ਮੰਗਾਂ ਦਾ ਹੱਲ ਨਾ ਹੋਣ ਦੇ ਰੋਸ 'ਚ ਪਨਬੱਸ/ਪੀਆਰਟੀਸੀ ਮੁਲਾਜ਼ਮਾਂ ਨੇ ਕੀਤਾ ਵਿਧਾਨ ਸਭਾ ਨੂੰ ਕੂਚ: ਰੇਸ਼ਮ ਸਿੰਘ ਗਿੱਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੇਕਰ ਮੰਗਾਂ ਦਾ ਹੱਲ ਨਾ ਕੀਤਾ ਤਾਂ ਤੁਰੰਤ ਕਰਾਂਗੇ ਚੱਕਾ ਜਾਮ -ਸਮਸੇਰ ਸਿੰਘ ਢਿੱਲੋ

PUNBUS/PRTC employees marched to the Vidhan Sabha in protest against non-resolution of their demands: Resham Singh Gill

ਚੰਡੀਗੜ੍ਹ: ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਵੱਲੋ ਅੱਜ ਚੱਲ ਰਹੇ ਵਿਧਾਨ ਸਭਾ ਸੈਸ਼ਨ ਨੂੰ ਕੂਚ ਕਰਕੇ ਰੋਸ ਜਾਹਰ ਕਰਨ ਦੇ ਲਈ ਪਹੁੰਚੇ ਤਾ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਸਟੇਜ ਤੋਂ ਬੋਲਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ 1 ਜੁਲਾਈ 2024 ਨੂੰ ਮੀਟਿੰਗ ਕੀਤੀ ਸੀ  ਕਿ 1 ਮਹੀਨੇ ਦੇ ਵਿੱਚ ਮੰਗਾਂ 7 ਮੰਗਾਂ ਦਾ ਹੱਲ ਕੀਤਾ ਜਾਵੇ ਮੁੱਖ ਮੰਤਰੀ ਪੰਜਾਬ ਨੇ ਕਮੇਟੀ ਗਠਿਤ ਕੀਤੀ ਸੀ।  ਅੱਜ 1ਸਾਲ ਦਾ ਸਮਾਂ ਬੀਤ ਚੁੱਕਾ ਹੈ ਇੱਕ ਵੀ ਮੰਗ ਦਾ ਹੱਲ ਨਹੀਂ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਪੰਜਾਬ ਚੋਣ ਮੈਨੀਫੈਸਟੋ ਦੇ ਵਿੱਚ ਵਾਰ - ਵਾਰ ਕਹਿੰਦੇ ਸੀ ਕਿ ਸਰਕਾਰ ਆਉਂਦੇ ਸਾਰੀ ਹੀ ਕਰਮਚਾਰੀਆਂ ਦੀਆਂ ਮੰਗਾਂ ਦਾ ਹੱਲ ਕੀਤਾ ਜਾਵੇਗਾ ਠੇਕੇਦਾਰੀ ਸਿਸਟਮ ਖਤਮ ਕੀਤਾ ਜਾਵੇਗਾ ਵਿਧਾਨ ਸਭਾ ਸੈਸਨ ਦੇ ਵਿੱਚ ਵੀ ਮੁੱਖ ਮੰਤਰੀ ਪੰਜਾਬ ਨੇ ਕਿਹਾ ਸੀ ਕਿ ਠੇਕੇਦਾਰੀ ਸਿਸਟਮ ਖਤਮ ਕੀਤਾ ਜਾਵੇਗਾ ਲਗਦਾ ਹੈ ।

ਸਰਕਾਰ ਨੇ ਇੱਕ ਵੀ ਮੰਗ ਦਾ ਹੱਲ ਨਹੀਂ ਕੀਤਾ ਗਿਆ ਅਤੇ ਵਿਭਾਗਾਂ ਦਾ ਦਿਨ ਪ੍ਰਤੀ ਨਿੱਜੀਕਰਨ  ਕੀਤਾ ਜਾ ਰਿਹਾ ਹੈ । ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਵੀ ਵਿਭਾਗਾਂ ਵਿੱਚ ਨਵੀਂ ਬੱਸ ਨਹੀਂ ਪਈ । ਬੱਸਾਂ ਦਿਨ ਪ੍ਰਤੀ ਦਿਨ ਘੱਟਦੀਆਂ ਜਾ ਰਹੀਆ ਹਨ।  ਬੱਸਾਂ ਵਿੱਚ ਸਵਾਰੀ ਦੀ ਗਿਣਤੀ ਵੱਧਦੀ ਜਾ ਰਹੀ । ਜਿਸ ਕਾਰਣ ਬੱਸਾਂ ਹਾਦਸਾ ਗ੍ਰਸਤ ਹੋ ਰਹੀਆਂ ਹਨ ਬੱਸਾਂ ਜਾਂ ਸਪੇਆਰ ਪਾਰਟੀ ਦੀ ਘਾਟ ਕਾਰਣ ਬੱਸ ਖੜ ਰਹੀਆਂ ਹਨ ਕਰਮਚਾਰੀਆਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ
    ਸੂਬਾ ਜਰਨਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੇ ਹੁਕਮਾਂ ਦੀਆ ਧੱਜੀਆਂ ਉਡਾ ਰਹੀ ਹੈ ਮਨੇਜਮੈਂਟ ਅਫਸਰ ਸ਼ਾਹੀ ਭਾਰੂ ਪੈ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਟਰਾਂਸਪੋਰਟ ਮੰਤਰੀ ਪੰਜਾਬ ਨੇ ਕਿਹਾ ਸੀ ਕਿ ਤੁਸੀਂ  ਟਰਾਂਸਪੋਰਟ ਵਿਭਾਗ ਦੀ ਪਾਲਸੀ ਤਿਆਰ ਕਰਕੇ ਲਿਆਉ ਜਥੇਬੰਦੀ ਨੇ ਪਾਲਸੀ ਤਿਆਰ ਕਰਕੇ ਭੇਜ ਵੀ ਦਿੱਤੀ ਜਦੋਂ ਕਿ ਇਹ ਕੰਮ ਸਰਕਾਰ ਦਾ ਕੰਮ ਹੈ ਸਰਕਾਰ ਮੰਗ ਦਾ ਹੱਲ ਕਰਨ ਦੀ ਬਜਾਏ ਮੰਗਾਂ ਉਲਝਾ ਰਹੀ ਹੈ ਸਰਕਾਰ ਅਤੇ ਮਨੇਜਮੈਂਟ ਵਿਭਾਗਾਂ ਦਾ ਨਿੱਜੀਕਰਨ ਕਰ ਰਹੀ ਹੈ । ਕਿਲੋਮੀਟਰ ਸਕੀਮ ਦੇ ਸਾਰੇ ਤੱਥ ਦੇਣ ਦੀ ਬਜਾਏ ਸਰਕਾਰ ਕਿਲੋਮੀਟਰ ਸਕੀਮ ਪਾਉਣ ਦੇ ਲਈ ਪੱਬਾ ਭਾਰ ਹੋਈ ਹੋਈ ਹੈ।