ਦੇਖੋਂ,ਘਰ ਤੋਂ ਬਾਹਰ ਨਿਕਲਣ ਲਈ 100 ਵਾਰ ਸੋਚਣ ‘ਤੇ ਕਿਉਂ ਮਜ਼ਬੂਰ ਹੁੰਦੇ ਨੇ ਲੋਕ
ਅਵਾਰਾ ਪਸ਼ੂਆਂ ਨੇ ਲੋਕਾਂ ‘ਚ ਫ਼ੈਲਾਈ ਦਹਿਸ਼ਤ
ਨਵਾਂਸ਼ਹਿਰ: ਪੰਜਾਬ ‘ਚ ਅਵਾਰਾਂ ਪਸ਼ੂਆਂ ਦੀ ਸਮੱਸਿਆ ਲੋਕਾਂ ਲਈ ਕਾਫ਼ੀ ਮੁਸ਼ਕਿਲਾਂ ਖੜ੍ਹੀ ਕਰ ਰਹੀ ਹੈ। ਦਰਅਸਲ ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਜਾਡਲਾ ‘ਚ ਕਈ ਦਿਨਾਂ ਤੋਂ ਘੁੰਮ ਰਹੇ ਬਲਦਾਂ ਨੇ ਲੋਕਾਂ ਦੇ ਦਿਲ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਹਨਾਂ ਬਲਦਾਂ ਨੂੰ ਵੇਖ ਕੇ ਆਮ ਲੋਕ ਡਰ ਦੇ ਮਾਰੇ ਜਿੱਥੇ ਮਜ਼ਬੂਰ ਹੋ ਕੇ ਆਪਣਾ ਰਸਤਾਂ ਬਦਲ ਲੈਦੇ ਹਨ ਤਾਂ ਉੱਥੇ ਹੀ ਹੁਣ ਇਹਨਾਂ ਬਲਦਾਂ ਨੇ ਲੋਕਾਂ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿਸ ਕਾਰਨ ਪਿੰਡ ਦੇ ਬਹੁਤ ਸਾਰੇ ਲੋਕ ਜ਼ਖਮੀ ਹੋ ਗਏ।
ਇੰਨਾਂ ਹੀ ਨਹੀਂ ਜਿਸ ਸਮੇਂ ਇਕ ਬਜ਼ੁਰਗ ਔਰਤ ਆਪਣੇ ਘਰ ਨੂੰ ਵਾਪਸ ਆ ਰਹੀ ਸੀ ਤਾਂ ਉਸ ‘ਤੇ ਇਕ ਬਲਦ ਨੇ ਹਮਲਾ ਕਰ ਦਿੱਤਾ, ਜਿਸ ਕਾਰਨ ਔਰਤ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਉੱਥੇ ਹੀ ਰਿਟਾਇਰ ਪੁਲਿਸ ਮੁਲਾਜ਼ਮ ਸੁਭਾਸ਼ ਚੰਦਰ ‘ਤੇ ਵੀ ਬਲਦ ਨੇ ਹਮਲਾ ਕਰ ਦਿੱਤਾ ਜਿਸ ਨੂੰ ਮੌਜੂਦ ਲੋਕਾਂ ਦੀ ਕਾਫੀ ਕੋਸ਼ਿਸ਼ ਤੋਂ ਬਾਅਦ ਬਲਦ ਕੋਲੋ ਬਚਾਇਆ।
ਇਸ ਮਗਰੋਂ ਬੁਰੀ ਤਰ੍ਹਾਂ ਜ਼ਖਮੀ ਹੋਏ ਸੁਭਾਸ਼ ਚੰਦਰ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੋਂ ਉਸ ਨੂੰ ਡੀਐਮਸੀ ਰੈਫ਼ਰ ਕਰ ਦਿੱਤਾ ਗਿਆ। ਪਿੰਡ ਵਾਸੀ ਨੇ ਕਿਹਾ ਕਿ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋਇਆ ਪਿਆ ਹੈ। ਉਹਨਾਂ ਨੇ ਸਰਕਾਰ ਤੋਂ ਅਵਾਰਾਂ ਪਸ਼ੂਆਂ ਨੂੰ ਗਊਸ਼ਾਲਾ ਵਿੱਚ ਛੱਡੇ ਜਾਣ ਦੀ ਮੰਗ ਕੀਤੀ।
ਦੇਖੋ ਵੀਡੀਓ:
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।