'ਪ੍ਰਕਾਸ਼ ਸਿੰਘ ਬਾਦਲ' ਦੀ ਹੱਤਿਆਂ ਦੇ ਸਾਜ਼ਿਸਕਾਰਾਂ ਨੂੰ ਭੇਜਿਆ ਜੇਲ੍ਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਟਿਆਲਾ ਪੁਲਸ ਨੇ ਜਰਮਨ ਸਿੰਘ ਨੂੰ ਪਹਿਲਾਂ ਰਾਜਸਥਾਨ ਪੁਲਸ ਨਾਲ ਮਿਲ ਕੇ ਜੁਆਇੰਟ ਆਪਰੇਸ਼ਨ ਵਿਚ ਰਾਜਸਥਾਨ ਤੋਂ ...

ਪ੍ਰਕਾਸ਼ ਸਿੰਘ ਬਾਦਲ

ਪਟਿਆਲਾ (ਪੀਟੀਆਈ) : ਪਟਿਆਲਾ ਪੁਲਸ ਨੇ ਜਰਮਨ ਸਿੰਘ ਨੂੰ ਪਹਿਲਾਂ ਰਾਜਸਥਾਨ ਪੁਲਸ ਨਾਲ ਮਿਲ ਕੇ ਜੁਆਇੰਟ ਆਪਰੇਸ਼ਨ ਵਿਚ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਸੀ। ਈਸ਼ਵਰ ਸਿੰਘ  ਨੂੰ ਸਰਹਿੰਦ ਰੋਡ ਪਟਿਆਲਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਪਟਿਆਲਾ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਜਰਮਨ ਸਿੰਘ ਅਤੇ ਈਸ਼ਵਰ ਸਿੰਘ ਨੂੰ ਪੁਲਸ ਰਿਮਾਂਡ ਖਤਮ ਹੋਣ ਤੋਂ ਬਾਅਦ ਫਿਰ ਤੋਂ ਅਦਾਲਤ ਵਿਚ ਪੇਸ਼ ਕੀਤਾ ਗਿਆ। ਦੋਵਾਂ ਨੂੰ ਨਿਆਇਕ ਹਿਰਾਸਤ ਵਿਚ ਕੇਂਦਰੀ  ਜੇਲ੍ਹ ਪਟਿਆਲਾ ਭੇਜ ਦਿਤਾ ਗਿਆ ਹੈ। ਦੋਵੇਂ ਹੁਣ ਤੱਕ ਪਟਿਆਲਾ ਪੁਲਸ ਕੋਲ ਰਿਮਾਂਡ 'ਤੇ ਚਲੇ ਆ ਰਹੇ ਸਨ।

ਪਟਿਆਲਾ ਪੁਲਸ ਨੇ ਉਨ੍ਹਾਂ ਤੋਂ ਵੱਡੀ ਮਾਤਰਾ ਵਿਚ ਹਥਿਆਰ ਬਰਾਮਦ ਕੀਤੇ ਸਨ। ਇਨ੍ਹਾਂ ਵਿਚ 2 ਹਥਿਆਰ  ਉਹ ਸਨ, ਜਿਨ੍ਹਾਂ ਨੂੰ ਸ਼ਾਮਲੀ ਪੁਲਸ ਪੋਸਟ ਵਾਲੀ ਵਾਰਦਾਤ ਵਿਚ ਵਰਤਿਆ ਗਿਆ ਸੀ। ਸ਼ਾਮਲੀ ਪੁਲਸ ਪੋਸਟ ਵਾਰਦਾਤ ਤੋਂ ਬਾਅਦ ਉੱਤਰ ਪ੍ਰਦੇਸ਼ ਪੁਲਸ ਨੇ ਦਾਅਵਾ ਕੀਤਾ ਸੀ ਕਿ ਜਰਮਨ ਸਿੰਘ ਅਤੇ ਉਸ ਸਾਥੀਆਂ ਨੇ ਹਥਿਆਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹੱਤਿਆ ਕਰਨ ਲਈ ਲੁੱਟੇ ਸਨ। ਉਨ੍ਹਾਂ ਦਾ ਮਾਸਟਰ ਮਾਈਂਡ ਜਰਮਨ ਸਿੰਘ ਹੈ। ਇਸ ਤੋਂ ਬਾਅਦ ਕੁਝ ਦੇਰ ਤਾਂ ਪਟਿਆਲਾ ਪੁਲਸ ਵੀ ਇਸੇ ਪੈਟਰਨ 'ਤੇ ਕੰਮ ਕਰਦੀ ਰਹੀ ਹੈ।

ਬਾਅਦ ਵਿਚ ਇਸ ਗੱਲ ਤੋਂ ਪਿੱਛੇ ਹਟ ਗਈ ਕਿ ਜਰਮਨ ਸਿੰਘ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹੱਤਿਆ ਕਰਨਾ ਚਾਹੁੰਦਾ ਹੈ। ਪੁਲਸ ਨੇ ਇਹ ਤਾਂ ਸਾਫ ਕੀਤਾ ਸੀ ਕਿ ਇਹ ਗਿਰੋਹ ਪੰਜਾਬ ਵਿਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦਾ  ਸੀ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹੱਤਿਆ ਵਾਲੀ ਗੱਲ ਬਾਰੇ ਜਾਂਚ ਪੂਰੀ ਹੋਣ ਤੋਂ ਬਾਅਦ ਖੁਲਾਸਾ ਕਰਨ ਦਾ ਦਾਅਵਾ ਕੀਤਾ ਗਿਆ ਸੀ। ਅੱਜ ਦੋਵਾਂ ਨੂੰ ਜੇਲ ਭੇਜਣ ਦੇ ਬਾਵਜੂਦ ਵੀ ਪਟਿਆਲਾ ਪੁਲਸ ਵੱਲੋਂ ਇਸ ਮਾਮਲੇ ਵਿਚ ਕੁਝ ਵੀ ਖੁਲਾਸਾ ਹੋਇਆ।