ਵਿਦੇਸ਼ ਵਿਚ ਫਸੇ ਜਲੰਧਰ ਦੇ ਨੌਜਵਾਨਾਂ ਨੇ ਪੰਜਾਬ ਵਾਪਸੀ ਲਈ ਭਗਵੰਤ ਮਾਨ ਅੱਗੇ ਲਾਈ ਗੁਹਾਰ

ਏਜੰਸੀ

ਖ਼ਬਰਾਂ, ਪੰਜਾਬ

ਵਿਦੇਸ਼ ਵਿਚ ਫਸੇ ਜਲੰਧਰ ਦੇ ਨੌਜਵਾਨਾਂ ਨੇ ਪੰਜਾਬ ਵਾਪਸੀ ਲਈ ਭਗਵੰਤ ਮਾਨ ਅੱਗੇ ਲਾਈ ਗੁਹਾਰ

image

ਜਲੰਧਰ, 28 ਸਤੰਬਰ (ਲਲਿਤ ਕੁਮਾਰ): ਅਫ਼ਰੀਕਾ ਦੇ ਪਛਮੀ ਘਾਨਾ ਦੇ ਅਖਾੜਾ ਸ਼ਹਿਰ ਵਿਚ ਫਸੇ ਜਲੰਧਰ ਦੇ ਤਿੰਨ ਨੌਜਵਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਉਨ੍ਹਾਂ ਨੂੰ ਵਾਪਸ ਭਾਰਤ ਲਿਆਉਣ ਦੀ ਬੇਨਤੀ ਕੀਤੀ ਹੈ। ਸੋਸ਼ਲ ਮੀਡੀਆ ਉਤੇ ਵਾਇਰਲ ਹੋਏ ਇਨ੍ਹਾਂ ਨੌਜਵਾਨਾਂ ਦੀ ਵੀਡੀਉ ਵਿਚ, ਜਲੰਧਰ ਦੇ ਜਮਸ਼ੇਰ ਖਾਸ ਦੇ ਵਸਨੀਕ ਜਗਤਾਰ ਸਿੰਘ ਉਰਫ਼ ਤਾਰਾ ਨੇ ਦਸਿਆ ਕਿ ਤਕਰੀਬਨ ਡੇ ਸਾਲ ਪਹਿਲਾਂ ਉਸ ਨੇ ਪੁਰਤਗਾਲ ਜਾਣ ਲਈ ਪਿੰਡ ਧੀਨਾ ਦੇ ਟ੍ਰੈਵਲ ਏਜੰਟ ਪੀਟਰ ਨੂੰ 12 ਲੱਖ ਰੁਪਏ ਦਿਤੇ ਸਨ। ਪੀਟਰ ਨੇ ਕਿਹਾ ਕਿ ਉਹ ਪਹਿਲਾਂ ਉਨ੍ਹਾਂ ਨੂੰ ਅਖਾੜਾ ਭੇਜ ਦੇਵੇਗਾ, ਜਿੱਥੋਂ ਉਸ ਨੂੰ ਅੱਗੇ ਪੁਰਤਗਾਲ ਭੇਜਿਆ ਜਾਵੇਗਾ, ਪਰ ਉਹ ਅਖਾੜਾ ਵਿਚ ਹੀ ਫਸੇ ਹੋਏ ਹਨ। ਹੁਣ ਉਨ੍ਹਾਂ ਦਾ ਪੈਸਾ ਖ਼ਤਮ ਹੋ ਗਿਆ ਹੈ ਅਤੇ ਉਨ੍ਹਾਂ ਦੇ ਪਾਸਪੋਰਟ ਅਖਾੜਾ ਵਿਚ ਮਕਾਨ ਮਾਲਕਾਂ ਨੇ ਜ਼ਬਤ ਕਰ ਲਏ ਹਨ।
   ਨੌਜਵਾਨਾਂ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਮਕਾਨ ਮਾਲਕਾਂ ਨੇ 15 ਦਿਨਾਂ ਦਾ ਸਮਾਂ ਦੇਣ ਤੋਂ ਬਾਅਦ 300 ਡਾਲਰ ਦਾ ਕਿਰਾਇਆ ਦੇਣ ਲਈ ਕਿਹਾ ਹੈ, ਨਹੀਂ ਤਾਂ ਉਹ ਉਨ੍ਹਾਂ ਨੂੰ ਪੁਲਿਸ ਹਵਾਲੇ ਕਰ ਦੇਣਗੇ। ਵੀਡੀਉ ਜਾਰੀ ਕਰ ਕੇ ਦੁਖੀ ਨੌਜਵਾਨਾਂ ਨੇ ਸੰਸਦ ਮੈਂਬਰ ਭਗਵੰਤ ਮਾਨ, ਜਲੰਧਰ ਕੈਂਟ ਦੇ ਵਿਧਾਇਕ ਪਰਗਟ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਨੂੰ ਵਾਪਸ ਭਾਰਤ ਲਿਆਉਣ। ਪੀੜਤਾਂ ਦੀ ਸਹਾਇਤਾ ਕੀਤੀ ਜਾਏਗੀ। ਪ੍ਰਗਟ ਸਿੰਘ ਜਲੰਧਰ ਕੈਂਟ ਦੇ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਇਹ ਮਾਮਲਾ ਹੁਣ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ। ਉਹ ਦੁਖੀ ਨੌਜਵਾਨਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰੇਗਾ। ਉਨ੍ਹਾਂ ਦਾ ਪੂਰਾ ਸਮਰਥਨ ਕੀਤਾ ਜਾਵੇਗਾ।
ਫੋਟੋ ਨੰ ; 03 ਖਬਰ ਨੰ 03