ

ਪ੍ਰਸਿੱਧ ਹੈ ਅਤੇ ਪੰਜਾਬ ਸਰਕਾਰ ਨੇ ਸੂਬੇ ਦੇ ਸਰਕਾਰੀ ਸਕੂਲਾਂ ਦੇ ਹੈਡਮਾਸਟਰਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿਵਾਉਣ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ਹੈਡਮਾਸਟਰਾਂ ਨੂੰ ਮੁਹਾਲੀ ਤੋਂ ਰਵਾਨਾ ਕੀਤਾ ਜਾਵੇਗਾ। ਬੈਂਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸੂਬਾ ਸਰਕਾਰ 138 ਪ੍ਰਿੰਸੀਪਲਾਂ ਨੂੰ ਵੀ ਦੁਨੀਆਂ ਭਰ ਵਿੱਚ ਪ੍ਰਸਿੱਧ ਸਿੱਖਿਆ ਸੰਸਥਾ ਤੋਂ ਟ੍ਰੇਨਿੰਗ ਕਰਵਾ ਚੁੱਕੀ ਹੈ।