'ਕੋਰੋਨਾ ਯੋਧੇ ਵੈਟਨਰੀ ਇੰਸਪੈਕਟਰ ਜਸਬੀਰ ਸਿੰਘ ਨੂੰ 50 ਲੱਖ ਸਹਾਇਤਾ ਦਿਤੀ ਜਾਵੇ'

ਏਜੰਸੀ

ਖ਼ਬਰਾਂ, ਪੰਜਾਬ

'ਕੋਰੋਨਾ ਯੋਧੇ ਵੈਟਨਰੀ ਇੰਸਪੈਕਟਰ ਜਸਬੀਰ ਸਿੰਘ ਨੂੰ 50 ਲੱਖ ਸਹਾਇਤਾ ਦਿਤੀ ਜਾਵੇ'

image

ਚੰਡੀਗੜ੍ਹ, 28 ਸਤੰਬਰ (ਨੀਲ ਭਾਲਿੰਦਰ ਸਿੰਘ) : ਕੋਵਿਡ-19 ਦੌਰਾਨ ਪਸ਼ੂ ਪਾਲਕਾਂ ਦੀ ਦਿਨ ਰਾਤ ਸੇਵਾ ਕਰਨ ਵਾਲਾ ਜਸਬੀਰ ਸਿੰਘ ਜੱਸ ਵੈਟਨਰੀ ਇੰਸਪੈਕਟਰ ਇੰਸਪੈਕਟਰ ਵੀ ਆਖਰ ਕੋਰੋਨਾ ਦੀ ਜੰਗ ਹਾਰ ਕੇ ਅਕਾਲ ਚਲਾਣਾ ਕਰ ਗਏ ਹਨ। ਜੰਡਿਆਲਾ ਗੁਰੂ ਇਲਾਕੇ ਦੇ ਪਸ਼ੂ ਪਾਲਕਾਂ ਦੇ ਪਸ਼ੂਆਂ ਦੀ ਦਿਨ ਰਾਤ ਸੇਵਾ ਕਰਨ ਵਾਲਾ ਬਹਾਦਰ ਯੋਧਾ ਕਵਿਡ 19 ਦੌਰਾਨ ਨਿਡਰ ਹੋ ਕਿ ਅਪਣੀ ਡਿਊਟੀ ਦੌਰਾਣ ਪਸ਼ੂਆਂ ਵਿਚ ਹਰੇਕ ਤਰ੍ਹਾਂ ਦੀ ਵੈਕਸੀਨੇਸ਼ਨ, ਗਰਭਦਾਨ ਦੇ ਟੀਕੇ ਆਦਿ ਕਰਦਾ ਰਿਹਾ। ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ ਜਨਰਲ ਸਕੱਤਰ ਕੇਵਲ ਸਿੰਘ ਸਿੱਧੂ, ਰਾਜੀਵ  ਮਲਹੋਤਰਾ, ਗੁਰਦੀਪ ਸਿੰਘ ਬਾਸੀ ਆਦਿ ਨੇ ਪੰਜਾਬ ਸਰਕਾਰ ਖਾਸ ਕਰ ਕੇ ਮੰਤਰੀ ਪਸ਼ੂ ਪਾਲਣ ਵਿਭਾਗ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਵਿਭਾਗ ਦੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਹੈ ਕਿ ਜਸਬੀਰ ਸਿੰਘ ਵੈਟਨਰੀ ਇੰਸਪੈਕਟਰ ਨੂੰ ਕੋਰੋਨਾ ਯੋਧਾ ਐਲਾਨ ਕੇ ਪਰਵਾਰ ਨੂੰ ਪੰਜਾਹ ਲੱਖ ਦੀ ਵਿੱਤੀ ਸਹਾਇਤਾ ਤਰੁਤ ਦਿਤੀ ਜਾਵੇ। ਇਹ ਜਾਣਕਾਰੀ ਅੱਜ ਪਠਾਨਕੋਟ ਵਿਖੇ ਸੂਬਾ ਪ੍ਰੈੱਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਨੇ ਪੱਤਰਕਾਰਾਂ ਨੂੰ ਦਿਤੀ।