ਗੋਲੀ ਲੱਗਣ ਕਾਰਨ ਸਬ ਇੰਸਪੈਕਟਰ ਦੀ ਮੌਤ
ਪਟਿਆਲਾ ਪੁਲਿਸ ਲਾਈਨ ਦੇ ਸਿਕ੍ਰੇਟ ਸੈੱਲ 'ਚ ਤਾਇਨਾਤ ਸੀ ਸਬ ਇੰਸਪੈਕਟਰ ਕੁਲਵੰਤ ਸਿੰਘ
ਪਟਿਆਲਾ: ਪਟਿਆਲਾ ਪੁਲਿਸ ਲਾਈਨ ਦੇ ਸਿਕ੍ਰੇਟ ਸੈੱਲ 'ਚ ਤਾਇਨਾਤ ਇੱਕ ਸਬ ਇੰਸਪੈਕਟਰ ਕੁਲਵੰਤ ਸਿੰਘ ਸਪੁੱਤਰ ਜਰਨੈਲ ਸਿੰਘ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਪਰਿਵਾਰਿਕ ਮੈਂਬਰਾਂ ਅਤੇ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਇਹ ਸਬ ਇੰਸਪੈਕਟਰ ਦੀ ਉਮਰ ਕਰੀਬ 55 ਸਾਲ ਸੀ ਅਤੇ ਬਰਨਾਲਾ ਦਾ ਰਹਿਣ ਵਾਲਾ ਸੀ। ਕੁਲਵੰਤ ਸਿੰਘ ਸੀਕਰੇਟ ਸੈਲ ਵਿੱਚ ਤੈਨਾਤ ਸੀ ਅਤੇ ਪੁਲਿਸ ਲਾਈਨ ਵਿਖੇ ਕੁਆਰਟਰ ਨੰਬਰ 232 ਵਿੱਚ ਪਰਿਵਾਰ ਨਾਲ ਰਹਿੰਦਾ ਸੀ।
ਫਿਲਹਾਲ ਮ੍ਰਿਤਕ ਦੇਹ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ, ਜਿੱਥੇ ਅੱਜ ਉਸ ਦਾ ਪੋਸਟਮਾਰਟਮ ਹੋਇਆ ਹੈ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਕੱਲ੍ਹ ਦੇਰ ਸ਼ਾਮ ਕੁਲਵੰਤ ਸਿੰਘ ਜਦੋਂ ਆਪਣੇ ਕੁਆਰਟਰ ਵਿੱਚ ਵਾਪਸ ਪਹੁੰਚਿਆ ਤਾਂ ਉਸ ਕੋਲ ਸਰਕਾਰੀ ਰਿਵਾਲਵਰ ਵਿੱਚੋਂ ਅਚਾਨਕ ਗੋਲੀ ਚੱਲ ਗਈ, ਜਿਸ ਕਾਰਨ ਇਸ ਮੁਲਾਜ਼ਮ ਦੀ ਮੌਤ ਹੋ ਗਈ। ਪੁਲਿਸ ਦੁਆਰਾ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।