ਦੇਸ਼ 'ਚ ਕੋਰੋਨਾ ਦੇ 76 ਹਜ਼ਾਰ ਨਵੇਂ ਮਾਮਲੇ ਆਏ, ਕੁਲ ਮਾਮਲੇ 34 ਲੱਖ ਦੇ ਪਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੇਸ਼ 'ਚ ਕੋਰੋਨਾ ਦੇ 76 ਹਜ਼ਾਰ ਨਵੇਂ ਮਾਮਲੇ ਆਏ, ਕੁਲ ਮਾਮਲੇ 34 ਲੱਖ ਦੇ ਪਾਰ

image

ਮੌਤ ਦਰ ਘੱਟ ਕੇ 1.81 ਫ਼ੀ ਸਦੀ ਹੋਈ

ਨਵੀਂ ਦਿੱਲੀ, 29 ਅਗੱਸਤ : ਭਾਰਤ 'ਚ ਇਕ ਦਿਨ 'ਚ ਕੋਰੋਨਾ ਵਾਇਰਸ ਨਾਲ ਪੀੜਤਾਂ ਤੇ 76,472 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਹੀ ਦੇਸ਼ 'ਚ ਸਨਿਚਰਵਾਰ ਨੂੰ ਕੋਰੋਨਾ ਦੇ ਕੁਲ ਮਾਮਲੇ 4 ਲੱਖ ਦੇ ਪਾਰ ਚਲੇ ਗਏ। ਉਥੇ ਹੀ ਕਰੀਬ 65 ਹਜ਼ਾਰ ਮਰੀਜ਼ ਵਾਇਰਸ ਤੋਂ ਠੀਕ ਹੋਏ ਹਨ, ਜਿਸ ਨਾਲ ਰੋਗ ਮੁਕਤ ਹੋਣ ਵਾਲਿਆਂ ਦੀ ਕੁਲ ਗਿਣਤੀ 26.49 ਲੱਖ ਪਹੁੰਚ ਗਈ ਹੈ। ਹਾਲਾਂਕਿ ਇਸ ਦੀ ਤੁਲਨਾ 'ਚ ਵੱਧ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਸਰਗਰਮ ਮਾਮਲੇ 10 ਹਜ਼ਾਰ ਤੋਂ ਜ਼ਿਆਦਾ ਵਧੇ ਹਨ। ਕੇਂਦਰੀ ਸਿਹਤ ਮੰਤਰਾਲੇ ਵਲੋਂ ਸਨਿਚਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ 'ਚ 65,050 ਲੋਕਾਂ ਦੇ ਰੋਗ ਮੁਕਤ ਹੋਣ ਨਾਲ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ 26,48,999 ਹੋ ਗਈ ਹੈ। ਇਸ ਦੌਰਾਨ ਵਾਇਰਸ ਦੇ 76,472 ਨਵੇਂ ਮਾਮਲਿਆਂ ਨਾਲ ਪੀੜਤਾਂ ਦਾ ਅੰਕੜਾ 34,63,973 ਹੋ ਗਿਆ।
ਸਿਹਤਯਾਬ ਹੋਣ ਵਾਲਿਆਂ ਦੀ ਤੁਲਨਾ 'ਚ ਵਾਇਰਸ ਦੇ ਨਵੇਂ ਮਾਮਲੇ ਵਧ ਹੋਣ ਨਾਲ ਸਰਗਰਮ ਮਾਮਲੇ 10,401 ਵਧ ਕੇ 7,52,424 ਹੋ ਗਏ ਹਨ।           (ਪੀ.ਟੀ.ਆਈ)