ਸਾਊਦੀ ਅਰਬ ਵਿਖੇ ਹੱਜ ਤੁਲ ਮੁਬਾਰਕ ਨੂੰ ਪੂਰਾ ਕਰਨ ਲਈ ਵਿਸ਼ਵ ਭਰ 'ਚੋਂ 23,71675 ਯਾਤਰੂ ਹੋਏ ਸ਼ਾਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਸ਼ਵ ਭਰ ਵਿੱਚੋ ਮੁਸਲਮਾਨ ਭਾਈਚਾਰੇ ਦੀ ਸਭ ਤੋ ਪਵਿੱਤਰ ਧਾਰਮਿਕ ਯਾਤਰਾਂ ਸਾਊਦੀ ਅਰਬ ਵਿਖੇ ਤੇ ਮੱਕਾ ਤੇ ਮਦੀਨਾ ਵਿਖੇ ਜਾ ਕੇ ਅਪਣੇ ਤੇ ਫਰਜ ਹੋਏ ਹੱਜ ਤੁਲ ਮੁਬਾਰਕ......

Kaaba Sharif in Holy City Mecca

ਮਾਲੇਰਕੋਟਲਾ : ਵਿਸ਼ਵ ਭਰ ਵਿੱਚੋ ਮੁਸਲਮਾਨ ਭਾਈਚਾਰੇ ਦੀ ਸਭ ਤੋ ਪਵਿੱਤਰ ਧਾਰਮਿਕ ਯਾਤਰਾਂ ਸਾਊਦੀ ਅਰਬ ਵਿਖੇ ਤੇ ਮੱਕਾ ਤੇ ਮਦੀਨਾ ਵਿਖੇ ਜਾ ਕੇ ਅਪਣੇ ਤੇ ਫਰਜ ਹੋਏ ਹੱਜ ਤੁਲ ਮੁਬਾਰਕ ਨੂੰ ਪੂਰਾ ਕਰਨ ਲਈ ਪੂਰੀ ਦੁਨੀਆ ਤੋ ਹੱਜ-2018'ਚ ਕੁਲ 23,71675 ਲੋਕਾਂ ਨੇ ਸਮੂਲੀਅਤ ਕੀਤੀ। ਵਿਸ਼ਵ ਭਰ ਚੋ ਆਏ ਇੰਨੀ ਵੱਡੀ ਗਿਣਤੀ ਵਿੱਚ ਆਏ ਲੋਕਾਂ ਦੀ ਸੇਵਾ ਸੰਭਾਲ ਵਿੱਚ ਜਿਥੇ ਸਾਉਦੀਆ ਸਰਕਾਰ ਵੱਲੋ ਕਿਸੇ ਤਰਾ ਦੀ ਕਿਸੇ ਯਾਤਰੂ ਨੂੰ ਕੋਈ ਮੁਸਕਿਲ ਪੇਸ਼ ਨਾ ਆਉਣ ਦੇਣਾ ਵੱਡਾ ਕੰਮ ਕਿਹਾ ਜਾ ਸਕਦਾ ਹੈ ਉਥੇ ਹੀ ਇੰਨਾਂ ਹੱਜ ਯਾਤਰੂਆ ਦੀਆ ਸੇਵਾਵਾ ਲਈ ਲਗਾਏ ਗਏ

ਸਰਕਾਰੀ ਅਤੇ ਅਰਦ-ਸਰਕਾਰੀ ਤੌਰ ਤੇ 287300 ਵਿਆਕਤੀਆ ਦੀਆ ਸੇਵਾਵਾਂ ਲਈਆ ਗਈਆ ਜਿੰਨਾਂ ਦੀ ਇੰਨਾਂ ਹੱਜ ਯਾਤਰੂਆ ਦੀ ਸਾਭ ਸੰਭਾਲ ਵਿੱਚ ਕਿਸੇ ਤਰਾਂ ਦੀ ਕਮੀ ਨਾ ਕਾਬਲੇ ਬਰਦਾਸ਼ਤ ਹੁੰਦੀ ਹੈ ਭਾਵੇ ਉਹ ਕਿੰਨੇ ਵੀ ਵੱਡੇ ਰੈਕ ਦਾ ਅਫਸਰ ਹੋਵੇ। ਜਾਰੀ ਸੂਚਨਾਵਾਂ ਅਨੁਸਾਰ ਇੰਨਾਂ ਹੱਜ ਯਾਤਰੂਆ ਵਿੱਚ ਜਿਥੇ ਲੋਕਲ 612953 ਹਾਜੀ ਸ਼ਾਮਿਲ ਸੀ,ਉਥੇ ਹੀ 1758711 ਹੱਜ ਯਾਤਰੀ ਵਿਸ਼ਵ ਦੇ ਵੱਖੋ ਵੱਖ ਦੇਸ਼ਾ ਦੇ ਸ਼ਾਮਿਲ ਹੋਏ।

