'ਰਾਸ਼ਟਰੀ ਪੋਸ਼ਣ ਅਭਿਆਨ' ਨੂੰ ਲੋਕ ਲਹਿਰ ਬਣਾਉਣਾ ਸਮੇਂ ਦੀ ਮੁੱਖ ਲੋੜ: ਕੇ.ਬੀ.ਐਸ.ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਵੱਲੋਂ ਸਿਹਤਮੰਦ ਸਮਾਜ ਸਿਰਜਣ ਅਤੇ ਪੌਸ਼ਟਿਕ ਖੁਰਾਕ ਨੂੰ ਅਹਿਮੀਅਤ ਦਿੰਦਿਆਂ 'ਪੋਸ਼ਣ ਅਭਿਆਨ' ਨੂੰ ਸੂਬੇ ਵਿੱਚ ਜ਼ੋਰ-ਸ਼ੋਰ ਨਾਲ ਚਲਾਇਆ ਜਾ...

Rashtriya Poshan Abhiyan

ਐਸ.ਏ.ਐਸ. ਨਗਰ (ਮੁਹਾਲੀ) / ਚੰਡੀਗੜ੍ਹ, 29 ਅਗਸਤ : ਪੰਜਾਬ ਸਰਕਾਰ ਵੱਲੋਂ ਸਿਹਤਮੰਦ ਸਮਾਜ ਸਿਰਜਣ ਅਤੇ ਪੌਸ਼ਟਿਕ ਖੁਰਾਕ ਨੂੰ ਅਹਿਮੀਅਤ ਦਿੰਦਿਆਂ 'ਪੋਸ਼ਣ ਅਭਿਆਨ' ਨੂੰ ਸੂਬੇ ਵਿੱਚ ਜ਼ੋਰ-ਸ਼ੋਰ ਨਾਲ ਚਲਾਇਆ ਜਾਵੇਗਾ। ਇਹ ਮੁਹਿੰਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੁਪਨਮਈ ਪ੍ਰਾਜੈਕਟ 'ਮਿਸ਼ਨਤ ਤੰਦਰੁਸਤ ਪੰਜਾਬ' ਦੀ ਕੜੀ ਵਿੱਚ ਚਲਾਈ ਜਾਵੇਗੀ।

ਇਹ ਗੱਲ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਭਲਾਈ ਵਿਭਾਗ ਦੇ ਵਿਸ਼ੇਸ਼ ਮੁੱਖ ਸਕੱਤਰ ਸ੍ਰੀ ਕੇ.ਬੀ.ਐਸ.ਸਿੱਧੂ ਨੇ ਅੱਜ ਇਥੇ ਫੇਜ਼-6 ਸਥਿਤ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਆਡੀਟੋਰੀਅਮ ਵਿਖੇ ਵਿਭਾਗ ਵੱਲੋਂ 'ਪੋਸ਼ਣ ਅਭਿਆਨ' ਦੀ ਸਫਲਤਾ ਲਈ ਸਮੂਹ ਵਿਭਾਗਾਂ ਦੀ ਲਗਾਈ ਇਕ ਰੋਜ਼ਾ ਸਿਖਲਾਈ ਵਰਕਸ਼ਾਪ ਦੇ ਉਦਘਾਟਨੀ ਸੈਸ਼ਨ ਦੌਰਾਨ ਆਪਣੇ ਕੁੰਜੀਵਤ ਭਾਸ਼ਣ ਵਿੱਚ ਕਹੀ। ਇਸ ਮੌਕੇ ਸ੍ਰੀ ਸਿੱਧੂ ਨੇ ਵਰਕਸ਼ਾਪ ਦੌਕਾਨ ਹਾਜ਼ਰ ਅਧਿਕਾਰੀਆਂ ਨੂੰ ਪੋਸ਼ਣ ਅਭਿਆਨ ਨੂੰ ਸਫਲ ਬਣਾਉਣ ਅਤੇ ਲੋਕਾਂ ਵਿੱਚ ਜਾਗਰੂਕਤਾ ਵਧਾਉਣ ਦੀ ਸਹੁੰ ਵੀ ਚੁਕਾਈ।

