Gurdaspur: ਹੜ੍ਹਾਂ 'ਚ ਮਦਦ ਕਰਦਿਆਂ ਲਾਪਤਾ ਹੋਏ ਨੌਜਵਾਨ ਦੀ ਮਹੀਨੇ ਬਾਅਦ ਮਿਲੀ ਲਾਸ਼
ਪੁੱਤ ਦੇ ਸਸਕਾਰ ਵੇਲੇ ਪਰਿਵਾਰ ਦੀਆਂ ਨਿਕਲੀਆਂ ਧਾਹਾਂ
ਗੁਰਦਾਸਪੁਰ: ਗੁਰਦਾਸਪੁਰ ਦੇ ਕਸਬਾ ਕਲਾਨੌਰ ਅਧੀਨ ਆਉਂਦੇ ਪਿੰਡ ਹਰੀਮਾਂਬਾਦ ਵਿੱਚ ਆਏ ਹੜਾਂ ਦੌਰਾਨ ਲੋਕਾਂ ਦੀ ਸੇਵਾ ਕਰਨ ਗਏ 6 ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਵਿਨੇ ਕੁਮਾਰ ਪੁੱਤਰ ਨਾਨਕ ਚੰਦ ਵਾਸੀ ਕਲਾਨੌਰ ਲਾਪਤਾ ਹੋ ਗਿਆ ਸੀ ਜਿਸ ਦੀ ਕਾਫੀ ਦਿਨਾਂ ਤੋਂ ਭਾਲ ਕੀਤੀ ਜਾ ਰਹੀ ਸੀ। ਐਨਡੀਆਰਐਫ ਅਤੇ ਆਰਮੀ ਦੀਆਂ ਟੀਮਾਂ ਨੇ ਵੀ ਇਸ ਨੌਜਵਾਨ ਦੀ ਕਾਫੀ ਭਾਲ ਕੀਤੀ ਸੀ ਪਰ ਕੋਈ ਪਤਾ ਨਹੀਂ ਸੀ ਲੱਗਿਆ। ਹੁਣ ਪੂਰੇ ਇੱਕ ਮਹੀਨੇ ਬਾਅਦ ਜਦ ਖੇਤਾਂ ਵਿੱਚੋਂ ਪਾਣੀ ਘੱਟ ਹੋਇਆ ਤਾਂ ਇਸ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਇਸਦੇ ਮਾਤਾ ਪਿਤਾ ਨੂੰ ਮੌਕੇ ਤੇ ਬੁਲਾ ਕੇ ਇਸ ਦੀ ਸ਼ਨਾਖਤ ਕਰਾਈ। ਨੌਜਵਾਨ ਦੀ ਮ੍ਰਿਤਕ ਦੇਹ ਮਿਲਣ ਤੋਂ ਬਾਅਦ ਪੂਰੇ ਇਲਾਕੇ ਅੰਦਰ ਸੋਗ ਦੀ ਲਹਿਰ ਹੈ। ਮ੍ਰਿਤਕ ਨੌਜਵਾਨ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਸ਼ਹਿਰ ਵਾਸੀਆਂ ਨੇ ਕਿਹਾ ਕਿ ਨੌਜਵਾਨ ਵਿਨੇ ਕੁਮਾਰ (ਉਰਫ਼ ਵਿਕਰਮ)ਆਪਣੇ ਸਾਥੀਆਂ ਦੇ ਨਾਲ ਪਿੰਡ ਹਰੀਮਾਂਬਾਦ ਵਿੱਚ ਆਏ ਹੜ ਦੇ ਪਾਣੀ ਦੌਰਾਨ ਲੋਕਾਂ ਦੀ ਸੇਵਾ ਕਰਨ ਦੇ ਲਈ ਗਿਆ ਹੋਇਆ ਸੀ ਪਰ ਅਚਾਨਕ ਉਹ ਲਾਪਤਾ ਹੋ ਗਿਆ ਜਿਸ ਦੀ ਕਾਫੀ ਭਾਲ ਕੀਤੀ ਗਈ ਐਨਡੀਅਰਆਫ ਅਤੇ ਆਰਮੀ ਦੀਆਂ ਟੀਮਾਂ ਵੱਲੋਂ ਵੀ ਉਸਦੀ ਭਾਲ ਕੀਤੀ ਗਈ ਪਰ ਉਸ ਦਾ ਕੋਈ ਵੀ ਪਤਾ ਨਹੀਂ ਲੱਗਾ ਉਹਨਾਂ ਦੱਸਿਆ ਕਿ ਅੱਜ ਜਦੋਂ ਖੇਤਾਂ ਵਿੱਚੋਂ ਪਾਣੀ ਘੱਟ ਹੋਇਆ ਹੈ ਤਾਂ ਕਿਸੇ ਨੂੰ ਖੇਤਾਂ ਵਿੱਚ ਇਸ ਦੀ ਲਾਸ਼ ਮਿਲੀ ਜਿਸਤੋਂ ਬਾਅਦ ਪਰਿਵਾਰ ਨੂੰ ਸੂਚਿਤ ਕਰਕੇ ਮੌਕੇ ਤੇ ਬੁਲਾਇਆ ਗਿਆ ਅਤੇ ਪਰਿਵਾਰ ਨੇ ਉਸਦੀ ਸ਼ਨਾਖਤ ਕੀਤੀ ਹੈ। ਉਹਨਾਂ ਦੱਸਿਆ ਕਿ ਹੜ ਦੌਰਾਨ ਸੇਵਾ ਕਰਦੇ ਹੋਏ ਪਾਣੀ ਵਿੱਚ ਡੁੱਬਣ ਕਰਕੇ ਇਸ ਨੌਜਵਾਨ ਦੀ ਮੌਤ ਹੋਈ ਹੈ ਮ੍ਰਿਤਕ ਦੇਹ ਮਿਲਣ ਤੋਂ ਬਾਅਦ ਪੂਰੇ ਸ਼ਹਿਰ ਅੰਦਰ ਸੋਗ ਦੀ ਲਹਿਰ ਹੈ ਅਤੇ ਪਰੀਵਾਰ ਅਤੇ ਇਲਾਕਾ ਨਿਵਾਸੀਆਂ ਦੀ ਹਾਜ਼ਰੀ ਵਿੱਚ ਨੌਜਵਾਨ ਦਾ ਅੰਤਿਮ ਸੰਸਕਾਰ ਕੀਤਾ ਗਿਆ। ਸ਼ਹਿਰ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ।