ਅੰਡੇਮਾਨ-ਨਿਕੋਬਾਰ ’ਚ ਮਹਿਸੂਸ ਕੀਤੇ ਗਏ ਭੂਚਾਲ ਦੇ ਤੇਜ਼ ਝਟਕੇ, 5.8 ਮਾਪੀ ਗਈ ਤੀਬਰਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਟਾਪੂ 'ਤੇ ਭੂਚਾਲ ਦਾ ਕੇਂਦਰ 69 ਕਿਲੋਮੀਟਰ ਦੀ ਡੂੰਘਾਈ 'ਤੇ ਸੀ।

photo

 

 ਨਵੀਂ ਦਿੱਲੀ: ਭਾਰਤ ਦੇ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿਚ ਸ਼ਨੀਵਾਰ ਰਾਤ ਨੂੰ 5.8 ਤੀਬਰਤਾ ਦਾ ਭੂਚਾਲ ਆਇਆ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐਨਸੀਐਸ) ਨੇ ਦਸਿਆ ਕਿ ਟਾਪੂ 'ਤੇ ਭੂਚਾਲ ਦਾ ਕੇਂਦਰ 69 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਇਸ ਤੋਂ ਪਹਿਲਾਂ 9 ਜੁਲਾਈ ਨੂੰ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿਚ ਕੈਂਪਬੈਲ ਖਾੜੀ ਦੇ ਦੱਖਣ-ਪੂਰਬ ਵਿਚ 5.3 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਸ਼ਾਮ 7:39 ਵਜੇ ਕੈਂਪਬੈਲ ਖਾੜੀ ਵਿਚ 70 ਕਿਲੋਮੀਟਰ ਦੀ ਡੂੰਘਾਈ ਵਿੱਚ ਆਇਆ।

ਇਹ ਵੀ ਪੜ੍ਹੋ: ਮਹਾਰਾਸ਼ਟਰ ਦੇ ਦੋ ਬੱਸਾਂ ਦੀ ਆਪਸ ਵਿਚ ਹੋਈ ਭਿਆਨਕ ਟੱਕਰ, 6 ਮੌਤਾਂ

ਇਸ ਸਾਲ ਹੁਣ ਤੱਕ ਇਨ੍ਹਾਂ ਟਾਪੂਆਂ 'ਤੇ ਤਿੰਨ ਭੂਚਾਲ ਆ ਚੁੱਕੇ ਹਨ। ਇਸ ਤੋਂ ਪਹਿਲਾਂ ਮਾਰਚ ਵਿਚ ਨਿਕੋਬਾਰ ਖੇਤਰ ਵਿਚ ਭੂਚਾਲ ਆਇਆ ਸੀ। ਇਸ ਦੀ ਤੀਬਰਤਾ 5 ਸੀ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਮੁਤਾਬਕ ਭੂਚਾਲ 10 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ। ਜਦੋਂ ਕਿ ਪਿਛਲੇ ਸਾਲ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿੱਚ 24 ਘੰਟਿਆਂ ਦੌਰਾਨ 3.8 ਤੋਂ 5 ਤੀਬਰਤਾ ਦੇ 22 ਭੂਚਾਲ ਆਏ ਸਨ।

ਹ ਵੀ ਪੜ੍ਹੋ: ਜੇਕਰ ਤੁਹਾਡੀ ਨਜ਼ਰ ਹੋ ਰਹੀ ਹੈ ਕਮਜ਼ੋਰ ਤਾਂ ਪੀਉ ਇਹ ਜੂਸ