ਸ੍ਰੀ ਸਿੱਧੂ ਨੇ ਕਿਹਾ ਕਿ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਭਲਾਈ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾ ਤਹਿਤ ਵਿਭਾਗ ਨੇ ਕੁਪੋਸ਼ਣ ਨੂੰ ਦੂਰ ਕਰਨ ਹਿੱਤ 'ਪੋਸ਼ਣ ਅਭਿਆਨ' ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਅਭਿਆਨ ਦਾ ਮੁੱਖ ਮਨਰੋਥ ਛੇ ਸਾਲ ਤੱਕ ਦੇ ਬੱਚਿਆਂ ਵਿੱਚ ਸਰੀਰਿਕ ਵਿਕਾਸ ਦੀ ਕਮੀ, ਜਨਮ ਸਮੇਂ ਬੱਚਿਆ ਦਾ ਘੱਟ ਵਜ਼ਨ, ਬੌਨੇਪਣ ਦੀ ਸਮੱਸਿਆ, ਪੋਸ਼ਕ ਅਹਾਰ ਦੀ ਕਮੀ ਅਤੇ ਅਨੀਮਿਆ ਨੂੰ ਦੂਰ ਕਰਨਾ ਹੈ। ਇਸ ਅਭਿਆਨ ਤਹਿਤ ਔਰਤਾਂ ਅਤੇ ਬੱਚਿਆਂ ਨੂੰ ਮੁੱਖ ਤੌਕ 'ਤੇ ਸ਼ਾਮਲ ਕੀਤਾ ਗਿਆ ਹੈ।

ਇਹ ਅਭਿਆਨ ਕਈ ਖਾਸ ਸਿਹਤ ਅਤੇ ਵਿਕਾਸ ਨਾਲ ਸਬੰਧਤ ਟੀਚਿਆਂ ਵੱਲ ਕੇਂਦਰਿਤ ਹੈ। ਉਨ੍ਹਾਂ ਕਿਹਾ ਕਿ 'ਪੋਸ਼ਣ ਅਭਿਆਨ ਤੇ ਰਾਸ਼ਟਰੀ ਪੋਸ਼ਣ ਮਹੀਨਾ' ਸਤੰਬਰ ਮਹੀਨੇ ਪੂਰੇ ਪੰਜਾਬ ਵਿੱਚ ਮਨਾਇਆ ਜਾਵੇਗਾ ਜਿਸ ਨੂੰ ਸਫਲ ਬਣਾਉਣ ਲਈ ਅੱਜ ਦੀ ਵਰਕਸ਼ਾਪ ਵਿੱਚ ਉਨ੍ਹਾਂ ਦੇ ਵਿਭਾਗ ਤੋਂ ਇਲਾਵਾ ਸਿਹਤ ਵਿਭਾਗ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਸਿੱਖਿਆ, ਖੁਰਾਕ ਸਪਲਾਈ ਅਤੇ ਖੇਡਾਂ ਤੇ ਯੁਵਕ ਮਾਮਲਿਆਂ ਬਾਰੇ ਵਿਭਾਗ ਦੇ ਅਧਿਕਾਰੀਆਂ ਨੂੰ ਵਿਸ਼ੇਸ਼ ਨੁਕਤੇ ਦੱਸੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਇਸ ਅਭਿਆਨ ਤਹਿਤ ਪੰਜਾਬ ਸੂਬੇ ਦੇ 7 ਜ਼ਿਲਿਆਂ ਫਰੀਦਕੋਟ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਲੁਧਿਆਣਾ, ਫਿਰੋਜਪੁਰ, ਤਰਨਤਾਰਨ ਅਤੇ ਮੋਗਾ ਨੂੰ ਚੁਣਿਆ ਗਿਆ ਹੈ ਉਥੇ ਵਿਭਾਗ ਵੱਲੋਂ ਪੋਸ਼ਣ ਅਭਿਆਨ ਨੂੰ ਲੋਕ ਲਹਿਰ ਬਣਾਉਂਦਿਆਂ ਸਾਰੇ ਜਾਗਰੂਕਤਾ ਮੁਹਿੰਮ ਸਾਰੇ ਪੰਜਾਬ ਵਿੱਚ ਵਿੱਢੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਚੰਗੇ ਖਾਣ-ਪੀਣ ਦੇ ਸ਼ੌਕੀਨ ਅਤੇ ਤੰਦਰੁਸਤ ਸਮਝਿਆ ਜਾਂਦਾ ਹੈ ਅਤੇ ਪੰਜਾਬ ਦੀ ਇਹੋ ਦਿੱਖ ਕਾਇਮ ਰੱਖਣ ਲਈ 'ਮਿਸ਼ਨ ਤੰਦਰੁਸਤ' ਦੀ ਸ਼ੁਰੂਆਤ ਕੀਤੀ ਗਈ ਹੈ।

