ਪ੍ਰਨੀਤ ਕੌਰ ਨੈਤਿਕਤਾ ਦੇ ਆਧਾਰ 'ਤੇ ਪਾਰਟੀ ਤੋਂ ਅਸਤੀਫ਼ਾ ਦੇਣ : ਬਾਜਵਾ

ਏਜੰਸੀ

ਖ਼ਬਰਾਂ, ਪੰਜਾਬ

ਪ੍ਰਨੀਤ ਕੌਰ ਨੈਤਿਕਤਾ ਦੇ ਆਧਾਰ 'ਤੇ ਪਾਰਟੀ ਤੋਂ ਅਸਤੀਫ਼ਾ ਦੇਣ : ਬਾਜਵਾ

image

ਪਟਿਆਲਾ, 28 ਅਗੱਸਤ (ਦਇਆ ਸਿੰਘ): ਪਟਿਆਲਾ ਦੇ ਸਰਕਟ ਹਾਊਸ ਵਿਖੇ ਪਹੁੰਚੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਸਰਕਾਰ ਨੂੰ  ਕਟਹਿਰੇ ਵਿਚ ਖੜਾ ਕੀਤਾ | ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਮਹਾਰਾਣੀ ਪ੍ਰਨੀਤ ਕੌਰ ਨੇ ਕਾਂਗਰਸ ਨੂੰ  ਪੂਰੀ ਤਰ੍ਹਾਂ ਲੁੱਟਿਆ ਅਤੇ ਹੁਣ ਕਾਂਗਰਸ ਪੂਰੀ ਤਰ੍ਹਾਂ ਆਜ਼ਾਦ ਹੋ ਕੇ ਮਜ਼ਬੂਤ ਵਾਪਸੀ ਕਰੇਗੀ | ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪ੍ਰਨੀਤ ਕੌਰ ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਨਹੀਂ ਹੋਣਗੇ ਅਤੇ ਪਾਰਟੀ ਮਜ਼ਬੂਤ ਉਮੀਦਵਾਰ ਉਨ੍ਹਾਂ ਵਿਰੁਧ ਖੜਾ ਕਰੇਗੀ | ਉਨ੍ਹਾਂ ਕਿਹਾ ਕਿ ਪਟਿਆਲਾ ਤੋਂ ਪ੍ਰਨੀਤ ਕੌਰ ਬੀਜੇਪੀ ਦੇ ਉਮੀਦਵਾਰ ਵਜੋਂ ਚੋਣ ਲੜ ਸਕਦੀ ਹੈ | ਕਾਂਗਰਸ ਪਾਰਟੀ ਅਪਣਾ ਮਜ਼ਬੂਤ ਕੈਂਡੀਡੇਟ ਖੜਾ ਕਰ ਕੇ ਵੱਡੀ ਜਿੱਤ ਦਰਜ ਕਰਾਉਣ ਵਿਚ ਅਹਿਮ ਰੋਲ ਅਦਾ ਕਰੇਗੀ |
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕੈਪਟਨ ਅਮਰਿੰਦਰ ਸਿੰਘ ਨੂੰ  ਅਸੀਂ ਕਦੇ ਵੀ ਕਾਂਗਰਸ ਵਿਚ ਨਹੀਂ ਲਵਾਂਗੇ ਅਤੇ ਪ੍ਰਨੀਤ ਕੌਰ ਹੁਣ ਕਾਂਗਰਸ ਦਾ ਹਿੱਸਾ ਨਹੀਂ | ਪ੍ਰਨੀਤ ਕੌਰ ਨੂੰ  ਨੈਤਿਕਤਾ ਦੇ ਆਧਾਰ ਉਤੇ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ | ਬਾਜਵਾ ਨੇ ਕਿਹਾ ਕਿ 25 ਹਜ਼ਾਰ ਕਰੋੜ ਦਾ ਕਰਜ਼ਾ ਉਪਰ ਹੈ | ਸਰਕਾਰ ਬਣਨ ਵੇਲੇ ਹਰਪਾਲ ਚੀਮਾ ਨੇ ਕਿਹਾ ਸੀ ਕਿ ਵਿੱਤੀ ਹਾਲਤ ਸੁਧਰਨਗੇ | ਹੁਣ ਇਹ ਕੇਂਦਰ ਸਰਕਾਰ ਤੋਂ ਬਿਜਲੀ ਖ਼ਰੀਦਣ ਲੱਗ ਪਏ, ਇਸ ਲਈ ਕਰਜ਼ਾ ਵੀ ਚੁਕਿਆ ਹੈ | ਰਾਘਵ ਚੱਢਾ ਕੋਲ 50 ਸੁਰੱਖਿਆ ਕਰਮੀ ਹਨ |  80 ਸੁਰੱਖਿਆ ਕਰਮੀ ਪੰਜਾਬ ਦੇ ਦਿੱਲੀ ਦੇ ਮੁੱਖ ਮੰਤਰੀ ਨੂੰ  ਦਿਤੇ ਹਨ | ਪੰਜਾਬ ਸਰਕਾਰ ਨੇ ਭਗਵੰਤ ਮਾਨ ਦੇ ਹੈਲੀਕੇਪਟਰ ਦਾ ਖ਼ਰਚਾ ਆਰਟੀਆਈ ਵਿਚ ਨਹੀਂ ਦਿਤਾ | ਉਨ੍ਹਾਂ ਕਿਹਾ ਕਿ ਕਾਂਗਰਸ ਸਿੱਧੂ ਮੂਸੇਵਾਲਾ ਦੇ ਪ੍ਰਵਾਰ ਨਾਲ ਖੜੀ ਹੈ |
ਫੋਟੋ : ਪਟਿਆਲਾ ਏ