ਕੁਲਦੀਪ ਸਿੰਘ ਚਾਹਲ ਹੋਣਗੇ ਚੰਡੀਗੜ੍ਹ ਦੇ ਨਵੇਂ ਐੱਸਐੱਸਪੀ

ਏਜੰਸੀ

ਖ਼ਬਰਾਂ, ਪੰਜਾਬ

ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਗ੍ਰਹਿ ਮੰਤਰਾਲੇ ਵੱਲੋਂ ਉਨ੍ਹਾਂ ਦੇ ਕਾਡਰ ਨੂੰ ਪੰਜਾਬ ਤੋਂ ਚੰਡੀਗੜ੍ਹ ਬਦਲਣ ਦੀ ਤਜਵੀਜ਼ ਨੂੰ ਮੰਨਿਆ

Kuldeep Singh Chahal

ਚੰਡੀਗੜ੍ਹ - ਚੰਡੀਗੜ੍ਹ ਦੇ ਨਵੇਂ ਐੱਸਐੱਸਪੀ ਕੁਲਦੀਪ ਸਿੰਘ ਚਾਹਲ ਹੋਣਗੇ ਜੋ ਕਿ ਜਲਦ ਹੀ ਆਪਣਾ ਅਹੁਦਾ ਸਾਂਭਣਗੇ। ਚਾਹਲ 2009 ਦੇ ਆਈਪੀਐੱਸ ਅਧਿਕਾਰੀ ਹਨ ਜੋ ਪੰਜਾਬ ’ਚ ਵੱਖ-ਵੱਖ ਥਾਵਾਂ ’ਤੇ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਇਸ ਗੱਲ ਦਾ ਪ੍ਰਗਟਾਵਾ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਦੇਰ ਰਾਤ ਜਾਰੀ ਕੀਤੇ ਗਏ ਪੱਤਰ ਰਾਹੀ ਕੀਤਾ ਗਿਆ।

ਦੱਸਣਯੋਗ ਹੈ ਕਿ ਬੀਤੀ 22 ਅਗਸਤ ਨੂੰ ਚੰਡੀਗੜ੍ਹ ਦੀ ਪਹਿਲੀ ਮਹਿਲਾ ਐੱਸਐੱਸਪੀ ਨਿਲਾਂਬਰੀ ਜਗਦਲੇ ਨੂੰ ਰਿਲੀਵ ਕਰ ਦਿੱਤਾ ਗਿਆ ਸੀ ਜਦਕਿ ਉਸੇ ਦਿਨ ਤੋਂ ਹੀ ਐੱਸਪੀ ਵਿਨੀਤ ਕੁਮਾਰ ਐੱਸਐੱਸਪੀ ਦਾ ਕੰਮਕਾਜ ਵੇਖ ਰਹੇ ਸਨ। ਪੰਜਾਬ ਤੋਂ ਜੋ 3 ਆਈਪੀਐਸ ਅਫਸਰਾਂ ਦਾ ਪੈਨਲ ਆਇਆ ਸੀ, ਉਸ ਵਿਚ ਕੁਲਦੀਪ ਸਿੰਘ ਚਾਹਲ ਸਭ ਤੋਂ ਸੀਨੀਅਰ ਸਨ। ਜਦੋਂ ਕਿ ਪ੍ਰਸ਼ਾਸ਼ਨ ਵੀਪੀ ਸਿੰਘ ਬਦਨੌਰ ਨੇ ਚੰਡੀਗੜ੍ਹ ਪ੍ਰਸ਼ਾਸ਼ਨ ਵੱਲੋਂ ਵਿਵੇਕਸ਼ੀਲ ਸੋਨੀ ਨੂੰ ਐਸਐਸਪੀ ਤੈਨਾਤ ਕਰਨ ਲਈ ਪਹਿਲ ਦਿੱਤੀ ਸੀ।

ਹਾਲਾਂਕਿ ਉਹ ਸਿਕਿਓਰਟੀ ਦੇ ਹਿਸਾਬ ਨਾਲ ਪੈਨਲ ਵਿਚ ਆਏ ਤਿੰਨੋਂ ਆਈਪੀਐੱਸ ਅਫ਼ਸਰ ਵਿਚੋਂ ਯੂਨੀਅਰ ਸਨ। ਕੁਲਦੀਪ ਸਿੰਘ ਦਾ ਚੰਡੀਗੜ੍ਹ ਨਾਲ ਵਿਸ਼ੇਸ਼ ਰਿਸ਼ਤਾ ਹੈ। ਉਹਨਾਂ ਨੇ ਬਤੌਰ ਏਐਸਆਈ ਚੰਡੀਗੜ੍ਹ ਪੁਲਿਸ ਫੋਰਸ ਵਿਚ ਹਿੱਸਾ ਲਿਆ ਸੀ। ਇਸੇ ਦੌਰਾਨ ਉਹਨਾਂ ਨੇ ਆਈਪੀਐੱਸ ਦੀ ਪ੍ਰੀਖਿਆ ਪਾਸ ਕੀਤੀ ਅਤੇ ਪੰਜਾਬ ਕੈਡਰ ਵਿਚ ਤੈਨਾਤ ਹੋਏ। ਪੰਜਾਬ ਵਿਚ ਗੈਂਗਸਟਰ ਅਤੇ ਸੱਟੇਬਾਜਾਂ 'ਤੇ ਨਕੇਲ ਕੱਸਣ ਵਿਚ ਉਹਨਾਂ ਦਾ ਖਾਸ ਯੋਗਦਾਨ ਰਿਹਾ। ਹਾਈਵੇ ਰੌਬਰਸ ਗੈਂਗ ਦੇ ਹੈੱਡ ਅਤੇ ਫਰਾਰ ਗੈਂਗਸਟਰ ਜੈਪਾਲ ਨਾਲ ਸ਼ੇਰਾ ਖੁੰਬਨ ਦਾ ਉਹਨਾਂ ਨੇ ਹੀ ਐਂਨਕਾਊਂਟਰ ਕੀਤਾ ਸੀ।