ਹੜ੍ਹਾਂ ਦੀ ਮਾਰ ਨਾਲ ਜੂਝ ਰਹੇ ਪੰਜਾਬ ਨੂੰ ਬਚਾਉਣ ਲਈ ਇਕਜੁੱਟ ਹੋਣ ਦੀ ਜ਼ਰੂਰਤ:ਰਵੀ ਸਿੰਘ ਖ਼ਾਲਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿਆਸਤ ਨੂੰ ਛੱਡ ਕੇ ਹੜ੍ਹ ਤੋਂ ਬਚਣ ਲਈ ਕੋਈ ਪੱਕਾ ਹੱਲ ਕਰਨਾ ਚਾਹੀਦਾ: ਖ਼ਾਲਸਾ

Need to unite to save Punjab struggling with floods: Ravi Singh Khalsa

ਚੰਡੀਗੜ੍ਹ: ਪੰਜਾਬ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ ਇਸ ਦੌਰਾਨ ਵੱਖ-ਵੱਖ ਜਥੇਬੰਦੀਆਂ ਸੇਵਾ ਵਿੱਚ ਲੱਗੀਆਂ ਹੋਈਆਂ ਹਨ। ਰੋਜ਼ਾਨਾ ਸਪੋਕਸਮੈਨ ਦੀ ਟੀਮ ਨੇ ਖ਼ਾਲਸਾ ਏਡ ਦੇ ਮੁਖੀ ਰਵੀ ਸਿੰਘ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਇਸ ਮੌਕੇ ਰਵੀ ਸਿੰਘ ਨੇ ਕਿਹਾ ਹੈ ਕਿ ਸਾਡਾ ਇਤਿਹਾਸ ਵਿੱਚ ਸੇਵਾ ਹੈ ਅਤੇ ਸੇਵਾ ਦੌਰਾਨ ਕੋਈ ਸਾਡਾ ਬਿਗਾਨਾ ਨਹੀ ਹੈ ਸਾਡੇ ਲਈ ਸਾਰੇ ਬਰਾਬਰ ਹਨ। ਉਨ੍ਹਾਂ ਨੇ ਕਿਹਾ ਹੈ ਕਿ ਸਾਨੂੰ ਨਿਰਸਵਾਰਥ ਹੋ ਕੇ ਸੇਵਾ ਕਰਨੀ ਚਾਹੀਦੀ ਹੈ।

ਰਵੀ ਸਿੰਘ ਖਾਲਸਾ ਨੇ ਕਿਹਾ ਹੈ ਕਿ ਪੰਜਾਬ ਦੇ ਪਾਣੀ ਦੀ ਗੱਲ ਹੁੰਦੀ ਹੈ ਤਾਂ ਫਿਰ ਹਰ ਕੋਈ ਪਾਣੀ ਖੋਹਣ ਲਈ ਆਉਂਦਾ ਹੈ ਪਰ ਜਦੋਂ ਹੜ੍ਹ ਆਉਦਾ ਹੈ ਫਿਰ ਕੋਈ ਵੀ ਸਾਥ ਨਹੀ ਦਿੰਦਾ। ਉਨ੍ਹਾਂ ਨੇ ਕਿਹਾ ਹੈ ਕਿ ਜਿਸ ਦਿਨ ਹੜ੍ਹ ਆਏ ਸੀ ਉਸ ਤੋਂ ਹੀ ਸਾਡੀ ਟੀਮ ਲੱਗੀ ਹੋਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਸਲ ਸੇਵਾ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਪਾਣੀ ਮੁੜ ਜਾਂਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਲੋਕ ਮੀਡੀਆ ਦੇ ਸਾਹਮਣੇ ਸੇਵਾ ਕਰਦੇ ਹਨ ਪਰ ਮਗਰੋਂ ਕੌਣ ਸੇਵਾ ਕਰਦਾ ਹੈ ਉਦੋਂ ਦੇਖਣਾ ਹੁੰਦਾ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦੇ ਮੰਤਰੀਆਂ ਨੂੰ ਸਰਕਾਰ ਅੱਗੇ ਆਵਾਜ਼ ਚੁੱਕਣੀ ਚਾਹੀਦੀ ਹੈ ਕਿ ਪੰਜਾਬ ਨੂੰ ਹੜ੍ਹ ਨਾਲ ਕਿਓਂ ਡੋਬਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਲੋਕ ਹੜ੍ਹਾਂ ਦਾ ਪੱਕਾ ਹੱਲ ਮੰਗਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦੇ ਪੜ੍ਹੇ ਲਿਖੇ ਵਰਗ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ। ਪੰਜਾਬ ਇਸ ਵਕਤ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ ਅਤੇ ਇਹ ਪਹਿਲਾ ਵੀ 2023 ਵਿੱਚ ਮਾਰ ਝੱਲਣੀ ਪਈ। ਉਨ੍ਹਾਂ ਨੇ ਕਿਹਾ ਹੈ ਕਿ ਹੜ੍ਹ ਦੀ ਮਾਰ ਗਰੀਬ ਲੋਕਾਂ ਉੱਤੇ ਬਹੁਤ ਪਾਈ ਹੈ ਅਤੇ ਅਸੀ ਹਮੇਸ਼ਾਂ ਇੰਨ੍ਹਾਂ ਦੇ ਨਾਲ ਹਾਂ।