Amritsar News : ਅੰਮ੍ਰਿਤਸਰ -ਬਟਾਲਾ ਰੋਡ 'ਤੇ ਮੈਡੀਸਨ ਫੈਕਟਰੀ 'ਚ ਹੋਇਆ ਬਲਾਸਟ , 3 ਲੋਕ ਜ਼ਖਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੌਕੇ 'ਤੇ ਪਹੁੰਚੀ ਪੁਲਿਸ ਜਾਂਚ 'ਚ ਜੁਟੀ

medicine factory Blast

Amritsar News : ਅੰਮ੍ਰਿਤਸਰ -ਬਟਾਲਾ ਰੋਡ 'ਤੇ ਕੁੱਲੂ ਮਿਲ ਵਾਲੀ ਗਲੀ 'ਚ ਉਸ ਵੇਲੇ ਹਫੜਾ ਦਫੜੀ ਮੱਚ ਗਈ ,ਜਦੋਂ ਇੱਕ ਮੈਡੀਸਨ ਫੈਕਟਰੀ 'ਚ ਵੱਡਾ ਧਮਾਕਾ ਹੋ ਗਿਆ। ਇਹ ਧਮਾਕਾ ਐਨਾ ਜ਼ਬਰਦਸਤ ਸੀ ਕਿ ਗਲੀ 'ਚ ਨਜ਼ਦੀਕ ਕਈ ਘਰਾਂ ਦੇ ਕੱਚ ਦੇ ਸ਼ੀਸ਼ੇ ਟੁੱਟ ਗਏ ਤੇ ਤਿੰਨ ਦੇ ਕਰੀਬ ਲੋਕ ਜ਼ਖਮੀ ਹੋ ਗਏ। 

ਇਸ ਹਾਦਸੇ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉੱਥੇ ਹੀ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਬਲਾਸਟ ਐਨਾ ਵੱਡਾ ਸੀ ਕਿ ਫੈਕਟਰੀ ਦੇ ਸਾਹਮਣੇ ਇੱਕ ਘਰ 'ਚ ਕੁਝ ਲੋਕ ਮੌਜੂਦ ਸੀ। ਫੈਕਟਰੀ ਦੇ ਅੰਦਰੋਂ ਸ਼ੀਸ਼ਾ ਨਿਕਲ ਕੇ ਘਰ ਵਿੱਚ ਮੌਜੂਦ ਲੋਕਾਂ ਲੱਗਿਆ , ਜਿਸ ਕਰਕੇ ਲੋਕ ਜ਼ਖਮੀ ਹੋ ਗਏ ਹਨ। 

ਦੂਜੇ ਪਾਸੇ ਫੈਕਟਰੀ ਮਾਲਕ ਦਾ ਕਹਿਣਾ ਹੈ ਕਿ ਕੋਈ ਵੱਡਾ ਜਾਨੀ ਨੁਕਸਾਨ ਨਹੀਂ ਹੋਇਆ, ਜੋ ਤਿੰਨ ਲੋਕ ਜ਼ਖਮੀ ਹਨ, ਉਹਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਪਰ ਫੈਕਟਰੀ ਦੇ ਅੰਦਰ ਮਸ਼ੀਨ ਦੇ ਫਟਣ ਨਾਲ ਇਹ ਧਮਾਕਾ ਹੋਇਆ ਹੈ। ਜਿਸ ਨਾਲ ਫੈਕਟਰੀ ਦੇ ਅੰਦਰ ਵੀ ਬਹੁਤ ਨੁਕਸਾਨ ਹੋਇਆ ਹੈ। 

 ਦੂਜੇ ਪਾਸੇ ਇਸ ਮਾਮਲੇ 'ਚ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਟਾਲਾ ਰੋਡ ਕੁੱਲੂ ਮਿਲ ਵਾਲੀ ਗਲੀ 'ਚ ਬਲਾਸਟ ਹੋਣ ਦੀ ਖ਼ਬਰ ਸਾਹਮਣੇ ਆਈ ਸੀ। ਜਿਸ ਤੋਂ ਬਾਅਦ ਉਹ ਮੌਕੇ 'ਤੇ ਪਹੁੰਚੇ ਤੇ ਇੱਥੇ ਇੱਕ ਮਸ਼ੀਨ 'ਚ ਧਮਾਕਾ ਹੋਇਆ ਹੈ। ਇਸ ਧਮਾਕੇ ਨਾਲ ਤਿੰਨ ਲੋਕ ਵੀ ਜ਼ਖਮੀ ਹੋਏ ਹਨ। ਫਿਲਹਾਲ ਉਹਨਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।