ਕਾਂਗਰਸ ਦੁਬਾਰਾ ਵੱਡੇ ਬਹੁਮਤ ਨਾਲ 

ਏਜੰਸੀ

ਖ਼ਬਰਾਂ, ਪੰਜਾਬ

ਕਾਂਗਰਸ ਦੁਬਾਰਾ ਵੱਡੇ ਬਹੁਮਤ ਨਾਲ 

image

ਪੰਜਾਬ 'ਚ ਸਰਕਾਰ ਬਣਾਵੇਗੀ : ਬਾਜਵਾ

ਮੁੱਖ ਮੰਤਰੀ ਚੰਨੀ ਦੀ ਹਾਜ਼ਰੀ 'ਚ ਤਿ੍ਪਤ ਰਾਜਿੰਦਰ ਸਿੰਘ ਬਾਜਵਾ ਨੇ ਸੰਭਾਲਿਆ ਅਹੁਦਾ

ਅੰਮਿ੍ਤਸਰ, 28 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਦੀ ਅਗਵਾਈ ਵਾਲੀ ਪੰਜਾਬ ਕਾਂਗਰਸ ਦੀ ਸਰਕਾਰ ਵਿਚ ਸੀਨੀਅਰ ਮੰਤਰੀ ਸ. ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਦੁਬਾਰਾ ਪੇਂਡੂ ਤੇ ਵਿਕਾਸ ਮੰਤਰੀ ਤੇ ਪਸ਼ੂ ਪਾਲਣ ਵਿਭਾਗ ਦੇ ਮੰਤਰੀ ਵਜੋਂ ਦੁਬਾਰਾ ਸਕੱਤਰੇਤ ਦੀ ਸੱਤਵੀਂ ਮੰਜ਼ਲ ਤੇ ਅਪਣੇ ਵਿਭਾਗਾਂ ਦਾ ਕਾਰਜਭਾਗ ਸੰਭਾਲ ਲਿਆ | 
ਉਪਰੰਤ ਗੱਲਬਾਤ ਕਰਦਿਆਂ ਸ. ਬਾਜਵਾ ਨੇ ਕਿਹਾ,''ਮੈਂ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾਂ ਕਿ ਸੱਚੇ ਪਾਤਸ਼ਾਹ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਪੰਜਾਬ ਤੇ ਪੰਜਾਬ ਦੇ ਲੋਕਾਂ ਦੀ ਬਿਹਤਰੀ ਵਾਸਤੇ ਸੇਵਾਵਾਂ ਲੈ ਲੈਣ |'' ਬਾਜਵਾ ਨੇ ਪਹਿਲੀ ਵਾਰ ਨਵੇਂ ਬਣੇ ਵਜ਼ੀਰਾਂ ਨੂੰ  ਮੁਬਾਰਕਬਾਦ ਦੇਂਦਿਆਂ ਕਿਹਾ ਕਿ ਕੈਬਨਿਟ ਵਿਚ ਹਰ ਇਕ ਵਰਗ ਨੂੰ  ਯੋਗ ਨੁਮਾਇੰਦਗੀ ਦਿਤੀ ਗਈ ਹੈ ਜਿਸ ਨਾਲ ਪੰਜਾਬ ਵਿਚ ਇਕ ਨਵੀਂ ਲਹਿਰ ਉਠੇਗੀ ਤੇ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਦੁਬਾਰਾ ਕਾਂਗਰਸ ਵੱਡੇ ਬਹੁਮਤ ਨਾਲ ਕਾਂਗਰਸ ਦੀ ਸਰਕਾਰ ਬਣਾਵੇਗੀ | ਇਸ ਮੌਕੇ ਓ ਪੀ ਸੋਨੀ ਉਪ ਮੁੱਖ ਮੰਤਰੀ, ਜ਼ਿਲ੍ਹਾ ਕਾਂਗਰਸ ਕਮੇਟੀ ਅੰਮਿ੍ਤਸਰ ਦਿਹਾਤੀ ਦੇ ਪ੍ਰਧਾਨ ਭਗਵੰਤ ਪਾਲ ਸਿੰਘ ਸੱਚਰ , ਵਿਧਾਇਕ ਬਰਿੰਦਰ ਸਿੰਘ ਪਾਹੜਾ, ਵਿਧਾਇਕ ਨਵਤੇਜ ਸਿੰਘ ਚੀਮਾ, ਸ. ਰਵੀਨੰਦਨ ਸਿੰਘ ਬਾਜਵਾ, ਵਿਧਾਇਕ ਕੁਲਦੀਪ ਵੈਦ ਵੀ ਹਾਜ਼ਰ ਸਨ |