ਕੇਂਦਰੀ ਮੁਲਾਜ਼ਮਾਂ ਨੂੰ ਦੀਵਾਲੀ ਦਾ ਤੋਹਫ਼ਾ, ਸਰਕਾਰ ਨੇ 4 ਫ਼ੀ ਸਦੀ ਵਧਾਇਆ ਮਹਿੰਗਾਈ ਭੱਤਾ

ਏਜੰਸੀ

ਖ਼ਬਰਾਂ, ਪੰਜਾਬ

ਕੇਂਦਰੀ ਮੁਲਾਜ਼ਮਾਂ ਨੂੰ ਦੀਵਾਲੀ ਦਾ ਤੋਹਫ਼ਾ, ਸਰਕਾਰ ਨੇ 4 ਫ਼ੀ ਸਦੀ ਵਧਾਇਆ ਮਹਿੰਗਾਈ ਭੱਤਾ

image


ਨਵੀਂ ਦਿੱਲੀ, 28 ਸਤੰਬਰ : ਦੇਸ਼ ਦੇ 50 ਲੱਖ ਤੋਂ ਵਧ ਕੇਂਦਰੀ ਕਰਮਚਾਰੀਆਂ ਨੂੰ  ਕੇਂਦਰ ਸਰਕਾਰ ਨੇ ਦੀਵਾਲੀ ਦਾ ਤੋਹਫ਼ਾ ਦਿਤਾ ਹੈ | ਕੇਂਦਰ ਸਰਕਾਰ ਨੇ ਅੱਜ ਮਹਿੰਗਾਈ ਭੱਤੇ (ਡੀ.ਏ) ਵਿਚ ਵਾਧਾ ਕੀਤਾ ਹੈ | ਇਸ ਨੂੰ  34 ਫ਼ੀ ਸਦੀ ਤੋਂ ਵਧਾ ਕੇ 38 ਫ਼ੀ ਸਦੀ ਕਰ ਦਿਤਾ ਗਿਆ ਹੈ | ਇਸ ਫ਼ੈਸਲੇ ਨਾਲ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਸਮੇਤ 63 ਲੱਖ ਪੈਨਸਨਰਾਂ ਨੂੰ  ਮੌਜੂਦਾ ਵਾਧੇ ਦਾ ਲਾਭ ਮਿਲਣ ਦੀ ਸੰਭਾਵਨਾ ਹੈ | ਹੁਣ 4 ਫ਼ੀ ਸਦੀ ਦੇ ਵਾਧੇ ਤੋਂ ਬਾਅਦ ਸਰਕਾਰੀ ਮੁਲਾਜ਼ਮਾਂ ਨੂੰ  ਦਿਤਾ ਜਾਣ ਵਾਲਾ ਕੁਲ ਡੀਏ 38 ਫ਼ੀ ਸਦੀ ਹੋ ਜਾਵੇਗਾ | ਮਹਿੰਗਾਈ ਦਰਮਿਆਨ ਡੀਏ ਵਿਚ ਵਾਧੇ ਨਾਲ ਮੁਲਾਜ਼ਮਾਂ ਨੂੰ  ਵੱਡੀ ਰਾਹਤ ਮਿਲੇਗੀ |  ਡੀਏ ਵਿਚ ਵਾਧੇ ਨਾਲ ਕੇਂਦਰ ਸਰਕਾਰ ਦੇ ਕਰੀਬ 52 ਲੱਖ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿਚ ਵਾਧਾ ਹੋਵੇਗਾ |      (ਏਜੰਸੀ)