Fazilka News : ਪੁਲਿਸ ਨੂੰ ਮਿਸ਼ਨ ਨਿਸ਼ਚੈ ਤਹਿਤ ਮਿਲੀ ਵੱਡੀ ਕਾਮਯਾਬੀ, ਇੱਕ ਨਸ਼ਾ ਤਸਕਰ ਨੂੰ ਕਾਰ ਸਮੇਤ ਕੀਤਾ ਕਾਬੂ
Fazilka News : ਮੁਲਜ਼ਮ ਪਾਸੋਂ 530 ਗਰਾਮ ਹੈਰੋਇਨ ਅਤੇ 3 ਜਿੰਦਾ ਕਾਰਤੂਸ ਅਤੇ 3 ਮੋਬਾਇਲ ਫੋਨ ਹੋਏ ਬਰਾਮਦ
Fazilka News : ਸ੍ਰੀ ਵਰਿੰਦਰ ਸਿੰਘ ਬਰਾੜ ਸੀਨੀਅਰ ਕਪਤਾਨ ਪੁਲਿਸ ਫਾਜ਼ਿਲਕਾ ਦੀ ਅਗਵਾਈ ਹੇਠ ਫਾਜਿਲਕਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਵਿੱਢੀ ਮੁਹਿੰਮ ਵਿੱਚ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦ ਸੀ.ਆਈ.ਏ ਸਟਾਫ ਫਾਜਿਲਕਾ ਅਤੇ ਮੁੱਖ ਅਫਸਰ ਥਾਣਾ ਸਦਰ ਜਾਲਾਲਬਾਦ ਵੱਲੋਂ ਖੂਫੀਆ ਜਾਣਕਾਰੀ ਦੇ ਅਧਾਰ ਤੇ ਇੱਕ ਨਸ਼ਾ ਤਸਕਰ ਨੂੰ ਕਾਰ ਸਮੇਤ ਕਾਬੂ ਕਰਕੇ ਉਸ ਪਾਸੋਂ 530 ਗ੍ਰਾਮ ਹੈਰੋਇਨ ਅਤੇ 03 ਜਿੰਦਾ ਕਾਰਤੂਸ ਅਤੇ 03 ਮੋਬਾਇਲ ਫੋਨ ਬਰਾਮਦ ਕੀਤੇ ਗਏ।
ਇੰਸਪੈਕਟਰ ਅਮਰਿੰਦਰ ਸਿੰਘ ਇੰਚਾਰਜ ਸੀ.ਆਈ.ਏ ਫਾਜ਼ਿਲਕਾ ਨਿਗਰਾਨੀ ਹੇਠ ਸੀ.ਆਈ.ਏ ਦੀ ਪੁਲਿਸ ਪਾਰਟੀ ਵੱਲੋਂ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੌਰਾਨ ਸਦਰ ਜਲਾਲਾਬਾਦ ਏਰੀਆ ਦੇ ਪਿੰਡ ਚੱਕ ਸੁਖੇਰਾ (ਛੋਟਾ ਸਿੱੱਧੂ ਵਾਲਾ) ਵਿਖੇ ਮੌਜੂਦ ਸੀ ਤਾਂ ਪੁਲਿਸ ਪਾਰਟੀ ਨੂੰ ਇੱਕ ਕਾਰ ਵਿੱਚ ਦੋ ਨੋਜਵਾਨ ਬੈਠੇ ਦਿਖਾਈ ਦਿੱਤੇ। ਜੋ ਪੁਲਿਸ ਪਾਰਟੀ ਦੀ ਗੱਡੀ ਨੂੰ ਵੇਖ ਕੇ ਕਾਰ ਚਾਲਕ ਬਾਰੀ ਖੋਲ ਕੇ ਤੇਜ਼ੀ ਨਾਲ ਆਪਣੇ ਸਾਹਮਣੇ ਵਾਲੇ ਘਰ ਵਿਚ ਵੜ ਗਿਆ ਅਤੇ ਕੰਡਕਟਰ ਸਾਇਡ ਬੈਠਾ ਵਿਅਕਤੀ ਆਪਣੀ ਬਾਰੀ ਖੋਲ ਕੇ ਭੱਜਣ ਦੀ ਫਰਾਕ ਵਿਚ ਸੀ, ਪਰੰਤੂ ਪੁਲਿਸ ਪਾਰਟੀ ਨੇ ਕਾਬੂ ਕਰ ਲਿਆ। ਜਿਸ ਦੀ ਪਹਿਚਾਣ ਗੁਰਪ੍ਰੀਤ ਸਿੰਘ ਉਰਫ ਗੋਰੀ ਪੁੱਤਰ ਮੱਲ ਸਿੰਘ ਪੁੱਤਰ ਸੁਰਜਨ ਸਿੰਘ ਵਾਸੀ ਪਿੰਡ ਹਜਾਰਾ ਰਾਮ ਸਿੰਘ ਵਾਲਾ ਵਜੋਂ ਹੋਈ ਅਤੇ ਭੱਜਣ ਵਾਲੇ ਕਾਰ ਚਾਲਕ ਦੀ ਪਹਿਚਾਣ ਸੁਖਵਿੰਦਰ ਸਿੰਘ ਉਰਫ ਸੰਨੀ ਪੁੱਤਰ ਰਾਜ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਚੱਕ ਸੁਖੇਰਾ (ਛੋਟਾ ਸਿੱਧੂ ਵਾਲਾ) ਵਜੋਂ ਹੋਈ।
