Patiala News : ਪੁਲਿਸ ਨੇ ਪੀਐਲਏ ਸ਼ਾਖਾ ਦੇ ਕਲਰਕ ਨੂੰ ਕੀਤਾ ਗ੍ਰਿਫ਼ਤਾਰ
Patiala News : ਮੁਲਜ਼ਮ ਡਿਪਟੀ ਕਮਿਸ਼ਨਰ ਦੇ ਜਾਅਲੀ ਦਸਤਖਤ ਕਰਵਾ ਕੇ ਅਸਲਾ ਲਾਇਸੈਂਸ ਫਾਰਮ ਦੀ ਕਰਵਾ ਲੈਂਦਾ ਸੀ ਫੀਸ ਜਮ੍ਹਾਂ
Patiala News : ਡਿਪਟੀ ਕਮਿਸ਼ਨਰ ਦਫ਼ਤਰ ਪਟਿਆਲਾ ਦੀ ਪੀਐੱਲਏ ਸ਼ਾਖਾ ਵਿੱਚ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੇ ਅਸਲਾ ਲਾਇਸੈਂਸ ਫਾਰਮਾਂ ’ਤੇ ਜਾਅਲੀ ਦਸਤਖ਼ਤਾਂ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਦੀ ਸ਼ਿਕਾਇਤ ’ਤੇ ਥਾਣਾ ਤ੍ਰਿਪੜੀ ਦੀ ਪੁਲਿਸ ਨੇ ਪੀਐਲਏ ਸ਼ਾਖਾ ਦੇ ਕਲਰਕ ਪ੍ਰਵੀਨ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜੋ:Delhi News : ਦਿੱਲੀ ਹਾਈਕੋਰਟ ਤੋਂ ਨਹੀਂ ਮਿਲੀ ਬ੍ਰਿਜ ਭੂਸ਼ਣ ਨੂੰ ਰਾਹਤ
ਪ੍ਰਵੀਨ ਕੁਮਾਰ ਨੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੇ ਫਾਰਮ ’ਤੇ ਜਾਅਲੀ ਦਸਤਖਤ ਕਰਵਾ ਕੇ ਅਸਲਾ ਲਾਇਸੈਂਸ ਫਾਰਮ ਦੀ ਫੀਸ ਜਮ੍ਹਾਂ ਕਰਵਾਈ। ਉਹ ਇਹ ਕੰਮ ਲੰਮੇ ਸਮੇਂ ਤੋਂ ਕਰ ਰਹੇ ਸਨ ਪਰ ਅੱਜ ਜਾਅਲੀ ਦਸਤਖਤਾਂ ਵਾਲਾ ਇੱਕ ਫਾਰਮ ਡਿਪਟੀ ਕਮਿਸ਼ਨਰ ਦੇ ਹੱਥ ਲੱਗ ਗਿਆ। ਜਿਵੇਂ ਹੀ ਡਿਪਟੀ ਕਮਿਸ਼ਨਰ ਨੂੰ ਇਸ ਦੀ ਹਵਾ ਮਿਲੀ ਤਾਂ ਉਨ੍ਹਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਮਾਮਲਾ ਪ੍ਰਵੀਨ ਕੁਮਾਰ ਤੱਕ ਪਹੁੰਚ ਗਿਆ।
ਇਹ ਵੀ ਪੜੋ:ਵਿਦੇਸ਼ਾਂ ਤੱਕ ਹੋਵੇਗੀ 'ਅਰਦਾਸ ਸਰਬੱਤ ਦੇ ਭਲੇ ਦੀ' ਫ਼ਿਲਮ ਦੀ ਪ੍ਰਮੋਸ਼ਨ, ਕੀ ਬੋਲੇ ਗਿੱਪੀ ਗਰੇਵਾਲ?
ਜਦੋਂ ਡਿਪਟੀ ਕਮਿਸ਼ਨਰ ਨੇ ਪ੍ਰਵੀਨ ਕੁਮਾਰ ਨੂੰ ਦਫ਼ਤਰ ਬੁਲਾ ਕੇ ਇਸ ਸਬੰਧੀ ਪੁੱਛਗਿੱਛ ਕੀਤੀ ਤਾਂ ਇਹ ਗੱਲ ਸਾਫ਼ ਹੋ ਗਈ ਕਿ ਪ੍ਰਵੀਨ ਕੁਮਾਰ ਅਸਲਾ ਲਾਇਸੈਂਸ ਦੇ ਫਾਰਮ ’ਤੇ ਡਿਪਟੀ ਕਮਿਸ਼ਨਰ ਕੋਲ ਦਸਤਖ਼ਤ ਕਰਵਾ ਕੇ ਫੀਸ ਜਮ੍ਹਾਂ ਕਰਵਾ ਲੈਂਦਾ ਸੀ।
(For more news apart from Patiala police arrested clerk of PLA branch News in Punjabi, stay tuned to Rozana Spokesman)