ਮੋਬਾਇਲ ਫੋਨ ‘ਤੇ ‘ਗੇਮ’ ਖੇਡਣ ਵਾਲੇ ਹੋ ਜਾਓ ਸਾਵਧਾਨ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਚਕੂਲਾ ਵਿਚ ਇਕ ਮਕਾਨ ਵਿੱਚੋਂ 25 ਲੱਖ ਰੁਪਏ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ...

ਮੋਬਾਇਲ ਗੇਮ

ਪੰਚਕੂਲਾ (ਪੀਟੀਆਈ) : ਪੰਚਕੂਲਾ ਵਿਚ ਇਕ ਮਕਾਨ ਵਿੱਚੋਂ 25 ਲੱਖ ਰੁਪਏ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਮਕਾਨ ਮਾਲਕਣ ਘਰ ‘ਚ ਫ਼ੋਨ ‘ਤੇ ਗੇਮ ਖੇਡ ਰਹੀ ਸੀ। ਇਸ ਘਟਨਾ ਤੋਂ ਬਾਅਦ ਮਕਾਨ ਮਾਲਕ ਸੁਰੇਸ਼ ਸਿੰਗਲਾ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਘਰ ਵਿੱਚੋਂ 25 ਲੱਖ ਰੁਪਏ ਚੋਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਉਹ ਇਹ ਪੈਸੇ ਆਪਣੇ ਰਿਸ਼ਤੇਦਾਰਾਂ ਤੋਂ ਲੈ ਕੇ ਆਏ ਸਨ। ਜ਼ਿਕਰਯੋਗ ਹੈ ਕਿ ਇਹ ਘਟਨਾ ਕਰਵਾ ਚੌਥ ਵਾਲੇ ਦਿਨ ਵਾਪਰੀ ਹੈ। ਜਦੋਂ ਸਾਰਾ ਪਰਿਵਾਰ ਕਰਵਾ ਚੌਥ ਦਾ ਜਸ਼ਨ ਮਨਾਉਣ ਤੋਂ ਬਾਅਦ ਸੋ ਗਿਆ ਸੀ।

ਉਸ ਸਮੇਂ ਕੇਵਲ ਸੁਰੇਸ਼ ਸਿੰਗਲਾ ਦੀ ਪਤਨੀ ਸਵੇਰੇ 5 ਵਜੇ ਤੱਕ ਆਪਣੇ ਮੋਬਾਈਲ ਫ਼ੋਨ ‘ਤੇ ਗੇਮ ਖੇਡ ਰਹੀ ਸੀ। ਉਸ ਨੂੰ ਗੇਮ ਖੇਡਣ ਅਧੀਨ ਇਸ ਗੱਲ ਦਾ ਕੋਈ ਅੰਦਾਜ਼ਾ ਵੀ ਨਹੀਂ ਹੋਇਆ ਕਿ ਕੋਈ ਉਨ੍ਹਾਂ ਦੇ ਘਰ ਵਿਚ ਦਾਖ਼ਲ ਹੋ ਗਿਆ ਹੈ ਅਤੇ ਉਸ ਤੋਂ ਬਾਅਦ ਉਹ 5 ਵਜੇ ਦੇ ਕਰੀਬ ਸੋਣ ਚਲੀ ਗਈ। ਜਦੋਂ ਸਵੇਰੇ 7 ਵਜੇ ਉਸ ਦੇ ਪਤੀ ਨੇ ਉਸ ਨੂੰ ਜਗਾਇਆ ਤਾਂ ਤਜੋਰੀ ਵਿਚ ਚਾਬੀਆਂ ਲੱਗੀਆਂ ਹੋਈਆਂ ਸਨ। ਇਸ ਤੋਂ ਬਾਅਦ ਜਦੋਂ ਪਤੀ-ਪਤਨੀ ਨੇ ਤਜੋਰੀ ਖੋਲ੍ਹ ਕੇ ਵੇਖੀ ਤਾਂ ਉਸ ਵਿਚੋਂ ਸਾਰੇ ਪੈਸੇ ਗ਼ਾਇਬ ਸਨ। ਬਾਅਦ ਵਿਚ ਮਕਾਨ ਮਾਲਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ, ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਰਾਜਧਾਨੀ ‘ਚ ਬੇਖੋਫ਼ ਚੋਰਾਂ ਨੇ ਸੇਵਾ ਮੁਕਤ ਹੋ ਚੁੱਕੇ ਜੱਜ ਅਨਿਲ ਦੇ ਰਿਹਾਇਸ਼ੀ ਸਥਾਨ ‘ਤੇ ਚੋਰੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਚੋਰ ਮਕਾਨ ਦੀ ਬਾਉਂਡਰੀ ਕੰਧ ਟੱਪ ਕੇ ਅੰਦਰ ਦਾਖਲ ਹੋਏ ਅਤੇ ਲੱਖਾਂ ਦੀ ਚੋਰੀ ਕਰਕੇ ਲੈ ਗਏ। ਚੋਰਾਂ ਨੇ ਮਕਾਨ ਵਿਚ ਰਹਿ ਰਹੇ ਕਿਰਾਏਦਾਰ, ਮਾਲਕ ਦੇ ਘਰ ਇਸ ਵਾਰਦਾਤ ਨੂੰ ਅੰਜਾਮ ਦਿਤਾ ਹੈ। ਦੱਸਿਆ ਜਾ ਰਿਹਾ ਕਿ ਅਨਿਲ ਅਪਣੀ ਪਤਨੀ ਦੇ ਨਾਲ ਤਿੰਨ ਦਿਨਾਂ ਲਈ ਮਥੁਰਾ ਗਏ ਸੀ। ਇਸ ਦਾ ਫ਼ਾਇਦਾ ਉਠਾਉਂਦੇ ਹੋਏ ਚੋਰਾਂ ਨੇ ਇਸ ਵੱਡੀ ਘਟਨਾ ਨੂੰ ਅੰਜਾਮ ਦਿੰਦੇ ਹੋਏ ਇਸ ਘਟਨਾ ਦੀ ਜਾਣਕਾਰੀ ਸਾਹਮਣੇ ਆਈ ਹੈ। ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟੀ ਹੈ।