ਸ਼ਹੀਦ ਭਗਤ ਸਿੰਘ ਦੀ ਧਰਮ ਨਿਰਪੱਖ ਸੋਚ ਅੱਜ ਸੱਭ ਤੋਂ ਵੱਧ ਸਾਰਥਕ : ਸੁਖਬੀਰ ਬਾਦਲ

ਏਜੰਸੀ

ਖ਼ਬਰਾਂ, ਪੰਜਾਬ

ਸ਼ਹੀਦ ਭਗਤ ਸਿੰਘ ਦੀ ਧਰਮ ਨਿਰਪੱਖ ਸੋਚ ਅੱਜ ਸੱਭ ਤੋਂ ਵੱਧ ਸਾਰਥਕ : ਸੁਖਬੀਰ ਬਾਦਲ

image

ਚੰਡੀਗੜ੍ਹ, 28 ਸਤੰਬਰ (ਨੀਲ ਭਲਿੰਦਰ ਸਿੰਘ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸ਼ਹੀਦ ਭਗਤ ਸਿੰਘ ਨੂੰ ਉਨ੍ਹਾਂ ਦੇ 113ਵੇਂ ਜਨਮ ਦਿਵਸ 'ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਤੇ ਕਿਹਾ ਕਿ  ਉਨ੍ਹਾਂ ਦੀ ਧਰਮ ਨਿਰਪੱਖ ਸੋਚ ਤੇ ਸਮਾਨ ਸਮਾਜ ਦੀ ਸੋਚ ਦੇਸ਼ ਵਿਚ ਅੱਜ ਸਭ ਤੋਂ ਵੱਧ ਸਾਰਥਕ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਡੇ ਦੇਸ਼ ਵਿਚ ਸ਼ਹੀਦ ਦੇ ਧਰਮ ਨਿਰਪੱਖ ਤੇ ਸਮਾਜਵਾਦੀ ਵਿਚਾਰਾਂ 'ਤੇ ਚੱਲਣ ਦੀ ਅੱਜ ਬਹੁਤ ਜ਼ਰੂਰਤ ਹੈ ਕਿਉਂਕਿ ਦੇਸ਼ ਦਾ ਧਰਮ ਨਿਰਪੱਖ ਸਰੂਪ ਇਸ ਵੇਲੇ ਬਹੁਤ ਵੱਡੇ ਦਬਾਅ ਹਠ ਹੈ।