ਕੈਨੇਡਾ ਦੇ ਮੌਂਟਰੀਆਲ ਗੁਰਦਵਾਰੇ ’ਚ 3 ਅਕਤੂਬਰ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ

ਏਜੰਸੀ

ਖ਼ਬਰਾਂ, ਪੰਜਾਬ

ਕੈਨੇਡਾ ਦੇ ਮੌਂਟਰੀਆਲ ਗੁਰਦਵਾਰੇ ’ਚ 3 ਅਕਤੂਬਰ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਹੋਵੇਗੀ ਰੈਲੀ

image

ਨਵੀਂ ਦਿੱਲੀ, 28 ਸਤੰਬਰ (ਪਪ): ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਆਏ ਦਿਨ ਹੀ ਵਾਪਰ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਜੋ ਕਿ ਭਾਰਤ ਸਰਕਾਰਾਂ ਦੀ ਸ਼ਹਿ ਤੇ ਆਮ ਰੂਪ ਅਖ਼ਤਿਆਰ ਕਰਦੀਆਂ ਜਾ ਰਹੀਆਂ ਹਨ ਅਤੇ ਦੋਸ਼ੀਆਂ ਤੇ ਢੁਕਵੀਂ ਕਾਰਵਾਈ ਨਾ ਹੋ ਸਕਣ ਕਾਰਨ ਇਹ ਬੱਜਰ ਅਪਰਾਧ ਖ਼ਾਲਸੇ ਦੀ ਜਨਮ ਭੂਮੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤਕ ਪੁੱਜ ਗਿਆ ਹੈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਭਾਈ ਮਨਵੀਰ ਸਿੰਘ ਅਤੇ ਭਾਈ ਪਰਮਿੰਦਰ ਸਿੰਘ ਪਾਂਗਲੀ ਨੇ ਦਸਿਆ ਕਿ ਇਸ ਘਿਨੋਣੇ ਅਪਰਾਧ ਨੂੰ ਠੱਲ੍ਹ ਪਾਉਣ ਅਤੇ ਇਸ ਵਿਰੁਧ ਲੜ ਰਹੇ ਸਿੰਘਾਂ ਦੇ ਕਾਰਜ ਦੇ ਸਮਰਥਨ ਹਿਤ ਵਿਚਾਰਾਂ ਕਰਨ ਲਈ ਇਕ ਰੈਲੀ ਉਲੀਕੀ ਗਈ ਹੈ ਜੋ ਕਿ 3 ਅਕਤੂਬਰ ਨੂੰ ਦੁਪਹਿਰ 12 ਵਜੇ ਗੁਰਦਵਾਰਾ ਗੁਰੂ ਨਾਨਕ ਦਰਬਾਰ ਲਸਾਲ ਮੌਂਟਰੀਆਲ ਦੇ ਪਾਰਕਿੰਗ ਲਾਟ ਵਿਚ ਹੋਵੇਗੀ। ਉਨ੍ਹਾਂ ਸੰਗਤਾਂ ਨੂੰ ਇਸ ਵਿਚ ਭਰਵੀਂ ਹਾਜ਼ਰੀ ਭਰਨ ਦੀ ਅਪੀਲ ਕੀਤੀ ਜਿਸ ਨਾਲ ਇਸ ਗੰਭੀਰ ਵਿਸ਼ੇ ’ਤੇ ਸਿਰਜੋੜ ਕੇ ਬੈਠ ਕੇ ਵਿਚਾਰਾਂ ਕਰ ਕੇ ਇਸ ਦਾ ਕੋਈ ਸਥਾਈ ਹੱਲ ਲੱਭਿਆ ਜਾ ਸਕੇ।