ਅੱਜ ਦੀ ਵਰਕਸ਼ਾਪ ਦਾ ਮੁੱਖ ਮਨੋਰਥ ਵੀ ਇਹੋ ਹੈ ਕਿ ਸਬੰਧਤ ਵਿਭਾਗਾਂ ਵਿਚਾਲੇ ਤਾਲਮੇਲ ਸਥਾਪਤ ਕਰ ਕੇ ਇਸ ਮਿਸ਼ਨ ਦੇ ਟੀਚਿਆਂ ਨੂੰ ਹਾਸਲ ਕੀਤਾ ਜਾਵੇ। ਇਸ ਤੋਂ ਪਹਿਲਾਂ ਸਵਾਗਤੀ ਭਾਸ਼ਣ ਦੌਰਾਨ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਭਲਾਈ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਕਵਿਤਾ ਸਿਘ ਨੇ ਸੰਬੋਧਨ ਕਰਦਿਆਂ ਪੋਸ਼ਣ ਅਭਿਆਨ ਬਾਰੇ ਚਾਨਣਾ ਪਾਉਂਦਿਆਂ ਇਸ ਦੀ ਜ਼ਰੂਰਤ ਅਤੇ ਇਸ ਦੇ ਟੀਚਿਆਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਮਿੱਥੇ ਹੋਏ ਟੀਚਿਆਂ ਨੂੰ ਹਾਸਲ ਕਰਨ ਲਈ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਇੰਨ-ਬਿੰਨ ਪਾਲਣਾ ਕਰਨੀ ਜ਼ਰੂਰੀ ਹੈ।

ਉਨ੍ਹਾਂ ਕਿਹਾ ਕਿ ਵਿਭਾਗ ਦਾ ਮੁੱਖ ਨਾਅਰਾ 'ਪੌਸ਼ਟਿਕ ਖਾਓ, ਤੰਦਰੁਸਤ ਰਹੋ' ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕੁਪੋਸ਼ਣ ਮੁਕਤ ਸਿਰਜਣਾ ਲਈ ਜਿੱਥੇ ਚੰਗੀ ਖੁਰਾਕ ਖਾਣੀ ਜ਼ਰੂਰੀ ਹੈ ਉਥੇ ਸਿਹਤਮੰਦ ਆਦਤਾਂ ਵੀ ਪਾਉਣੀਆਂ ਜ਼ਰੂਰੀ ਹੈ। ਉਨ੍ਹਾਂ ਜਾਗਰੂਕਤਾ ਨੂੰ ਸਭ ਤੋਂ ਵੱਡੀ ਅਹਿਮੀਅਤ ਦਿੰਦਿਆਂ ਕਿਹਾ ਕਿ ਹਰ ਵਰਗ ਦੇ ਬੱਚੇ ਨੂੰ ਨਿਯਮਤ ਤੌਰ 'ਤੇ ਆਂਗਣਵਾੜੀ ਕੇਂਦਰ ਲਿਜਾਇਆ ਜਾਵੇ ਤਾਂ ਜੋ ਉਥੇ ਉਸ ਨੂੰ ਸਰਕਾਰ ਵੱਲੋਂ ਮੁਫਤ ਮੁਹੱਈਆਂ ਕਰਵਾਈਆਂ ਜਾਂਦੀਆਂ ਸਹੂਲਤਾਂ ਮਿਲ ਸਕਣ।

