ਜ਼ੀਰਾ ਦੇ ਤਤਕਾਲੀ SDM ਖ਼ਿਲਾਫ਼ ਵਿਜੀਲੈਂਸ ਦੀ ਵੱਡੀ ਕਾਰਵਾਈ, ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਦਰਜ ਕੀਤੀ FIR

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

50 ਹਜ਼ਾਰ ਦੀ ਰਿਸ਼ਵਤ ਲੈਣ ਦੇ ਲੱਗੇ ਇਲਜ਼ਾਮ

photo

 

ਫ਼ਿਰੋਜ਼ਪੁਰ: ਫ਼ਿਰੋਜ਼ਪੁਰ ਦੇ ਕਸਬਾ ਜ਼ੀਰਾ ਵਿਚ ਹੋਟਲ ਦੇ ਵਿਵਾਦ ਵਿਚ ਰਿਸ਼ਵਤ ਲੈ ਕੇ ਇਕ ਧਿਰ ਦਾ ਕਬਜ਼ਾ ਕਰਵਾਉਣ ਦੇ ਦੋਸ਼ਾਂ ਤਹਿਤ ਜ਼ੀਰਾ ਦੇ ਸਾਬਕਾ ਐਸਡੀਐਮ ਨਰਿੰਦਰ ਸਿੰਘ ਧਾਲੀਵਾਲ ਤੇ ਪੀ ਸੀ ਐਕਟ ਦੀਆਂ ਧਰਾਵਾਂ ਤਹਿਤ ਫਿਰੋਜ਼ਪੁਰ ਵਿਜੀਲੈਂਸ ਵਲੋਂ ਪਰਚਾ ਦਰਜ ਕਰ ਲਿਆ ਗਿਆ।

 ਦੱਸ ਦੇਈਏ ਕਿ ਜ਼ੀਰਾ ਵਿਚ ਇਕ ਹੋਟਲ ਦੇ ਝਗੜੇ ਨੂੰ ਲੈ ਕੇ ਦੋ ਧਿਰਾਂ ਵਿਚ ਝਗੜਾ ਹੋ ਗਿਆ, ਜਿਸ ਕਾਰਨ ਉਨ੍ਹਾਂ ਵਿਚ ਕਈ ਵਾਰ ਲੜਾਈ ਹੋਈ। ਜਿਸ ਵਿਚ ਇੱਕ ਧਿਰ ਨੇ ਰਣਜੀਤ ਸਿੰਘ ਖ਼ਿਲਾਫ਼ ਝੂਠਾ ਕੇਸ ਦਰਜ ਕਰ ਦਿੱਤਾ। ਜਿਸ ਨੂੰ ਬਾਅਦ ਵਿਚ ਰੱਦ ਕਰ ਦਿਤਾ ਗਿਆ। 28 ਸਤੰਬਰ ਨੂੰ ਜ਼ੀਰਾ ਪੁਲਿਸ ਨੇ ਉਸ ਹੋਟਲ ਖ਼ਿਲਾਫ਼ ਧਾਰਾ 107/151 ਤਹਿਤ ਕਾਰਵਾਈ ਲਈ ਐੱਸਡੀਐੱਮ ਜ਼ੀਰਾ ਦੀ ਅਦਾਲਤ ਵਿੱਚ ਪੇਸ਼ ਕੀਤਾ।

ਇਹ ਵੀ ਪੜ੍ਹੋ: ਬਠਿੰਡਾ: ਵਿਜੀਲੈਂਸ ਵਲੋਂ ਨਗਰ ਨਿਗਮ ਦਾ ਜ਼ਿਲ੍ਹਾ ਮੈਨੇਜਰ ਸੋਨੂੰ ਗੋਇਲ 7 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਗ੍ਰਿਫ਼ਤਾਰ  

ਜਦੋਂ ਸ਼ਿਕਾਇਤਕਰਤਾ ਰਣਜੀਤ ਸਿੰਘ ਐੱਸਡੀਐੱਮ ਜ਼ੀਰਾ ਨੂੰ ਮਿਲਿਆ ਤਾਂ ਐੱਸਡੀਐੱਮ ਨੇ ਰਣਜੀਤ ਸਿੰਘ ਦੇ ਹੱਕ ਵਿਚ ਫ਼ੈਸਲਾ ਦੇਣ ਲਈ 2 ਲੱਖ ਰੁਪਏ ਦੀ ਮੰਗ ਕੀਤੀ ਜਿਸ 'ਤੇ ਰਣਜੀਤ ਸਿੰਘ ਨੇ 20 ਮਾਰਚ 2019 ਨੂੰ ਸਰਪੰਚ ਅਤੇ ਉਸਦੇ ਦੋਸਤ ਨੂੰ 50 ਹਜ਼ਾਰ ਰੁਪਏ ਭੇਜ ਦਿੱਤੇ ਜੋ ਰਣਜੀਤ ਸਿੰਘ ਦੀ ਤਰਫੋਂ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਸੁਨਾਮ 'ਚ ਜੁੜਵਾਂ ਭਰਾਵਾਂ ਨਾਲ ਵਾਪਰਿਆ ਹਾਦਸਾ, ਇਕ ਭਰਾ ਦੀ ਹੋਈ ਸੜਕ

ਇਸ ਰਿਕਾਰਡਿੰਗ ਦੇ ਆਧਾਰ ’ਤੇ ਤਤਕਾਲੀ ਐੱਸਡੀਐੱਮ ਜ਼ੀਰਾ ਨਰਿੰਦਰ ਸਿੰਘ ਧਾਲੀਵਾਲ ਖ਼ਿਲਾਫ਼ ਕੇਸ ਦਰਜ ਕਰਨ ਲਈ ਐੱਸਐੱਸਪੀ ਵਿਜੀਲੈਂਸ ਫ਼ਿਰੋਜ਼ਪੁਰ ਨੂੰ ਪੱਤਰ ਲਿਖਿਆ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਕੇਸ ਦਰਜ ਕਰਕੇ ਜਾਂਚ ਕੀਤੀ ਜਾਵੇ।