ਪੰਚਕੂਲਾ 'ਚ ਪਲਟਿਆ ਛੋਟਾ ਹਾਥੀ, ਫੈਕਟਰੀ ਤੋਂ ਪਰਤ ਰਹੇ 25 ਮਜ਼ਦੂਰ ਹੋਏ ਜ਼ਖਮੀ  

ਏਜੰਸੀ

ਖ਼ਬਰਾਂ, ਪੰਜਾਬ

ਮੱਲ੍ਹਾ ਮੋੜ ਨੇੜੇ ਛੋਟਾ ਹਾਥੀ ਬੇਕਾਬੂ ਹੋ ਕੇ ਪਲਟ ਗਿਆ ਅਤੇ ਉਸ ਵਿਚ ਸਵਾਰ ਸਾਰੇ 25 ਮਜ਼ਦੂਰ ਜ਼ਖ਼ਮੀ ਹੋ ਗਏ।  

Accident

ਪਿੰਜੌਰ - ਪਿੰਜੌਰ ਦੇ ਮੱਲ੍ਹਾ ਰੋਡ ਨੇੜੇ ਇੱਕ ਛੋਟੇ ਹਾਥੀ ਦੀ ਗੱਡੀ ਪਲਟਣ ਕਾਰਨ 25 ਲੋਕ ਜ਼ਖ਼ਮੀ ਹੋ ਗਏ। ਸਾਰੇ ਜ਼ਖਮੀਆਂ ਦਾ ਸਿਵਲ ਹਸਪਤਾਲ ਸੈਕਟਰ-6 ਵਿਖੇ ਇਲਾਜ ਚੱਲ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਜ਼ਦੂਰ ਪਿੰਜੌਰ ਦੀ ਇੱਕ ਫੈਕਟਰੀ ਤੋਂ ਘਰ ਵਾਪਸ ਆ ਰਹੇ ਸਨ ਕਿ ਰਸਤੇ ਵਿਚ ਉਨ੍ਹਾਂ ਨੇ ਇੱਕ ਛੋਟੇ ਹਾਥੀ ਤੋਂ ਲਿਫਟ ਮੰਗੀ। ਸਾਰੇ ਮਜ਼ਦੂਰ ਸੂਰਜਪੁਰ ਦੇ ਪਿੰਡ ਰਾਮਪੁਰ ਸਿਉੜੀ ਵਿਚ ਆਪਣੇ ਘਰ ਜਾ ਰਹੇ ਸਨ ਕਿ ਮੱਲ੍ਹਾ ਮੋੜ ਨੇੜੇ ਛੋਟਾ ਹਾਥੀ ਬੇਕਾਬੂ ਹੋ ਕੇ ਪਲਟ ਗਿਆ ਅਤੇ ਉਸ ਵਿਚ ਸਵਾਰ ਸਾਰੇ 25 ਮਜ਼ਦੂਰ ਜ਼ਖ਼ਮੀ ਹੋ ਗਏ।  

ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਐਂਬੂਲੈਂਸ ਦੀ ਮਦਦ ਨਾਲ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਘਟਨਾ ਵਿਚ ਔਰਤ ਸੋਨੂੰ ਦਾ ਸਿਰ ਫੱਟ ਗਿਆ ਅਤੇ ਉਸ ਦਾ ਹੱਥ ਫਰੈਕਚਰ ਹੋ ਗਿਆ। ਉਸ ਦੀ ਬੇਟੀ ਰੇਖਾ ਦਾ ਹੱਥ ਟੁੱਟ ਗਿਆ। ਸ਼ਾਂਤੀ ਦੇਵੀ ਦਾ ਹੱਥ ਫਰੈਕਚਰ ਹੋ ਗਿਆ ਹੈ, ਸੂਰਜ ਨਾਮ ਦੇ ਮਜ਼ਦੂਰ ਦੀ ਲੱਤ 'ਤੇ ਸੱਟ ਲੱਗੀ ਹੈ।   

ਪੰਚਕੂਲਾ ਦੇ ਸੀਐਮਓ ਡਾ: ਮੁਕਤਾ ਕੁਮਾਰ ਨੇ ਮੁਆਇਨਾ ਕੀਤਾ ਅਤੇ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ। ਪੰਚਕੂਲਾ ਦੇ ਡੀਸੀ ਸੁਸ਼ੀਲ ਸਾਰਵਾਨ ਨੇ ਵੀ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਮਰੀਜ਼ਾਂ ਦਾ ਸਹੀ ਇਲਾਜ ਕਰਨ ਦੀ ਹਦਾਇਤ ਦਿੱਤੀ।