ਕਾਰ ਵਿੱਚੋਂ ਕੋਈ ਨਸ਼ੀਲੀ ਚੀਜ਼ ਹੋਣ ਦੇ ਸ਼ੱਕ ਦੇ ਹੋਣ ਤੇ ਥਾਣਾ ਸਦਰ ਜਲਾਲਾਬਾਦ ਅਤੇ ਡੀ.ਐਸ.ਪੀ ਜਲਾਲਾਬਾਦ ਇਲਤਾਹ ਕੀਤੀ ਗਈ। ਜਿਸ ’ਤੇ ਜਤਿੰਦਰ ਸਿੰਘ ਡੀ.ਐਸ.ਪੀ. ਸਬ ਡਵਜੀਨ ਜਲਾਲਾਬਾਦ ਅਤੇ ਐਸ.ਆਈ ਪਰਮਜੀਤ ਸਿੰਘ ਮੁੱਖ ਅਫ਼ਸਰ ਥਾਣਾ ਸਦਰ ਜਲਾਲਾਬਾਦ ਨੇ ਸਮੇਤ ਪੁਲਿਸ ਪਾਰਟੀ ਮੌਕਾ ਪਰ ਹਾਜ਼ਰ ਹੋ ਕੇ ਗੁਰਪ੍ਰੀਤ ਸਿੰਘ ਦੀ ਤਲਾਸ਼ੀ ਕੀਤੀ। ਜਿਸ ਪਾਸੋਂ ਇੱਕ ਮੋਬਾਇਲ ਫੋਨ ਟੱਚ ਮਾਰਕਾ ਵੀਵੋ ਰੰਗ ਚੈਰੀ ਅਤੇ 200 ਰੂਪਏ ਦੇ ਭਾਰਤੀ ਕਰੰਸੀ ਨੋਟ ਬ੍ਰਾਮਦ ਹੋਏ। ਜਿਸਤੋਂ ਬਾਅਦ ਕਾਰ ਦੀ ਤਲਾਸ਼ੀ ਕੀਤੀ ਤਾਂ ਇਸ ਦੇ ਗੇਅਰ ਬੋਕਸ ਪਾਸ ਇੱਕ ਚਿੱਟੇ ਰੰਗ ਦੇ ਲਿਫਾਫੇ ’ਚੋਂ ਹੈਰੋਇਨ ਬ੍ਰਾਮਦ ਹੋਈ।
ਕਾਰ ਦੀ ਹੋਰ ਡੂੰਘਾਈ ਨਾਲ ਤਲਾਸ਼ੀ ਕਰਨ ’ਤੇ ਗੱਡੀ ਦੇ ਡੈਸ਼ ਬੋਰਡ ’ਚੋਂ 2 ਮੋਬਾਇਲ ਫੋਨ ਅਤੇ 3 ਜਿੰਦਾ ਕਾਰਤੂਸ ਅਤੇ ਇੱਕ ਅਧਾਰ ਕਾਰਡ ਸੁਖਵਿੰਦਰ ਸਿੰਘ ਪੁੱਤਰ ਰਾਜ ਸਿੰਘ ਵਾਸੀ ਚੱਕ ਸੁਖੇਰਾ ਫਾਜ਼ਿਲਕਾ ਲਿਖਿਆ ਹੋਇਆ ਹੈ, ਬ੍ਰਾਮਦ ਹੋਇਆ। ਜਿਸ ’ਤੇ ਭੱਜਣ ਵਾਲੇ ਕਾਰ ਚਾਲਕ ਸੁਖਵਿੰਦਰ ਸਿੰਘ ਉਰਫ ਸੰਨੀ ਅਤੇ ਗੁਰਪ੍ਰੀਤ ਸਿੰਘ ਉਰਫ ਗੋਰੀ ਦੇ ਖਿਲਾਫ਼ ਐਨ.ਡੀ.ਪੀ.ਐਸ ਐਕਟ, 25,54,59 ਅਸਲਾ ਐਕਟ ਥਾਣਾ ਸਦਰ ਜਲਾਲਾਬਾਦ ਦਰਜ ਰਜਿਸਟਰ ਕਰਕੇ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ, ਭੱਜਣ ਵਾਲੇ ਦੋਸ਼ੀ ਨੂੰ ਵੀ ਬਹੁਤ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਸ੍ਰੀ ਵਰਿੰਦਰ ਸਿੰਘ ਬਰਾੜ ਐਸ.ਐਸ.ਪੀ ਫਾਜ਼ਿਲਕਾ ਦੀ ਅਗਵਾਈ ’ਚ ਜ਼ਿਲ੍ਹਾ ਫਾਜ਼ਿਲਕਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਨਸ਼ੇ ਦੇ ਖਾਤਮੇ ਲਈ ਹਰ ਸੰਭਵ ਉਪਰਾਲੇ ਕੀਤੇ ਜਾਣ ਰਹੇ ਹਨ ਅਤੇ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ।
(For more news apart from Fazilka police arrested drug smuggler with car under Mission Nishchai News in Punjabi, stay tuned to Rozana Spokesman)