ਉਨ੍ਹਾਂ ਕਿਹਾ ਕਿ ਪੋਸ਼ਣ ਅਭਿਆਨ ਨੂੰ ਜਨ ਅੰਦੋਲਨ ਦਾ ਰੂਪ ਦਿੰਦੇ ਹੋਏ ਪੋਸ਼ਣ ਅਭਿਆਨ ਦਾ ਇੰਨਾ ਪ੍ਰਚਾਰ ਕਰੀਏ ਕਿ ਇਹ ਹਰ ਘਰ ਦਾ ਇੱਕ ਅਨਿਖੜਨਵਾਂ ਹਿੱਸਾ ਬਣ ਜਾਵੇ। ਜ਼ਮੀਨੀ ਪੱਧਰ ਨਾਲ ਜੁੜੀਆਂ ਆਂਗਣਵਾੜੀ ਵਰਕਰਾਂ ਅਤੇ ਆਸ਼ਾ, ਏ.ਐਨ.ਐਮ.ਅਤੇ ਡੇ.ਐਨ.ਆਰ.ਐਲ.ਐਮ. (ਪੇਵਿਕਾਸ) ਨੂੰ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਅਣਬੱਕ ਯਤਨਾਂ ਦੀ ਲੋੜ ਹੈ। ਭਾਰਤ ਸਰਕਾਰ ਮਹਿਲਾ ਬਾਲ ਵਿਕਾਸ ਅਤੇ ਪੰਜਾਬ ਸਰਕਾਰ ਮਹਿਲਾ ਬਾਲ ਵਿਕਾਸ ਵਿਭਾਗ ਦੇ ਅਧਿਕਾਰੀਆਂ ਵੱਲੋ ਰਾਸ਼ਟਰੀ ਪੋਸ਼ਣ ਮਿਸ਼ਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਮੁਹੱਈਆ ਕਰਵਾਈ।

ਇਸ ਉਪਰੰਤ ਵੱਖ-ਵੱਖ ਵਿਭਾਗਾਂ ਤੋਂ ਆਏ ਅਧਿਕਾਰੀਆਂ/ਨੁਮਾਇੰਦਿਆਂ ਵੱਲੋ ਉਨ੍ਹਾਂ ਦੇ ਵਿਭਾਗ ਵੱਲੋ ਪੋਸ਼ਣ ਮਹੀਨਾ ਮਨਾਉਣ ਲਈ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਦੱਸਿਆ। ਲੁਧਿਆਣਾ ਦੀ ਜ਼ਿਲਾ ਪ੍ਰੋਗਰਾਮ ਅਫਸਰ ਸ੍ਰੀਮਤੀ ਰੁਪਿੰਦਰ ਕੌਰ ਨੇ ਪਾਵਰ ਪੁਆਇੰਟ ਪੇਸ਼ਕਾਰੀ ਰਾਹੀਂ ਪੋਸ਼ਣ ਅਭਿਆਨ ਦੀ ਸਫਲਤਾ ਲਈ ਮਨਾਏ ਜਾ ਰਹੇ ਮਹੀਨੇ ਦੌਰਾਨ ਚੁੱਕੇ ਜਾਣ ਵਾਲੇ ਕਦਮਾਂ ਤੋਂ ਜਾਣੂੰ ਕਰਵਾਇਆ।

ਇਸ ਮੌਕੇ ਸਿਹਤ ਵਿਭਾਗ ਤੋਂ ਡਾ.ਅਨੂ ਦੋਸਾਂਝ, ਜਲ ਸਪਲਾਈਤੇ ਸੈਨੀਟੇਸ਼ਨ ਦੇ ਪਾਣੀ ਕੁਆਲਟੀ ਦੇ ਡਾਇਰੈਕਟਰ ਸ੍ਰੀਮਤੀ ਮੀਨਾਕਸ਼ੀ ਸ਼ਰਮਾ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਤੋਂ ਡਿਪਟੀ ਡਾਇਰੈਕਟਰ ਸ੍ਰੀ ਸੰਜੀਵ ਗਰਗ ਤੇ ਸ਼ਵੇਤਾ, ਏ.ਡੀ.ਸੀ. (ਜਨਰਲ) ਮੋਗਾ ਸ੍ਰੀ ਜਗਵਿੰਦਰਜੀਤ ਸਿੰਘ ਗਰੇਵਾਲ, ਹੈਲਥ ਸਿਸਟਮ ਕਾਰਪੋਰੇਸ਼ਨ ਤੋਂ ਨਰੇਸ਼ ਕਾਸਰਾ, ਸਿੱਖਿਆ ਵਿਭਾਗ ਤੋਂ ਸ੍ਰੀ ਸੰਦੀਪ ਨਾਗਰ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਭਲਾਈ ਵਿਭਾਗ ਦੀ ਵਧੀਕ ਡਾਇਰੈਕਟਰ ਸ੍ਰੀਮਤੀ ਲਿੱਲੀ ਚੌਧਰੀ ਵੀ ਹਾਜ਼ਰ ਸਨ।