ਜਾਰੀ ਸੂਚਨਾਵਾਂ ਅਨੁਸਾਰ ਸੜਕੀ ਰਾਸਤੇ ਰਾਹੀ 85623,ਸਮੁੰਦਰੀ ਰਾਸਤੇ ਰਾਹੀ 16,163 ਅਤੇ ਹਵਾਈ ਰਾਸਤੇ ਰਾਹੀ 16,56,936 ਲੋਕਾਂ ਨੇ 21 ਅਗਸਤ ਨੂੰ ਹੱਜ ਦੇ ਵਿਸ਼ੇਸ਼ ਫਰਾਇਜ਼ ਅਦਾ ਕਰਨ ਲਈ ਪਵਿਤਰ ਸਹਿਰ ਮੱਕਾ ਸਰੀਫ ਦੇ ਨੇੜੇ ਅਰਫਾਤ ਦੇ ਮੈਦਾਨ ਵਿੱਚ ਸਮੂਲੀਅਤ ਕੀਤੀ ਜਾਦੀ ਹੈ। ਵਰਨਣਯੋਗ ਹੈ ਕਿ ਹਰ ਸਾਲ ਹੋਣ ਵਾਲੇ ਪਵਿਤਰ ਹੱਜ ਦੇ ਇਸ ਵਿਸ਼ੇਸ਼ ਦਿਨ ਯੋਮੇ ਅਰਫਾ (ਭਾਵ ਈਦ ਉਲ ਅਜ਼ਹਾ ਤੋ ਇੱਕ ਦਿਨ ਪਹਿਲਾ) ਮੌਕੇ ਸਾਰੇ ਹੱਜ ਯਾਤਰੂਆ ਦਾ ਇਸ ਅਰਫਾਤ ਦੇ ਮੈਦਾਨ ਵਿੱਚ ਪਹੁੰਚਨਾ ਅਤਿ ਜਰੂਰੀ ਹੈ ਵਰਨਾ ਹੱਜ ਯਾਤਰਾਂ ਪੂਰੀ ਨਹੀ ਮੰਨੀ ਜਾਦੀ। 

ਵਿਸ਼ਵ ਦੇ ਮਹਾਦੀਪਾ 'ਚ ਸਭ ਤੋ ਵੱਧ ਹੱਜ ਯਾਤਰੂ ਏਸ਼ੀਆ ਮਹਾਦੀਪ ਨਾਲ ਸਬੰਧਿਤ ਦੇਸ਼ਾ ਚੋ 10,49,496 ਵਿਆਕਤੀਆ,ਅਫਰੀਕਾ ਮਹਾਦੀਪ ਦੇ 16,6083 ,ਯੂਰਪ ਦੇਸ਼ਾ ਦੇ 88,601 ਵਿਆਕਤੀ ਸ਼ਾਮਿਲ ਸਨ। ਵਰਨਣਯੋਗ ਹੈ ਕਿ ਇਸ ਯਾਤਰਾਂ ਲਈ ਸ਼ਾਊਦੀ ਅਰਬ ਸਰਕਾਰ ਵੱਲੋ ਹਰ ਮੁਲਕ ਨੂੰ ਬਕਾਇਦਾ ਕੋਟਾ ਅਲਾਟ ਕੀਤਾ ਜਾਦਾ ਹੈ ਜਿਸ ਦੇ ਤਹਿਤ ਉਸ ਦੇਸ਼ ਦੀ ਸਰਕਾਰ ਦੁਆਰਾਂ ਸਿਫ਼ੰਾਰਸ ਕੀਤੇ ਜਾਣ ਵਾਲੇ ਯਾਤਰੂਆ ਨੂੰ ਸਾਊਦੀਆ ਸਰਕਾਰ ਵੀਜ਼ਾ ਦਿੱਦੀ ਹੈ। ਇੰਨਾਂ ਹੱਜ ਯਾਤਰੂਆ ਵਿੱਚ 1.28 ਲੱਖ ਹੱਜ ਯਾਤਰੀ ਭਾਰਤ ਨਾਲ  ਸਬੰਧਿਤ ਸਨ।