ਸਿੱਧੂ ਨੂੰ  ਪੰਜਾਬ 'ਚ ਦਲਿਤ ਦਾ ਮੁੱਖ ਮੰਤਰੀ ਬਣਨਾ ਬਰਦਾਸ਼ਤ ਨਹੀਂ, ਇਸ ਲਈ ਦਿਤਾ ਅਸਤੀਫ਼ਾ : ਆਪ

ਏਜੰਸੀ

ਖ਼ਬਰਾਂ, ਪੰਜਾਬ

ਸਿੱਧੂ ਨੂੰ  ਪੰਜਾਬ 'ਚ ਦਲਿਤ ਦਾ ਮੁੱਖ ਮੰਤਰੀ ਬਣਨਾ ਬਰਦਾਸ਼ਤ ਨਹੀਂ, ਇਸ ਲਈ ਦਿਤਾ ਅਸਤੀਫ਼ਾ : ਆਪ

image

ਨਵੀਂ ਦਿੱਲੀ, 28 ਸਤੰਬਰ : ਆਮ ਆਦਮੀ ਪਾਰਟੀ ਨੇ ਮੰਗਲਵਾਰ ਨੂੰ  ਦਾਅਵਾ ਕੀਤਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਕਿਉਂਕਿ ਉਹ 'ਇਹ ਬਰਦਾਸ਼ਤ ਨਹੀਂ ਕਰ ਸਕੇ' ਕਿ ਇਕ ਦਲਿਤ ਨੂੰ  ਸੂਬੇ ਦਾ ਮੁੱਖ ਮੰਤਰੀ ਬਣਾਇਆ ਗਿਆ ਹੈ | ਸਿੱਧੂ ਨੇ ਮੰਗਲਵਾਰ ਨੂੰ  ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੁਖੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ | ਅਗਲੇ ਸਾਲ ਦੇ ਸ਼ੁਰੂ ਵਿਚ ਰਾਜ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਸਤੀਫ਼ੇ ਨੂੰ  ਇਕ ਵੱਡੀ ਕਾਰਵਾਈ ਵਜੋ ਦੇਖਿਆ ਜਾ ਰਿਹਾ ਹੈ | ਹਾਲਾਂਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ  ਲਿਖੇ ਪੱਤਰ ਵਿਚ ਸਿੱਧੂ ਨੇ ਕਿਹਾ ਕਿ ਉਹ ਪਾਰਟੀ ਦੀ ਸੇਵਾ ਕਰਦੇ ਰਹਿਣਗੇ | 
ਆਮ ਆਦਮੀ ਪਾਰਟੀ ਦੇ ਬੁਲਾਰੇ ਸੌਰਭ ਭਾਰਦਵਾਜ ਨੇ ਪੱਤਰਕਾਰਾਂ ਨੂੰ  ਕਿਹਾ, Tਇਹ ਦਰਸ਼ਾਉਂਦਾ ਹੈ ਕਿ ਨਵਜੋਤ ਸਿੰਘ ਸਿੱਧੂ ਦਲਿਤਾਂ ਦੇ ਵਿਰੁਧ ਹਨ | ਇਕ ਗ਼ਰੀਬ ਪੁੱਤਰ ਨੂੰ  ਮੁੱਖ ਮੰਤਰੀ ਬਣਾਇਆ ਗਿਆ | ਸਿਧੂ ਇਹ ਬਰਦਾਸ਼ਤ ਨਹੀਂ ਕਰ ਸਕਿਆ | ਇਹ ਬਹੁਤ ਹੀ ਦੁਖਦਾਇਕ ਹੈ |'' ਪੰਜਾਬ ਆਪ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਇਸ ਨੂੰ  Tਪੰਜਾਬ ਕਾਂਗਰਸ ਅੰਦਰ ਪੂਰੀ ਤਰ੍ਹਾਂ ਅਰਾਜਕਤਾ'' ਦਸਿਆ ਹੈ | ਚੱਢਾ ਨੇ ਟਵੀਟ ਕੀਤਾ, Tਪੰਜਾਬ ਦੇ ਲੋਕ ਇਨ੍ਹਾਂ ਸੁਆਰਥੀ ਨੇਤਾਵਾਂ ਤੋਂ ਸਥਿਰ, ਅਗਾਂਹਵਧੂ ਅਤੇ ਸਮਾਵੇਸ਼ੀ ਪ੍ਰਸ਼ਾਸਨ ਦੇਣ ਦੀ ਉਮੀਦ ਕਿਵੇਂ ਕਰ ਸਕਦੇ ਹਨ? ਅਜਿਹੇ ਰਾਜ 'ਚ ਇਨ੍ਹਾਂ ਲੋਕਾਂ 'ਤੇ ਕਿਵੇਂ ਭਰੋਸਾ ਕੀਤਾ ਜਾ ਸਕਦਾ ਹੈ ਜਿਸ ਦੀ 550 ਕਿਲੋਮੀਟਰ ਲੰਮੀ ਸਰਹੱਦ ਪਾਕਿਸਤਾਨ ਨਾਲ ਲਗਦੀ ਹੈ? ''     (ਏਜੰਸੀ)