ਮਨੀਪੁਰ ਘਟਨਾ ਵਿਰੁਧ CNI ਚਰਚ ਧਾਰੀਵਾਲ ਵਿਖੇ ਇਸਾਈ ਭਾਈਚਾਰੇ ਵਲੋਂ ਕੱਢਿਆ ਗਿਆ ਰੋਸ ਮਾਰਚ
ਪ੍ਰਤਾਪ ਸਿੰਘ ਬਾਜਵਾ ਨੇ ਵੀ ਕੀਤੀ ਸ਼ਮੂਲੀਅਤ
ਗੁਰਦਾਸਪੁਰ: ਮਨੀਪੁਰ ਵਿਚ 2 ਔਰਤਾਂ ਨੂੰ ਨਗਨ ਹਾਲਤ ਵਿਚ ਘੁੰਮਾਉਣ ਦੇ ਵਿਰੋਧ ਵਿਚ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਵਿਖੇ ਇਸਾਈ ਭਾਈਚਾਰੇ ਵਲੋਂ ਰੋਸ ਮਾਰਚ ਕੱਢਿਆ ਗਿਆ। ਇਸ ਦੌਰਾਨ ਔਰਤਾਂ ਵਲੋਂ ਕੇਂਦਰ ਸਰਕਾਰ ਵਿਰੁਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
Protest by Christian community at Dhariwal against Manipur incident
ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਸ ਰੋਸ ਮਾਰਚ ਵਿਚ ਸ਼ਮੂਲੀਅਤ ਕੀਤੀ। ਭਾਰੀ ਗਿਣਤੀ ਵਿਚ ਪਹੁੰਚੀਆਂ ਔਰਤਾਂ ਅਤੇ ਵਿਦਿਆਰਥਣਾਂ ਨੇ ਦੇਸ਼ ਭਰ ਵਿਚ ਔਰਤਾਂ ਵਿਰੁਧ ਅੱਤਿਆਚਾਰ ਰੋਕਣ ਅਤੇ ਸ਼ਾਂਤੀ ਬਹਾਲ ਕਰਨ ਦੀ ਅਪੀਲ ਕੀਤੀ।
Protest by Christian community at Dhariwal against Manipur incident
ਸੋਸ਼ਲ ਮੀਡੀਆ ’ਤੇ ਰੋਸ ਮਾਰਚ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ, “ਮਨੀਪੁਰ ਵਿਚ ਕਰੀਬ ਪਿਛਲੇ 3 ਮਹੀਨਿਆਂ ਤੋਂ ਕਤਲੇਆਮ, ਹਿੰਸਾਂ ਅਤੇ ਬਲਾਤਕਾਰ ਹੋ ਰਹੇ ਹਨ, ਇਨ੍ਹਾਂ ਅੱਤਿਆਚਾਰਾਂ ਵਿਰੁਧ ਸੀ.ਐਨ.ਆਈ. ਚਰਚ ਧਾਰੀਵਾਲ ਵਿਖੇ ਇਸਾਈ ਭਾਈਚਾਰੇ ਦੇ ਲੋਕਾਂ ਵਲੋਂ ਰੋਸ ਜ਼ਾਹਰ ਕੀਤਾ ਗਿਆ। ਇਸ ਰੋਸ ਮਾਰਚ ਵਿਚ ਸ਼ਮੂਲੀਅਤ ਕਰਕੇ ਮਨੀਪੁਰ ਅਤੇ ਸਮੁੱਚੇ ਦੇਸ਼ ਦੇ ਲੋਕਾਂ ਨੂੰ ਸ਼ਾਂਤੀ ਅਤੇ ਸਦਭਾਵਨਾ ਬਣਾਏ ਰੱਖਣ ਦੀ ਅਪੀਲ ਕੀਤੀ। ਇੰਨਾ ਕੁੱਝ ਵਾਪਰ ਜਾਣ ਮਗਰੋਂ ਵੀ ਭਾਜਪਾ ਦੀ ਅੰਨੀ, ਬੋਲੀ ਅਤੇ ਗੂੰਗੀ ਸਰਕਾਰ ਸੁੱਤੀ ਕਿਉਂ ਪਈ ਹੈ?”